ਕਾਕਾ ਰਾਮੂੰਵਾਲਾ, ਚੜਿੱਕ : ਅਸੀਂ ਬੜੇ ਹੀ ਭਾਗਾਂ ਵਾਲੇ ਹਾਂ ਜੋ ਸਾਨੂੰ ਆਪਣੀ ਜਿੰਦਗੀ 'ਚ ਗੁਰੂ ਸਾਹਿਬਾਨ ਦੀਆਂ ਜਨਮ ਸ਼ਤਾਬਦੀਆਂ ਮਨਾਉਣ ਦਾ ਸੁਭਾਗ ਪ੍ਰਰਾਪਤ ਹੋਇਆ ਹੈ। ਹੁਣ ਅਸੀਂ ਬੜੀ ਸ਼ਰਧਾ ਤੇ ਸਤਿਕਾਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550 ਵਾਂ ਪ੍ਰਕਾਸ਼ ਪੁਰਬ ਦੇ ਸਮਾਗਮ ਮਨਾ ਰਹੇ ਹਾਂ ਜਿਸ ਸਬੰਧੀ ਵੱਖ-ਵੱਖ ਥਾਵਾਂ ਤੇ ਧਾਰਮਿਕ ਸਮਾਗਮ ਹੋ ਰਹੇ ਹਨ। ਪੇਸ਼ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਐਨ.ਆਰ.ਆਈ ਵੀਰਾਂ ਦੇ ਵਿਚਾਰ।

-----

ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ : ਹਰਚੋਕਾ

ਕੈਪਸ਼ਨ : ਹਰਦੀਪ ਸਿੰਘ ਗਿੱਲ।

ਨੰਬਰ : 22 ਮੋਗਾ 12 ਪੀ

ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550 ਵੇਂ ਪ੍ਰਕਾਸ਼ ਪੁਰਬ ਸਬੰਧੀ ਗੱਲਬਾਤ ਕਰਦਿਆਂ ਪਿੰਡ ਰਾਮੂੰਵਾਲਾ ਹਰਚੋਕਾ ਦੇ ਹਰਦੀਪ ਸਿੰਘ ਗਿੱਲ ਯੂ.ਐਸ.ਏ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮੋਢੀ ਗੁਰੂ ਸਨ ਜਿੰਨਾਂ ਆਪਣਾ ਪੂਰਾ ਜੀਵਨ ਮਨੁੱਖਤਾ ਨੂੰ ਸੱਚ ਦੇ ਰਾਹ ਤੇ ਚੱਲਣ, ਜਾਤ ਪਾਤ ਦੇ ਬੰਧਨਾਂ ਤੋਂ ਉਪਰ ਉਠ ਕੇ ਭਾਈਚਾਰਕ ਸਾਂਝ ਵਧਾਉਣ ਦੀ ਸਿੱਖਿਆ ਦੇਣ ਤੇ ਲਾਇਆ।

--------

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਆਸਰਾ ਲਈਏ : ਸਰਬੀ ਬਹਿਰੀਨ

ਕੈਪਸ਼ਨ : ਸਰਬੀ ਬਹਿਰੀਨ।

ਨੰਬਰ : 22 ਮੋਗਾ 13 ਪੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗਲਬਾਤ ਕਰਦਿਆਂ ਪਿੰਡ ਰਾਮੂੰਵਾਲਾ ਨਵਾਂ ਦੇ ਸਰਬਜੀਤ ਸਿੰਘ ਮਠਾੜੂ ਬਹਿਰੀਨ ਨੇ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਆਸਰਾ ਲੈ ਕੇ ਜਿੰਦਗੀ ਬਤੀਤ ਕਰਨ ਦੀ ਲੋੜ ਹੈ ਕਿਉਂਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਸਮੁੱਚਾ ਜੀਵਨ ਮਾਨਵਤਾ ਦੀ ਭਲਾਈ ਨੂੰ ਸਮਰਪਿਤ ਕਰ ਕੇ ਰੱਖਿਆ।

--------

ਜੁਲਮ ਦਾ ਟਾਕਰਾ ਕਰਨ ਦੀ ਪ੍ਰਰੇਰਨਾ ਦਿੱਤੀ : ਸਤਵੰਤ ਕਾਕਾ

ਕੈਪਸ਼ਨ : ਸਤਵੰਤ ਕਾਕਾ।

ਨੰਬਰ : 22 ਮੋਗਾ 14 ਪੀ

ਪਿੰਡ ਰਾਮੂੰਵਾਲਾ ਨਵਾਂ ਦੇ ਸਤਵੰਤ ਸਿੰਘ ਕਾਕਾ ਕਨੇਡਾ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਜੁਲਮ ਦਾ ਡਟ ਕੇ ਟਾਕਰਾ ਕਰਨ ਦੀ ਪ੍ਰਰੇਨਾ ਦਿੱਤੀ ਤੇ ਲੋਕਾਂ ਨੂੰ ਆਤਮਿਕ ਤੌਰ ਤੇ ਜਾਗਿ੍ਤ ਕੀਤਾ ਤਾਂ ਜੋ ਸਮੇਂ ਦੇ ਹਾਕਮਾਂ ਦੇ ਜੁਲਮ ਤੋਂ ਛੁਟਕਾਰਾ ਪ੍ਰਰਾਪਤ ਕੀਤਾ ਜਾ ਸਕੇ। ਸਤਵੰਤ ਕਾਕਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਹੀ ਸਦੀਆਂ ਤੋਂ ਸੁੱਤੀ ਹੋਈ ਕੌਮ ਨੂੰ ਉਨ੍ਹਾਂ ਦਾ ਭਵਿੱਖ ਬਦਲਣ ਲਈ ਜਗਾਇਆ।

-------------

ਸਮੁੱਚੀ ਮਨੁੱਖਤਾ ਦੇ ਹੀ ਮਾਰਗ-ਦਰਸ਼ਕ ਸਨ : ਦੀਪਾ ਕਨੇਡਾ

ਕੈਪਸ਼ਨ : ਦੀਪਾ ਕੈਨੇਡਾ।

ਨੰਬਰ : 22 ਮੋਗਾ 15 ਪੀ

ਸ੍ਰੀ ਗੁਰੂ ਨਾਨਕ ਦੇਵ ਜੀ ਸਮੁੱਚੀ ਮਨੁੱਖਤਾ ਦੇ ਹੀ ਸੱਚੇ ਮਾਰਗ-ਦਰਸ਼ਕ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਰਾਮੂੰਵਾਲਾ ਨਵਾਂ ਦੇ ਹਰਦੀਪ ਸਿੰਘ ਦੀਪਾ ਕਨੇਡਾ ਨੇ ਕਿਹਾ ਕਿ ਗੁਰੂ ਸਾਹਿਬ ਨੇ ਭਰਮ ਭੁਲੇਖਿਆਂ 'ਚ ਭਟਕ ਰਹੀ ਲੋਕਾਈ ਦਾ ਸਹੀ ਮਾਰਗ ਦਰਸ਼ਨ ਕਰ ਕੇ ਉਸ ਨੂੰ ਪਰਮਾਰਥ ਦੇ ਰਾਹ ਤੋਰਿਆ ਸੋ ਸਾਨੂੰ ਵੀ ਗੁਰੂ ਸਾਹਿਬ ਜੀ ਵੱਲੋਂ ਦੱਸੇ ਮਾਰਗ ਤੇ ਚੱਲਣ ਦੀ ਲੋੜ ਹੈ।

-----------

ਗੁਰੂ ਜੀ ਨੇ ਸੱਚੀ ਕਿਰਤ ਕਰਨ ਦਾ ਉਪਦੇਸ਼ ਦਿੱਤਾ : ਗੁਰਪਾਲ ਆਸਟੇ੍ਲੀਆ

ਕੈਪਸ਼ਨ : ਗੁਰਪਾਲ ਆਸਟ੍ਰੇਲੀਆ।

ਨੰਬਰ : 22 ਮੋਗਾ 16 ਪੀ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸੱਚੀ-ਸੁੱਚੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਹੈ। ਇਸ ਲਈ ਸਾਨੂੰ ਸੱਚ ਦੇ ਮਾਰਗ ਤੇ ਚਲਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪਿੰਡ ਰਾਮੂੰਵਾਲਾ ਨਵਾਂ ਦੇ ਗੁਰਪਾਲ ਸਿੰਘ ਆਸਟੇ੍ਲੀਆ ਨੇ ਕਿਹਾ ਕਿ ਠੱਗੀ ਮਾਰ, ਰਿਸ਼ਵਤ ਲੈ ਕੇ ਜਾਂ ਹੋਰ ਕਿਸੇ ਭਿ੍ਸ਼ਟ ਤਰੀਕਿਆਂ ਨਾਲ ਕੀਤੀ ਹੋਈ ਕਮਾਈ ਲੋਕਾਂ ਦਾ ਖੂਨ ਚੂਸਣ ਦੇ ਬਰਾਬਰ ਹੈ।