ਪਵਨ ਗਰਗ, ਬਾਘਾਪੁਰਾਣਾ : ਗੁਰਦੁਆਰਾ ਹਰਗੋਬਿੰਦ ਸਾਹਿਬ ਲੰਗਿਆਣਾ ਪੁਰਾਣਾ ਮੋਗਾ ਵਿਖੇ ਮਹਾਨ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਅਤੇ ਸੱਚਖੰਡ ਵਾਸੀ ਬਾਬਾ ਪ੍ਰਤਾਪ ਸਿੰਘ ਦੀ 5ਵੀਂ ਬਰਸੀ ਅਤੇ ਭਾਈ ਵੀਰ ਸਿੰਘ ਦੀ 18ਵੀਂ ਬਰਸੀ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਮਨਾਈ ਗਈ। ਇਸ ਗੁਰਮਤਿ ਸਮਾਗਮ ਵਿਚ ਸੰਤ ਮਹਾਪੁਰਸ਼, ਕਥਾ ਵਾਚਕ, ਪੰਥਕ ਬੁਲਾਰਿਆਂ ਅਤੇ ਕੀਰਤਨੀ ਜੱਥਿਆਂ ਨੇ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਸ੍ਰੀ ਗੁਰੂ ਗੰ੍ਥ ਸਾਹਿਬ ਨਾਲ ਜੋੜਿਆ ਅਤੇ ਪੰਥਕ ਪ੍ਰਸਿੱਧ ਕਵੀਸ਼ਰ ਭਾਈ ਪਿ੍ਰਤਪਾਲ ਸਿੰਘ ਬਰਗਾੜੀ ਦੇ ਕਵੀਸ਼ਰੀ ਜੱਥੇ ਨੇ ਜਾਗੋ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜੁਗਨੀ ਸੁਣਾ ਕੇ ਸੰਗਤਾਂ ਦੀ ਵਾਹ-ਵਾਹੀ ਖੱਟੀ। ਬਾਬਾ ਸਾਧੂ ਸਿੰਘ ਵੱਲੋਂ ਆਏ ਹੋਏ ਮਹਾਪੁਰਸ਼ਾਂ ਦੇ ਸੰਤਾਂ ਨੂੰ ਜੀ ਆਇਆ ਕਿਹਾ ਅਤੇ ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਭਾਈ ਗੁਰਦਿਆਲ ਸਿੰਘ ਅਤੇ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ 22 ਨਵੰਬਰ ਤੋਂ 30 ਨਵੰਬਰ ਤਕ ਧਾਰਮਿਕ ਦੀਵਾਨ ਸਜਾਏ ਗਏ, ਜਿਨ੍ਹਾਂ ਦੇ ਭੋਗ ਪਾਏ ਗਏ ਹਨ ਅਤੇ ਸਵੇਰੇ 10 ਵਜੇ ਤੋਂ ਲੈ ਕੇ 4.00 ਵਜੇ ਤਕ ਵਿਸ਼ਾਲ ਦੀਵਾਨ ਸਜਾਏ ਗਏ। ਇਨ੍ਹਾਂ ਸਮਾਗਮਾਂ ਵਿਚ ਸੰਤ ਬਲਦੇਵ ਸਿੰਘ ਜੋਗੇਵਾਲ, ਸੰਤ ਗੁਰਮੀਤ ਸਿੰਘ ਖੋਸਾ ਕੋਟਲਾ, ਸੰਤ ਰਣਜੀਤ ਸਿੰਘ ਸੇਵਾ ਪੰਥੀ ਸੰਤ ਮਹਿੰਦਰ ਸਿੰਘ ਜਨੇਰ, ਸੰਤ ਗੁਰਮੀਤ ਸਿੰਘ ਕੱਟੂ, ਸੰਤ ਗੁਰਨਾਮ ਸਿੰਘ ਡਰੋਲੀ ਭਾਈ, ਸੰਤ ਕਰਨੈਲ ਸਿੰਘ ਮੋਗਾ, ਬਾਬਾ ਚਮਕੌਰ ਸਿੰਘ ਭਦੌੜ, ਬਾਬਾ ਚਮਕੌਰ ਸਿੰਘ ਗੱਜਣਵਾਲਾ, ਭਾਈ ਜਸਮੇਲ ਸਿੰਘ, ਹਕੂਮਤ ਸਿੰਘ ਵਾਲਾ, ਸੰਤ ਬਾਬਾ ਹਰੀ ਸਿੰਘ ਰਧਾਵੇ ਵਾਲੇ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਬਾਬਾ ਅਵਤਾਰ ਸਿੰਘ ਸਾਧਾਂਵਾਲੇ, ਸੰਤ ਬਾਬਾ ਅਵਤਾਰ ਸਿੰਘ ਬੱਧਨੀ ਕਲਾਂ ਵਾਲੇ, ਗਿਆਨੀ ਕੁਲਵੰਤ ਸਿੰਘ ਲੁਧਿਆਣੇ ਵਾਲੇ, ਸਿੰਘ ਸਾਹਿਬ ਭਾਈ ਜਸਵੀਰ ਸਿੰਘ, ਗਿਆਨੀ ਜੰਗਬੀਰ ਸਿੰਘ ਹਜ਼ੂਰ ਸਾਹਿਬ ਵਾਲੇ, ਭਾਈ ਦਲਜੀਤ ਸਿੰਘ ਬਿੱਟੂ, ਗਿਆਨੀ ਬਲਵੰਤ ਸਿੰਘ ਦਮਦਮੀ ਟਕਸਾਲ ਵਾਲੇ ਤੇ ਰਾਗੀ ਅਮਨਦੀਪ ਸਿੰਘ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਗਿਆਨੀ ਨਵਦੀਪ ਸਿੰਘ ਦਮਦਮੀ ਟਕਸਾਲ ਅਜਨਾਲਾ, ਬਾਬਾ ਕਰਨੈਲ ਸਿੰਘ ਹਜ਼ੂਰ ਸਾਹਿਬ, ਗਿਆਨੀ ਜਸਵੰਤ ਸਿੰਘ, ਗਿਆਨੀ ਦਰਸ਼ਨ ਸਿੰਘ ਰੋਡੇ, ਬਾਬਾ ਮੱਘਰ ਸਿੰਘ ਲੰਗਿਆਣਾ ਆਦਿ ਹੋਰ ਸੰਤਾਂ-ਮਹਾਪੁਰਸ਼ਾਂ ਵੱਲੋਂ ਗੁਰਮਤਿ ਸਮਾਗਮ ਵਿਚ ਹਾਜ਼ਰੀਆਂ ਭਰੀਆਂ ਗਈਆਂ ਅਤੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸੀਸ ਦੇ ਕੇ ਤਿਲਕ ਜੰਞੂ ਅਤੇ ਹਿੰਦੂਆਂ ਦੇ ਧਰਮ ਦੀ ਰੱਖਿਆ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਸ਼ਹੀਦ ਯੋਧਿਆਂ ਵੱਲੋਂ ਕੀਤੀਆਂ ਗਈਆਂ ਮਹਾਨ ਕੁਰਬਾਨੀਆਂ ਕਰ ਕੇ ਹੀ ਹਿੰਦੂ ਧਰਮ ਸੁਰੱਖਿਅਤ ਹੈ, ਇਸ ਲਈ ਹਿੰਦੂ ਭਾਈਚਾਰੇ ਦੇ ਲੋਕ ਗੁਰੂਆਂ ਵੱਲੋਂ ਹਿੰਦੂ ਧਰਮ ਲਈ ਕੀਤੀਆਂ ਕੁਰਬਾਨੀਆਂ ਦਾ ਅਹਿਸਾਨ ਜ਼ਿੰਦਗੀ ਭਰ ਨਹੀਂ ਉਤਾਰ ਸਕਦੇ। ਸੰਤਾਂ-ਮਹਾਪੁਰਸ਼ਾਂ ਨੇ ਕਿਰਤ ਕਰੋ ਨਾਮ ਜਪੋ ਅਤੇ ਵੰਡ ਕੇ ਛਕਣ ਦਾ ਸੰਦੇਸ਼ ਦਿੱਤਾ ਤੇ ਦੇਹ ਧਾਰੀ ਪਖੰਡੀਆਂ ਦਾ ਖਹਿੜਾ ਛੱਡ ਖੰਡੇ ਬਾਟੇ ਦਾ ਅੰਮਿ੍ਤ ਛੱਕ ਕੇ ਨਾਮ ਜਪਣ ਗੁਰਬਾਣੀ ਨਾਲ ਜੁੜ ਕੇ ਬਾਣੀ ਬਾਣੇ ਦੇ ਧਾਰਨੀ ਹੋ ਕੇ ਗੁਰਸਿੱਖੀ ਜੀਵਨ ਜਿਊਣ ਦੀ ਪੇ੍ਰਨਾ ਦਿੱਤੀ।

ਇਸ ਮੌਕੇ ਬਾਬਾ ਸਾਧੂ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਹਰਿਗੋਬਿੰਦਸਰ ਸਾਹਿਬ ਲੰਗੇਆਣਾ ਪੁਰਾਣਾ, ਬਾਬਾ ਗੁਰਦਿਆਲ ਸਿੰਘ ਅਤੇ ਭਾਈ ਰਣਜੀਤ ਸਿੰਘ ਲੰਗੇਆਣਾ ਨੇ ਗੁਰਮਤਿ ਸਮਾਗਮ ਵਿਚ ਹਾਜ਼ਰ ਸੰਤਾਂ-ਮਹਾਪੁਰਸ਼ਾਂ ਪੰਥਕ ਆਗੂਆਂ ਨੂੰ ਜੀ ਆਇਆਂ ਕਿਹਾ ਅਤੇ ਲੋਈਆਂ ਸਿਰਪਾਓ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਗੁਰਮਤਿ ਸਮਾਗਮ ਵਿਚ ਆਏ ਹੋਏ ਸੰਤ-ਮਹਾਪੁਰਸ਼ਾਂ ਅਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਚਾਹ ਪਕੌੜੇ ਜਲੇਬੀਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਬਾਬਾ ਫ਼ਰੀਦ ਸੁਸਾਇਟੀ ਵੱਲੋਂ ਬਰਸੀ ਸਮਾਗਮ ਵਿਸ਼ੇਸ਼ ਤੌਰ 'ਤੇ ਖ਼ੂਨਦਾਨ ਕੈਂਪ ਲਾਇਆ ਗਿਆ, ਜਿਸ ਵਿਚ ਆਈਆਂ ਸੰਗਤਾਂ ਵੱਲੋਂ ਖ਼ੂਨਦਾਨ ਕੀਤਾ ਗਿਆ।

ਇਸ ਮੌਕੇ ਸਿਆਸੀ ਆਗੂ ਸ਼ੋ੍ਮਣੀ ਅਕਾਲੀ ਦਲ ਦੇ ਜਥੇਦਾਰ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਜਥੇਦਾਰ ਮੋਗਾ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ, ਕੈਪਟਨ ਹਰਚਰਨ ਸਿੰਘ ਰੋਡੇ, ਜਗਤਾਰ ਸਿੰਘ ਰੋਡੇ ਮੈਂਬਰ ਐੱਸਜੀਪੀਸੀ, ਪ੍ਰਧਾਨ ਜਗਰੂਪ ਸਿੰਘ ਲੰਗੇਆਣਾ ਆੜ੍ਹਤੀਆ, ਅਮਰਜੀਤ ਸਿੰਘ ਖਾਲਸਾ ਆੜ੍ਹਤੀਆ, ਇਕਬਾਲ ਸਿੰਘ ਬਰਾੜ ਆੜ੍ਹਤੀਆ, ਉਪਕਾਰ ਸਿੰਘ ਪ੍ਰਧਾਨ ਲੰਗੇਆਣਾ, ਭਾਈ ਹਰਜਿੰਦਰ ਸਿੰਘ ਬਾਜੇਕੇ, ਜਸਵਿੰਦਰ ਸਿੰਘ ਘੋਲੀਆ ਖੁਰਦ, ਜਗਸੀਰ ਸਿੰਘ ਸਰਪੰਚ ਲੰਗਿਆਣਾ ਨਵਾਂ, ਸੁਖਦੇਵ ਸਿੰਘ ਸਰਪੰਚ ਲੰਗਿਆਣਾ ਪੁਰਾਣਾ, ਮੈਂਬਰ ਜੁਗਰਾਜ ਸਿੰਘ, ਗੁਰਤੇਜ ਸਿੰਘ ਮੈਂਬਰ ਲੰਗਿਆਣਾ ਪੁਰਾਣਾ, ਪ੍ਰਧਾਨ ਮਲਕੀਤ ਸਿੰਘ ਲੰਗੇਆਣਾ ਨਵਾਂ, ਜਗਸੀਰ ਸਿੰਘ ਬਰਾੜ ਵਾਈਸ ਪ੍ਰਧਾਨ, ਸਰੂਪ ਸਿੰਘ, ਬਾਬਾ ਬੂਟਾ ਸਿੰਘ, ਭਾਈ ਅਮਰਜੀਤ ਸਿੰਘ ਲਾਂਗਰੀ, ਭਾਈ ਗੁਰਦੇਵ ਸਿੰਘ ਪ੍ਰਧਾਨ, ਗੁਰਦੇਵ ਸਿੰਘ ਗੰ੍ਥੀ, ਡਾ. ਸਾਧੂ ਰਾਮ ਲੰਗੇਆਣਾ, ਪ੍ਰਰੇਮ ਸਿੰਘ ਬਰਾੜ, ਜਸਦੀਪ ਸਿੰਘ ਬਰਾੜ, ਰਣਜੀਤ ਸਿੰਘ, ਹਰਜੀਤ ਸਿੰਘ ਬਰਾੜ, ਰਾਜਿੰਦਰ ਸਿੰਘ ਖਾਲਸਾ, ਮਨੋਹਰ ਸਿੰਘ, ਬਲਵਿੰਦਰ ਸਿੰਘ ਰੋਡੇ, ਗਿਆਨੀ ਕਰਮ ਸਿੰਘ ਦਮਦਮੀ ਟਕਸਾਲ, ਮਨਜੀਤ ਸਿੰਘ ਫੌਜੀ ਲੰਗੇਆਣਾ, ਸੁਖਚੈਨ ਸਿੰਘ, ਪਿੰ੍ਸੀਪਲ ਕਪਤਾਨ ਸਿੰਘ ਅਤੇ ਇਸ ਮੌਕੇ ਸੰਤਾਂ-ਮਹਾਪੁਰਸ਼ਾਂ, ਪੰਥਕ ਜਥੇਬੰਦੀਆਂ ਦੇ ਆਗੂਆਂ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ।