ਕੈਪਸ਼ਨ-ਸੀਜੇਐੱਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਬਗੀਚਾ ਸਿੰਘ ਗੁਰਪ੍ਰਰੀਤ ਕੌਰ ਨੂੰ ਨਵ-ਜੀਵਨ ਕੇਂਦਰ ਡੀ-ਐਡੀਕਸ਼ਨ ਸੈਂਟਰ ਕਪੂਰਥਲਾ ਭੇਜਣ ਸਮੇਂ।

ਨੰਬਰ : 17 ਮੋਗਾ 31 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਗਗਨਦੀਪ ਕੌਰ ਅਤੇ ਮਿਸ: ਬੇਅੰਤ ਕੌਰ ਜੋ ਕਿ ਸਿਵਲ ਹਸਪਤਾਲ ਮੋਗਾ ਵਿਖੇ ਪੈਰਾ ਲੀਗਲ ਵਲੰਟੀਅਰ ਦੇ ਤੌਰ 'ਤੇ ਨਿਯੁਕਤ ਹਨ। ਇਨ੍ਹਾਂ ਦੇ ਸੰਪਰਕ ਵਿੱਚ ਇਕ ਅਜਿਹੀ ਅੌਰਤ ਆਈ ਜੋ ਕਿ ਨਸ਼ੇ (ਚਿੱਟੇ) ਦੀ ਆਦੀ ਹੋ ਚੁੱਕੀ ਸੀ। ਇਨ੍ਹਾਂ ਪੈਰਾ ਲੀਗਲ ਵਲੰਟੀਅਰਜ਼ ਨੇ ਇਸ ਅੌਰਤ ਨੂੰ ਦਫਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜ਼ਿਲ੍ਹਾ ਅਦਾਲਤਾਂ, ਮੋਗਾ ਵਿਖੇ ਪਹੁੰਚਾਇਆ। ਇਸ ਦਫਤਰ ਵਿਚ ਇਸ ਪ੍ਰਰਾਰਥਣ ਨੇ ਸੀ.ਜੇ.ਅੇਮ.ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਬਗੀਚਾ ਸਿੰਘ ਨੂੰ ਇੱਕ ਅਰਜੀ ਦਿੱਤੀ ਜਿਸ ਵਿਚ ਲਿਖਿਆ ਕਿ ਉਸਦਾ ਨਾਮ ਗੁਰਪ੍ਰਰੀਤ ਕੌਰ ਉਰਫ ਪ੍ਰਰੀਤੀ ਹੈ ਅਤੇ ਉਹ ਪਿਛਲੇ 10 ਸਾਲਾਂ ਤੋਂ ਨਸ਼ੇ (ਚਿੱਟੇ) ਖਾਣ ਦੀ ਆਦੀ ਹੋ ਚੁੱਕੀ ਹਾਂ। ਉਹ ਬਹੁਤ ਗਰੀਬ ਹੈ। ਉਸਦੇ ਘਰ ਦਾ ਕੋਈ ਵੀ ਉਸਦੀ ਦੇਖ-ਰੇਖ ਨਹੀਂ ਕਰ ਰਿਹਾ। ਉਸਦੇ ਕੋਲ ਉਸਦਾ ਕੋਈ ਵੀ ਸ਼ਨਾਖਤੀ ਕਾਰਡ ਵਗੈਰਾ ਨਹੀਂ ਹੈ। ਉਹ ਸੜਕਾਂ 'ਤੇ ਸੌਦੀ ਹੈ। ਉਸਨੇ ਕਿਹਾ ਕਿ ਉਹ ਇਸ ਨਰਕ ਭਰੀ ਜ਼ਿੰਦਗੀ ਤੋਂ ਬਹੁਤ ਦੁਖੀ ਹੈ ਤੇ ਇਸ ਨਰਕ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਉਸਨੇ ਇਹ ਵੀ ਲਿਖਿਆ ਕਿ ਉਸਨੂੰ ਸਿਵਲ ਹਸਪਤਾਲ, ਮੋਗਾ ਦੇ ਓ.ਐਸ.ਟੀ.ਸੈਂਟਰ ਵੱਲੋਂ ਮੈਨੂੰ ਡੀ-ਐਡੀਕਸ਼ਨ ਸੈਂਟਰ, ਕਪੂਰਥਲਾ ਵਿਖੇ ਰੈਫਰ ਕੀਤਾ ਗਿਆ ਹੈ। ਉਸਨੇ ਜੱਜ ਸਾਹਿਬ ਨੂੰ ਬੇਨਤੀ ਕੀਤੀ ਕਿ ਉਸਨੂੰ ਅੌਰਤਾਂ ਦੇ ਨਸ਼ਾ ਛੁਡਾੳ ਕੇਂਦਰ ਵਿਖੇ ਭੇਜਿਆ ਜਾਵੇ, ਤਾਂ ਜੋ ਉਹ ਸਮਾਜ ਵਿਚ ਆਮ ਲੋਕਾਂ ਦੀ ਤਰ੍ਹਾਂ ਜ਼ਿੰਦਗੀ ਜੀਅ ਸਕਾਂ।

ਬਗੀਚਾ ਸਿੰਘ ਨੇ ਦੱਸਿਆ ਕਿ ਇਸ ਅੌਰਤ ਗੁਰਪ੍ਰਰੀਤ ਕੌਰ ਦਾ ਸਿਵਲ ਹਸਪਤਾਲ ਮੋਗਾ ਤੋਂ ਮੈਡੀਕਲ ਕਰਵਾ ਕੇ ਅਤੇ ਇਸ ਸਬੰਧੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੋਗਾ ਨੂੰ ਪ੍ਰਰਾਥਣ ਦੀ ਦਰਖਾਸਤ ਭੇਜ ਕੇ ਡੀ-ਐਡੀਕਸ਼ਨ ਸੈਂਟਰ ਵਿਖੇ ਭੇਜਣ ਲਈ ਸੂਚਿਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਉਪਰੰਤ ਗੁਰਪ੍ਰਰੀਤ ਕੌਰ ਉਰਫ ਪ੍ਰਰੀਤੀ ਨੂੰ ਸਰਕਾਰੀ ਐਬੂਲੈਂਸ ਦਾ ਪ੍ਰਬੰਧ ਕਰਵਾ ਕੇ ਪੈਰਾ ਲੀਗਲ ਵਲੰਟੀਅਰ ਗਗਨਦੀਪ ਕੌਰ ਅਤੇ ਰਣਜੀਤ ਸਿੰਘ ਦੀ ਡਿਉਟੀ ਲਗਾਈ ਅਤੇ ਇਸ ਅੌਰਤ ਨੂੰ ਮਿਤੀ 14 ਸਤੰਬਰ 2019 ਨੂੰ ਨਵ ਜੀਵਨ ਕੇਂਦਰ ਡੀ-ਐਡੀਕਸ਼ਨ ਸੈਂਟਰ, ਕਪੂਰਥਲਾ ਵਿਖੇ ਭਰਤੀ ਕਰਵਾਇਆ ਗਿਆ, ਤਾਂ ਜੋ ਇਹ ਅੌਰਤ ਆਪਣੀ ਜ਼ਿੰਦਗੀ ਨੂੰ ਸਮਾਜ ਵਿੱਚ ਆਮ ਲੋਕਾਂ ਦੀ ਤਰ੍ਹਾਂ ਜਿਉਂ ਸਕੇ।