ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਆਰਕੇਐੱਸ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਦਾ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਰਣਬੀਰ ਸਿੰਘ ਚਾਵਲਾ ਨੇ ਸੂਬਾ ਪੱਧਰੀ ਪਾਵਰ ਲਿਫਟਿੰਗ ਦੇ ਅੰਡਰ-17 ਵਰਗ ਦੇ 83 ਕਿਲੋਗ੍ਰਾਮ ਕੈਟਾਗਰੀ ਦੇ ਮੁਕਾਬਲਿਆਂ ਵਿਚੋਂ ਪੰਜਾਬ ਭਰ ਵਿਚੋਂ ਚੌਥੀ ਪੁਜ਼ੀਸ਼ਨ ਪ੍ਰਰਾਪਤ ਕੀਤੀ। ਇਹ ਮੁਕਾਬਲੇ ਫ਼ਤਹਿਗੜ੍ਹ ਸਾਹਿਬ ਵਿਖੇ ਹੋਏ। ਇਸ ਮੌਕੇ ਸਕੂਲ ਪਿੰ੍ਸੀਪਲ ਰਜਨੀ ਅਰੋੜਾ, ਪ੍ਰਬੰਧਕ ਕਮੇਟੀ ਮੈਂਬਰ ਅਤੇ ਸਮੂਹ ਅਧਿਆਪਕਾਂ ਨੇ ਰਣਬੀਰ ਅਤੇ ਉਸ ਦੇ ਮਾਪਿਆਂ ਅਤੇ ਪਾਵਰ ਲਿਫਟਿੰਗ ਕੋਚ ਰਣਜੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ।