'ਪੰਜਾਬੀ ਜਾਗਰਣ' ਵੱਲੋਂ ਕੀਤਾ ਹਰ ਉਪਰਾਲਾ ਸ਼ਲਾਘਾਯੋਗ

'ਦਸਤਾਰ ਮੇਰੀ ਪਛਾਣ' ਮੁਹਿੰਮ ਤਹਿਤ 'ਦਸਤਾਰ ਸਜਾਓ' ਮੁਕਾਬਲੇ ਅੱਜ

ਸਤਨਾਮ ਸਿੰਘ ਘਾਰੂ, ਧਰਮਕੋਟ : ਪਿਛਲੇ ਲੰਬੇ ਸਮੇਂ ਤੋਂ ਪਾਠਕਾਂ ਅਤੇ ਪੰਜਾਬ ਵਾਸੀਆਂ ਦੇ ਦਿਲਾਂ ਵਿਚ ਆਪਣੀ ਅਹਿਮ ਥਾਂ ਬਣਾ ਚੁੱਕੇ ਅਖਬਾਰ 'ਪੰਜਾਬੀ ਜਾਗਰਣ' ਵੱਲੋਂ ਸਿੱਖੀ ਦੇ ਪ੍ਰਚਾਰ ਅਤੇ ਪਾਸਾਰ ਲਈ ਕੀਤੇ ਹਰ ਉਪਰਾਲੇ ਦੀ ਪੰਜਾਬ ਦੇ ਹਰ ਵਸਨੀਕ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਅਖਬਾਰ ਵੱਲੋਂ ਬੇਸੱਕ ਵਾਤਾਵਰਨ ਦੀ ਸੰਭਾਲ ਲਈ ਚਲਾਈ ਮੁਹਿੰਮ ਹੋੋਵੇ ਜਾਂ ਗੱਤਕੇ ਨੂੰ ਪ੍ਰਮੋਟ ਕਰਨ ਦੀ ਗੱਲ ਹੋਵੇ। ਇਸੇ ਲੜੀ ਤਹਿਤ ਹੀ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਦਸਤਾਰ ਪ੍ਰਤੀ ਸੁਚੇਤ ਕਰਨ ਦੇ ਮੰਤਵ ਨਾਲ 'ਪੰਜਾਬੀ ਜਾਗਰਣ' ਅਖਬਾਰ ਵੱਲੋਂ 'ਦਸਤਾਰ ਮੇਰੀ ਪਛਾਣ' ਮੁਹਿੰਮ ਦਾ ਅਗਾਜ਼ ਕੀਤਾ ਗਿਆ ਹੈ, ਜਿਸ ਤਹਿਤ ਅੱਜ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਮੋਗਾ ਦੇ ਦਸ਼ਮੇਸ਼ ਨਗਰ ਗੁਰਦੁਆਰਾ ਹਜੂਰ ਸਾਹਿਬ ਵਿਖੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ। ਪੰਜਾਬੀ ਜਾਗਰਣ ਦੀ ਇਸ ਮੁਹਿੰਮ ਸਬੰਧੀ ਕੁਝ ਬੁੱਧੀਜੀਵੀਆਂ ਨੇ ਵਿਸੇਸ਼ ਗੱਲਬਾਤ ਕੀਤੀ।

------------

ਦਸਤਾਰ ਸਿੱਖ ਕੌਂਮ ਦਾ ਅਨਮੋਲ ਸਰਮਾਇਆ-ਇੰਦਰਜੀਤ ਸਿੰਘ ਤਲਵੰਡੀ

ਕੈਪਸ਼ਨ-ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ।

ਨੰਬਰ : 6 ਮੋਗਾ 8 ਪੀ

ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹਾ ਪ੍ਰਰੀਸ਼ਦ ਨੇ ਕਿਹਾ ਕਿ ਗੁਰੂ ਸਾਹਿਬਾਨਾਂ ਵੱਲੋਂ ਬਖ਼ਸ਼ੀ ਦਸਤਾਰ ਸਿੱਖ ਕੌਮ ਦਾ ਅਨਮੋਲ ਸਰਮਾਇਆ ਹੈ, ਇਸ ਦਸਤਾਰ ਦੀ ਖਾਤਰ ਅਨੇਕਾਂ ਸੂਰਬੀਰਾਂ ਨੇ ਆਪਣੀ ਕੀਮਤੀ ਜਾਨ ਨਿਸ਼ਾਵਰ ਕਰ ਦਿੱਤੀ। ਬੇਸ਼ੱਕ ਇਸ ਦੀ ਹੋਂਦ ਮਿਟਾਉਣ ਵਾਲੇ ਖੁਦ ਮਿਟ ਗਏ ਪ੍ਰੰਤੂ ਫਿਰ ਵੀ ਨੌਜਵਾਨਾਂ ਨੂੰ ਇਸ ਦੇ ਇਤਿਹਾਸ ਤੋਂ ਜਾਣੂ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ ਅਤੇ 'ਪੰਜਾਬੀ ਜਾਗਰਣ' ਦੀ ਪੂਰੀ ਟੀਮ ਆਪਣੇ ਫਰਜਾਂ ਤੇ ਪੂਰਾ ਉੱਤਰ ਰਹੀ ਹੈ।

-------------

'ਦਸਤਾਰ' ਸਜੀ ਹੋਵੇ ਤਾਂ ਹਰ ਕੋਈ ਕਹਿੰਦਾ 'ਸਰਦਾਰ ਜੀ'-ਦਿਲਬਾਗ ਸਿੰਘ ਮੇਲਕ

ਕੈਪਸ਼ਨ-ਦਿਲਬਾਗ ਸਿੰਘ ਮੇਲਕ ਕੰਗਾਂ।

ਨੰਬਰ- 6 ਮੋਗਾ 9 ਪੀ

ਇਸ ਮੁਹਿੰਮ ਸਬੰਧੀ ਗੱਲਬਾਤ ਕਰਦੇ ਹੋਏ ਉਘੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰਰੇਮੀ ਦਿਲਬਾਗ ਸਿੰਘ ਮੇਲਕ ਕੰਗਾਂ ਨੇ ਕਿਹਾ ਕਿ ਬੇਸੱਕ ਅੱਜ ਦੀ ਨੌਜਵਾਨ ਪੀੜੀ ਕੇਸਾਂ ਦਾ ਕਤਲ ਕਰਵਾ ਕੇ ਦਸਤਾਰ ਨਹੀਂ ਬੰਨ ਰਹੀ ਪ੍ਰੰਤੂ ਅਜਿਹੀਆਂ ਮੁਹਿੰਮਾਂ ਨਾਲ ਨੌਜਵਾਨਾਂ ਵਿਚ ਕਾਫੀ ਜਾਗਰਤੀ ਆਈ ਹੈ, ਕਿਉਂਕਿ ਜੇਕਰ ਸਿਰ ਉਪਰ ਦਸਤਾਰ ਸਜੀ ਹੋਵੇ ਤਾਂ ਹਰ ਕੋਈ ਸਰਦਾਰ ਜੀ ਕਹਿ ਕੇ ਬਲਾਉਂਦਾ ਹੈ, ਜੋ ਸਾਡੇ ਲਈ ਮਾਣ ਵਾਲੀ ਗੱਲ ਹੈ।

-----------------

'ਪੰਜਾਬੀ ਜਾਗਰਣ' ਦਾ ਹਰ ਉਪਰਾਲਾ ਸ਼ਲਾਘਾਯੋਗ-ਗੁਰਮੇਜ ਸਿੰਘ ਸੰਧਾ

ਕੈਪਸ਼ਨ-ਗੁਰਮੇਜ ਸਿੰਘ ਸੰਧਾ।

ਨੰਬਰ : 6 ਮੋਗਾ 10 ਪੀ

ਸੰਧਾ ਸੀਡਜ਼ ਅਤੇ ਪੈਸਟੀਸਾਈਡਜ਼ ਦੇ ਮਾਲਕ ਗੁਰਮੇਜ ਸਿੰਘ ਸੰਧਾ ਨੇ ਕਿਹਾ ਕਿ ਜਦ ਤੋਂ ਪੰਜਾਬੀ ਜਾਗਰਣ ਹੋਂਦ ਵਿਚ ਆਇਆ ਹੈ, ਉਦੋਂ ਤੋਂ ਨਿਯਮਤ ਪਾਠਕ ਹਨ ਅਤੇ ਪੰਜਾਬੀ ਜਾਗਰਣ ਵੱਲੋਂ ਸਮਾਜ ਹਿੱਤ ਚਲਾਈ ਹਰ ਮੁਹਿੰਮ ਸ਼ਲਾਘਾਯੋਗ ਹੈ। ਉਹਨਾਂ ਆਸ ਜਤਾਈ ਕਿ ਅਖਬਾਰ ਵੱਲੋਂ ਜਿਸ ਤਰ੍ਹਾਂ ਨੌਜਵਾਨਾਂ ਵਿਚ ਦਸਤਾਰ ਪ੍ਰਤੀ ਪਿਆਰ ਵਧਾਉਣ ਲਈ ਮੁਹਿੰਮ ਚਲਾਈ ਗਈ ਹੈ, ਅੱਗੇ ਵੀ ਅਜਿਹੀਆਂ ਮੁਹਿੰਮਾਂ ਨਿਰੰਤਰ ਚਲਦੀਆਂ ਰਹਿਣਗੀਆਂ।

-----------------

ਦਸਤਾਰ ਕਾਰਨ ਬਣਦੀ ਵੱਖਰੀ ਪਹਿਚਾਣ-ਇਕਬਾਲਦੀਪ ਸਿੰਘ ਹੈਰੀ

ਕੈਪਸ਼ਨ-ਇਕਬਾਲਦੀਪ ਸਿੰਘ ਹੈਰੀ ਕਨੇਡਾ

ਨੰਬਰ-6 ਮੋਗਾ 11 ਪੀ

ਇਸ ਸਬੰਧੀ ਇਕਬਾਲਦੀਪ ਸਿੰਘ ਹੈਰੀ ਕਨੇਡਾ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਗੁਰੂ ਸਾਹਿਬਾਨਾਂ ਵੱਲੋਂ ਬਖਸ਼ੀ ਦਸਤਾਰ ਕਾਰਨ ਦੇਸ਼ ਹੀ ਬਲਕਿ ਪੂਰੀ ਦੁਨੀਆ ਵਿਚ ਪੰਜਾਬੀ ਭਾਈਚਾਰੇ ਦੀ ਵੱਖਰੀ ਪਹਿਚਾਨ ਬਣਦੀ ਹੈ। ਲੱਖਾਂ ਲੋਕਾਂ ਵਿਚ ਖੜਾ ਇਕ ਦਸਤਾਰ ਵਾਲੇ ਸਿੱਖ ਦੀ ਵੱਖਰੀ ਪਹਿਚਾਣ ਹੁੰਦੀ ਹੈ, ਜੋ ਪੰਜਾਬ ਅਤੇ ਪੰਜਾਬੀਅਤ ਲਈ ਮਾਣ ਵਾਲੀ ਗੱਲ ਹੈ। ਉਸ ਨੂੰ ਕਾਇਮ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਅਤੇ ਪੰਜਾਬੀ ਜਾਗਰਣ ਵੱਲੋਂ ਕੀਤਾ ਉਪਰਾਲਾ ਅਤਿ ਸ਼ਲਾਘਾਯੋਗ ਹੈ।

===========

ਦਸਤਾਰ ਸਜਾਉਣ ਨਾਲ ਵਧਦਾ ਹੈ ਮਾਣ- ਸਰਪੰਚ ਬਲਕਾਰ ਸਿੰਘ

ਕੈਪਸ਼ਨ-ਸਰਪੰਚ ਬਲਕਾਰ ਸਿੰਘ।

ਨੰਬਰ : 6 ਮੋਗਾ 12 ਪੀ

ਇਸ ਸਬੰਧੀ ਸਰਪੰਚ ਬਲਕਾਰ ਸਿੰਘ ਭੋਡੀਵਾਲਾ ਨੇ ਕਿਹਾ ਕਿ ਸਿਰ ਉਪਰ ਸੋਹਣੀ ਦਸਤਾਰ ਸਜਾਉਣ ਨਾਲ ਵਿਅਕਤੀ ਮਾਣ ਦੁੱਗਣਾ ਹੋ ਜਾਂਦਾ ਹੈ। ਹਰ ਗਲਤ ਕੰਮ ਕਰਨ ਵਾਲਾ ਜਿੱਥੇ ਦਸਤਾਰ ਵਾਲੇ ਵਿਅਕਤੀ ਤੋਂ ਭੈਅ ਖਾਂਦਾ ਹੈ, ਉਥੇ ਨਿਰਬਲ ਵਿਅਕਤੀ ਦੇ ਮਨ ਦਾ ਖੌਫ਼ ਦੂਰ ਹੋ ਜਾਂਦਾ ਹੈ ਕਿ ਮੇਰੇ ਨਾਲ ਦਸਤਾਰ ਵਾਲਾ 'ਸਿੰਘ' ਹੈ, ਹੁਣ ਮੈਨੂੰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ।