- ਆਰਟੀਆਈ ਰਾਹੀਂ ਹੋਇਆ ਖੁਲਾਸਾ

ਕੈਪਸ਼ਨ : ਵਿਚਾਰ ਪੇਸ਼ ਕਰਦੇ ਹੋਏ ਸਮਾਜ ਸੇਵੀ।

ਨੰਬਰ : 24 ਮੋਗਾ 18 ਪੀ, 19 ਪੀ, 20 ਪੀ, 21 ਪੀ, 22 ਪੀ

ਕੈਪਸ਼ਨ : ਸ਼ਹਿਰ 'ਚ ਘੁੰਮ ਰਹੇ ਅਵਾਰਾ ਪਸ਼ੂ ਦੀ ਤਸਵੀਰ।

ਨੰਬਰ : 24 ਮੋਗਾ 23 ਪੀ

ਵਕੀਲ ਮਹਿਰੋਂ, ਮੋਗਾ : ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਪੰਜਾਬ ਸਰਕਾਰ ਦੇ ਅਦਾਰੇ ਕਈ ਵਸਤੂਆਂ ਤੇ ਗਊ ਸੈਸ ਲਗਾ ਕੇ ਲੋਕਾਂ ਤੋਂ ਟੈਕਸ ਜ਼ਰੂਰ ਉਗਰਾਹ ਰਹੇ ਹਨ ਪਰ ਮੋਗੇ ਸ਼ਹਿਰ ਵਿੱਚ ਜੋ ਅਵਾਰਾ ਪਸ਼ੂਆਂ ਦਾ ਹਾਲ ਹੈ, ਅੱਜ ਲੋਕਾਂ ਦੇ ਸਾਹਮਣੇ ਹੀ ਹੈ।

ਜੁਲਾਈ 16 ਤੋਂ ਮੈਰਿਜ ਪੈਲਿਸਾਂ ਵਿੱਚ ਪ੍ਰਰੋਗਰਾਮ ਰੱਖਣ 'ਤੇ ਵਸੂਲਿਆ ਜਾ ਰਿਹਾ ਹੈ ਗਊ ਟੈਕਸ : ਹਰੀਸ਼ ਕੁਮਾਰ

ਨੌਜਵਾਨ ਸਮਾਜ ਸੇਵੀ ਹਰੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਸੂਚਨਾ ਅਧਿਕਾਰ 2005 ਤਹਿਤ ਮੰਗੀ ਗਈ ਜਾਣਕਾਰੀ ਮਹਿਕਮੇ ਵੱਲੋਂ ਦੇ ਦਿੱਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕਾਰਪੋਰੇਸ਼ਨ ਦੇ ਘੇਰੇ ਵਿੱਚ ਜੋ ਏਸੀ ਮੈਰਿਜ ਪੈਲਿਸ ਆਉਂਦੇ ਹਨ ਉਨ੍ਹਾਂ ਤੋਂ ਪ੍ਰਤੀ ਫੰਕਸ਼ਨ 1500/-ਰੁਪਏ ਅਤੇ ਨਾਨ ਏਸੀ ਮੈਰਿਜ ਪੈਲਿਸ ਤੋਂ ਪ੍ਰਤੀ ਫੰਕਸ਼ਨ 1000/-ਰੁਪਏ ਵਸੂਲ ਕੀਤਾ ਜਾਂਦਾ ਸੀ ਜੋ ਕਿ ਇਕੱਲੇ ਮੋਗੇ ਜ਼ਿਲੇ੍ਹ ਵਿੱਚੋਂ 01-07-2016 ਤੋਂ 31-03-2019 ਤੱਕ 10,47,500/-ਵਸੂਲ ਕੀਤਾ ਜਾ ਚੁੱਕਾ ਹੈ ਤੇ 01-04-2019 ਤੋਂ ਬਾਅਦ ਇਹ ਗਊ ਟੈਕਸ ਦੀ ਵਸੂਲੀ ਨਗਰ ਨਿਗਮ ਰਾਹੀਂ ਕੀਤੀ ਜਾ ਰਹੀ ਹੈ।

--

ਸ਼ਰਾਬ ਦੀ ਬੋਤਲ ਦੀ ਖ਼ਰੀਦ ਉੱਪਰ ਕਰੋੜਾਂ ਰੁਪਏ ਗਊ ਟੈਕਸ ਵਸੂਲ ਕਰ ਚੁੱਕੀ ਹੈ ਸਰਕਾਰ : ਗੁਰਪ੍ਰਰੀਤ ਸਿੰਘ

ਸਮਾਜ ਸੇਵੀ ਗੁਰਪ੍ਰਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜੋ 16-07-2019 ਨੂੰ ਡੀਸੀ ਮੋਗਾ ਤੋਂ ਸ਼ਰਾਬ ਦੀ ਬੋਤਲ ਉੱਪਰ ਲਏ ਜਾਂਦੇ ਗਊ ਟੈਕਸ ਬਾਰੇ ਜਾਣਕਾਰੀ ਮੰਗੀ ਸੀ ਤਾਂ ਉਸ ਦੀ ਜਾਣਕਾਰੀ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ। ਜਿਸ ਵਿੱਚ ਖੁਲਾਸਾ ਹੋਇਆ ਕਿ ਵਿਭਾਗ ਵੱਲੋਂ 5/-ਪ੍ਰਤੀ ਦੇ ਹਿਸਾਬ ਨਾਲ ਸ਼ਰਾਬ ਉੱਪਰ ਗਊ ਟੈਕਸ ਲਗਾਇਆ ਜਾਂਦਾ ਹੈ। ਜੋ ਕਿ 01-07-2016 ਤੋਂ ਲੈ ਕੇ 31-07-2019 ਤੱਕ 1,65,73,395/-ਇਕੱਲੇ ਮੋਗੇ ਜ਼ਿਲ੍ਹੇ 'ਚੋਂ ਵਸੂਲਿਆ ਜਾ ਚੁੱਕਾ ਹੈ

--

ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ 'ਤੇ ਕਰੋੜਾਂ ਰੁਪਏ ਲੱਗਣ ਤੋਂ ਬਾਅਦ ਵੀ ਨਜ਼ਰ ਨਹੀਂ ਆਉਂਦੇ : ਵਰਿੰਦਰ ਅਰੋੜਾ

ਲੋਕ ਭਲਾਈ ਸਮਾਜ ਸੇਵਾ ਕਲੱਬ ਦੇ ਪ੍ਰਧਾਨ ਵਰਿੰਦਰ ਕੁਮਾਰ ਨੇ ਸ਼ਹਿਰ ਵਿੱਚ ਅਵਾਰਾ ਘੁੰਮ ਰਹੇ ਪਸ਼ੂਆਂ 'ਤੇ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਸੂਚਨਾ ਐਕਟ 2005 ਅਧੀਨ ਬਿਜਲੀ ਵਿਭਾਗ ਵੱਲੋਂ ਜਾਣਕਾਰੀ ਪ੍ਰਰਾਪਤ ਕੀਤੀ ਕਿ ਇਕੱਲੇ ਮੋਗੇ ਜਿਲ੍ਹੇ ਵਿੱਚੋਂ ਬਿਜਲੀ ਵਿਭਾਗ ਵੱਲੋਂ ਬਿਜਲੀ ਬਿੱਲਾਂ ਰਾਹੀਂ ਲੋਕਾਂ ਤੋਂ ਮਹੀਨਾ 09/2017 ਤੋਂ ਮਹੀਨਾ 06/2019 ਤਕ 30,45,112/-ਵਸੂਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨੋਂ ਵਿਭਾਗਾਂ ਰਾਹੀਂ ਵਸੂਲ ਕੀਤਾ ਗਿਆ ਗਊ ਟੈਕਸ ਜੇਕਰ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਂਲ 'ਤੇ ਖਰਚ ਕੀਤਾ ਗਿਆ ਹੁੰਦਾ ਤਾਂ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂ ਇੰਝ ਨਜ਼ਰ ਨਾ ਆਉਂਦੇ।

--

ਪ੍ਰਸ਼ਾਸਨ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ 'ਚ ਭੇਜੇ : ਸੁਰਿੰਦਰ ਕੁਮਾਰ

ਸਮਾਜ ਸੇਵੀ ਆਗੂ ਸੁਰਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਜਲਦ ਤੋਂ ਜਲਦ ਸੜਕਾਂ 'ਤੇ ਘੁੰਮ ਰਹੇ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਫੜ ਕੇ ਗਊਸ਼ਾਲਾਵਾਂ 'ਚ ਭੇਜੇ ਤਾਂ ਜੋ ਆਏ ਦਿਨ ਹੋ ਰਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ।

---

ਪੰਜਾਬ ਸਰਕਾਰ ਕਰੇ ਗਊ ਟੈਕਸ ਬੰਦ : ਧੀਰਜ ਕੁਮਾਰ

ਨੌਜਵਾਨ ਆਗੂ ਧੀਰਜ ਕੁਮਾਰ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਲੋਕਾਂ ਦੀ ਸੜਕਾਂ 'ਤੇ ਘੁੰਮ ਰਹੇ ਅਵਾਰਾ ਪਸ਼ੂਆਂ ਦੀ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰੇ ਨਹੀਂ ਤਾਂ ਲੋਕਾਂ ਤੋਂ ਵੱਖ-ਵੱਖ ਵਸਤੂਆਂ 'ਤੇ ਵਸੂਲਿਆ ਜਾਂਦਾ ਗਊ ਟੈਕਸ ਬੰਦ ਕੀਤਾ ਜਾਵੇ।