- ਨਕਸ਼ਾ ਪਾਸ ਕਰਨ ਤੋਂ ਬਾਅਦ ਤਿੰਨ ਮੰਜ਼ਿਲੀ ਬਿਲਡਿੰਗ ਦਾ ਟੈਂਡਰ ਵੀ ਕੀਤਾ ਜਾਰੀ

- ਹਸਪਤਾਲ ਦੇ ਬਰਾਬਰ ਹੀ 7 ਏਕੜ 'ਚ ਬਣੇਗਾ ਟਰੋਮਾ ਸੈਂਟਰ

ਕੈਪਸ਼ਨ : ਆਧੁਨਿਕ ਸਹੂਲਤਾਂ ਨਾਲ ਲੈਸ 50 ਬੈੱਡਾਂ ਦੇ ਆਯੁਰਵੈਦਿਕ ਹਸਪਤਾਲ ਬਣਨ ਲਈ ਤਿਆਰ ਕੀਤੇ ਗਏ ਨਕਸ਼ੇ ਦੀ ਤਸਵੀਰ।

ਨੰਬਰ : 16 ਮੋਗਾ 21 ਪੀ

ਮਨਪ੍ਰਰੀਤਸਿੰਘ/ਵਕੀਲ ਮਹਿਰੋਂ, ਮੋਗਾ : ਸਿਆਸੀ ਦਾਅ ਪੇਚ 'ਚ ਫਸੇ 50 ਬੈੱਡਾਂ ਦੇ ਆਧੁਨਿਕ ਸਹੂਲਤਾਂ ਨਾਲ ਲੈਸ ਆਯੁਰਵੈਦਿਕ ਹਸਪਤਾਲ ਦੇ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ। ਨਗਰ ਨਿਗਮ ਨੇ ਹਸਪਤਾਲ ਨੂੰ ਇਕ ਰੁਪਏ ਦੀ ਲੀਜ 'ਤੇ ਹਸਪਤਾਲ ਦੇ ਲਈ ਪੰਜ ਕਨਾਲ ਜਗ੍ਹਾ ਦੇਣ 'ਤੇ ਸਹਿਮਤੀ ਦੇ ਦਿੱਤੀ ਹੈ। ਇਸਦੇ ਨਾਲ ਹੀ ਤਿੰਨ ਮੰਜ਼ਿਲੀ ਹਸਪਤਾਲ ਦੀ ਬਿਲਡਿੰਗ ਦਾ ਨਕਸ਼ਾ ਤਿਆਰ ਕਰਕੇ ਉਸਦਾ ਟੈਂਡਰ ਵੀ ਜਾਰੀ ਕਰ ਦਿੱਤਾ ਹੈ। ਦੁੱਨੇਕੇ 'ਚ ਆਯੁਰਵੈਦਿਕ ਹਸਪਤਾਲ ਦੇ ਬਰਾਬਰ ਹੀ ਸੱਤ ਕਨਾਲ 'ਚ ਟਰੋਮਾ ਸੈਂਟਰ ਦਾ ਨਿਰਮਾਣ ਕੀਤਾ ਜਾਵੇਗਾ। ਇਸਦੇ ਲਈ ਬਜ਼ਟ ਆਉਣ ਵਾਲੇ ਸਮੇਂ 'ਚ ਜਾਰੀ ਕੀਤਾ ਜਾਣਾ ਹੈ।

50 ਬੈੱਡਾਂ ਦੇ ਆਯੁਰਵੈਦਿਕ ਹਸਪਤਾਲ ਨੂੰ ਲੈ ਕੇ 1 ਸਾਲ ਤੋਂ ਰਾਜਨੀਤਿਕ ਦੰਗਲ 'ਚ ਫਸੀ ਜ਼ਮੀਨ ਦਾ ਮਾਮਲਾ ਹੱਲ ਹੋ ਗਿਆ ਹੈ। ਇਸਦੇ ਨਾਲ ਹੀ ਆਯੁਰਵੈਦਿਕ ਹਸਪਤਾਲ ਦੇ ਬਣਨ ਦਾ ਰਾਸਤਾ ਸਾਫ਼ ਹੋ ਗਿਆ ਹੈ। 6 ਕਰੋੜ ਦੀ ਲਾਗਤ ਨਾਲ ਬਣਾਏ ਜਾ ਰਹੇ ਇਸ ਹਸਪਤਾਲ ਦੇ ਨਾਲ ਹੀ 7 ਕਨਾਲ 'ਚ ਕਰੋਮਾ ਸੈਂਟਰ ਦਾ ਨਿਰਮਾਣ ਪ੍ਰਸਤਾਵਿਤ ਹੈ। ਸਿਵਲ ਹਸਪਤਾਲ ਭੀੜ ਭਰੇ ਇਲਾਕੇ 'ਚ ਹੋਣ ਕਰਕੇ ਟਰੋਮਾ ਸੈਂਟਰ ਹਾਈਵੇ ਤੇ ਬਣਾਏ ਜਾਣ ਦੀ ਮੰਗ ਪਿਛਲੇ ਦਸ ਸਾਲ ਤੋਂ ਚੱਲੀ ਆ ਰਹੀ ਸੀ।

ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਲਗਭਗ ਇਕ ਸਾਲ ਪਹਿਲਾਂ ਪੰਜਾਬ ਨੂੰ ਦੋ ਆਧੁਨਿਕ ਸਹੂਲਤਾਂ ਨਾਲ ਲੈਸ ਆਯੁਰਵੈਦਿਕ ਹਸਪਤਾਲ ਦਿੱਤੇ ਸਨ। ਇਨ੍ਹਾਂ ਵਿਚੋਂ ਪੰਜਾਬ ਸਰਕਾਰ ਨੇ ਇਕ ਹਸਪਤਾਲ ਮੋਹਾਲੀ ਤੇ ਦੂਜਾ ਮੋਗਾ ਵਿਖੇ ਬਣਾਏ ਜਾਣ ਦਾ ਫੈਸਲਾ ਕੀਤਾ ਸੀ। ਮੋਗਾ ਦੇ ਆਯੁਰਵੈਦਿਕ ਹਸਪਤਾਲ ਲਈ ਕੇਂਦਰ ਵੱਲੋਂ 6 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ ਸੀ। ਆਯੁਰਵੈਦਿਕ ਹਸਪਤਾਲ ਮਨਜ਼ੂਰ ਕਰਾਉਣ ਤੋਂ ਬਾਅਦ ਵਿਧਾਇਕ ਡਾ ਹਰਜੋਤ ਕਮਲ ਨੇ ਦੁੱਨੇਕੇ ਵਿਖੇ ਹਾਈਵੇ ਤੇ ਪਈ ਜ਼ਮੀਨ ਜੋ ਕਿ ਨਿਗਮ ਦੀ ਹੈ ਮੰਗੀ ਸੀੀ। ਅਕਾਲੀ ਭਾਜਪਾ ਬਹੁਮਤ ਵਾਲੀ ਨਿਗਮ ਨੇ ਆਯੁਰਵੈਦਿਕ ਹਸਪਤਾਲ ਦੇ ਲਈ ਜ਼ਮੀਨ ਵਾਸਤੇ ਡੀਸੀ ਰੇਟ 'ਤੇ ਕੀਮਤ ਅਦਾ ਕਰਨ ਦੀ ਸ਼ਰਤ ਰੱਖੀ ਸੀ। ਇਸ ਸਬੰਧੀ ਮੇਅਰ ਅਕਸ਼ਿਤ ਜੈਨ ਦਾ ਕਹਿਣਾ ਸੀ ਕਿ ਇਹ ਸ਼ਰਤ ਉਨ੍ਹਾਂ ਨੇ ਪੰਜਾਬ ਸਰਕਾਰ ਦੇ ਨਿਯਮ ਮੁਤਾਬਿਕ ਹੀ ਰੱਖੀ ਸੀ। ਪਰ ਹਾਊਸ ਨੇ ਇਹ ਵੀ ਮਤਾ ਪਾਸ ਕਰ ਦਿੱਤਾ ਸੀ ਕਿ ਜੇਕਰ ਡਾਇਰੈਕਟਰ ਆਪਣੇ ਪੱਧਰ ਤੇ ਜ਼ਮੀਨ ਮੁਫ਼ਤ ਦੇਣਾ ਚਾਹੇ ਤਾਂ ਦੇ ਸਕਦਾ ਹੈ। ਪਿਛਲੇ ਇਕ ਸਾਲ ਤੋਂ ਵਿਧਾਇਕ ਡਾ. ਹਰਜੋਤ ਕਮਲ ਦਾ ਕਹਿਣਾ ਸੀ ਕਿ ਹਸਪਤਾਲ ਲਈ ਜਾਰੀ ਰਾਸ਼ੀ ਦਾ ਜੇਕਰ ਬਹੁਤਾ ਹਿੱਸਾ ਜ਼ਮੀਨ 'ਤੇ ਹੀ ਖਰਚ ਕਰ ਦਿੱਤਾ ਗਿਆ ਤਾਂ ਆਧੁਨਿਕ ਸਹੂਲਤਾਂ ਨਾਲ ਲੈਸ ਆਯੁਰਵੈਦਿਕ ਹਸਪਤਾਲ ਦੀ ਯੋਜਨਾ ਪੂਰੀ ਨਹੀਂ ਹੋਵੇਗੀ।

ਲਪਭਗ ਇਕ ਸਾਲ ਜ਼ਮੀਨ ਦਾ ਮਾਮਲਾ ਸਿਆਸੀ ਦਾਅ ਪੇਚ 'ਚ ਫਸੇ ਰਹਿਣ ਤੋਂ ਬਾਅਦ ਆਖਿਰਕਾਰ ਨਗਰ ਨਿਗਮ ਸਿਰਫ਼ ਇਕ ਰੁਪਏ ਸਲਾਨਾ ਕਿਰਾਏ 'ਤੇ ਜ਼ਮੀਨ ਸਿਹਤ ਵਿਭਾਗ ਨੂੰ ਦੇਣ ਲਈ ਤਿਆਰ ਹੋ ਗਿਆ ਹੈ। ਇਸਦੇ ਨਾਲ ਹੀ ਹਸਪਤਾਲ ਦੀ ਤਿੰਨ ਮੰਜ਼ਿਲੀ ਬਿਲਡਿੰਗ ਦੇ ਨਿਰਮਾਣ ਦਾ ਹਿੱਸਾ ਪੰਚਾਇਤੀ ਰਾਜ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਵਿਭਾਗ ਨੇ ਬਿਲਡਿੰਗ ਦ ਨਕਸ਼ਾ ਤਿਆਰ ਕਰਕੇ ਨਿਰਮਾਣ ਦੇ ਲਈ ਟੈਂਡਰ ਵੀ ਜਾਰ ਕਰ ਦਿੱਤਾ ਹੈ।

ਵਿਧਾਇਕ ਡਾ. ਹਰਜੋਤ ਕਮਲ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਹਸਪਤਾਲ ਦੀ ਬਿਲਡਿੰਗ ਦਾ ਨਿਰਮਾਣ ਪੰਚਾਇਤੀ ਰਾਜ ਵਿਭਾਗ ਕਰੇਗਾ। ਜ਼ਮੀਨ ਸਿਹਤ ਵਿਭਾਗ ਨੂੰ ਟਰਾਂਸਫਰ ਕਰਨ ਦੀ ਪ੍ਰਕਿਰਿਆ ਇਕ ਦੋ ਦਿਨ 'ਚ ਪੂਰੀ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਨਿਗਮ ਕੁੱਲ 12 ਕਨਾਲ ਜਗ੍ਹਾ ਦੇਣ 'ਤੇ ਸਹਿਮਤ ਹੋਇਆ ਹੈ। ਜਿਸ ਵਿਚੋਂ ਪੰਜ ਪੰਜ ਕਨਾਲ ਜ਼ਮੀਨ 'ਤੇ 50 ਬੈਡ ਦਾ ਤਿੰਨ ਮੰਜ਼ਿਲੀ ਆਯੁਰਵੈਦਕ ਹਸਪਤਾਲ ਬਣੇਗਾ। ਉਨ੍ਹਾਂ ਦੱਸਿਆ ਕਿ 7 ਕਨਾਲ ਜਗ੍ਹਾ 'ਤੇ ਟਰੋਮਾ ਸੈਂਟਰ ਬਣੇਗਾ।