ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : 'ਨਈ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ' ਦੇ ਪ੍ਰਧਾਨ ਸਮਾਜ ਸੇਵੀ ਨਵੀਨ ਸਿੰਗਲਾ ਦੀ ਅਗਵਾਈ ਵਿਚ ਮੋਗਾ ਸ਼ਹਿਰ ਦੀ ਕਾਇਆ ਕਲਪ ਕਰਨ ਵਾਸਤੇ ਨਿਤ ਨਵੇਂ ਕਾਰਜਾਂ ਨੂੰ ਸਰਅੰਜਾਮ ਦਿੱਤਾ ਜਾ ਰਿਹੈ। ਸ਼ਹਿਰ ਵਿਚ ਸਫ਼ਾਈ ਮੁਹਿੰਮ ਦਾ ਆਗਾਜ਼ ਕਰਦਿਆਂ ਨਵੀਨ ਸਿੰਗਲਾ ਨੇ ਗੀਤਾ ਭਵਨ ਚੌਂਕ ਨੇੜੇ ਪਾਰਕਿੰਗ ਵਾਲੀ ਜਗ੍ਹਾ 'ਤੇ ਲੱਗੇ ਕੂੜੇ ਦੇ ਡੰਪ ਨੂੰ ਪਹਿਲਾਂ ਪੰਜ ਟਰਾਲੀਆਂ ਵਿਚ ਭਰ ਕੇ ਚੁਕਾਇਆ ਤੇ ਫਿਰ ਉਸ ਜਗ੍ਹਾ ਦੀ ਸਫ਼ਾਈ ਕਰਵਾ ਕੇ ਕਲੀ ਆਦਿ ਿਛੜਕ ਕੇ 50 ਪੌਦੇ ਵੀ ਲਗਵਾ ਦਿੱਤੇ।

ਪ੍ਰਧਾਨ ਨਵੀਨ ਸਿੰਗਲਾ ਨੇ ਦੱਸਿਆ ਕਿ ਸ਼ਰਾਰਤੀ ਅਨਸਰ ਇਸ ਜਗ੍ਹਾ 'ਤੇ ਕੂੜਾ ਸੁੱਟਣ ਤੋਂ ਬਾਜ ਨਹੀਂ ਸੀ ਆਉਂਦੇ, ਇਸ ਕਰਕੇ ਲੋਕ ਬੇਹੱਦ ਪਰੇਸ਼ਾਨ ਸਨ ਪਰ ਹੁਣ ਸਵੇਰ ਨੂੰ 2 ਘੰਟੇ ਅਤੇ ਸ਼ਾਮ ਵੇਲੇ 2 ਘੰਟੇ ਸੁਸਾਇਟੀ ਦੇ ਮੈਂਬਰ ਇਸ ਜਗ੍ਹਾ 'ਤੇ ਪਹਿਰਾ ਦੇਣਗੇ ਤਾਂ ਕਿ ਕੋਈ ਕੂੜਾ ਨਾ ਸੁੱਟੇ ਜਦਕਿ ਦਿਨ ਦੇ ਸਮੇਂ ਇਕ ਚੌਂਕੀਦਾਰ ਦਾ ਪ੍ਰਬੰਧ ਕੀਤਾ ਗਿਆ ਹੈ ਜੋ ਕੂੜਾ ਸੁੱਟਣ ਵਾਲਿਆਂ 'ਤੇ ਨਿਗਾਹ ਰੱਖੇਗਾ। ਨਵੀਨ ਸਿੰਗਲਾ ਨੇ ਆਖਿਆ ਕਿ 'ਨਈ ਉਡਾਨ 'ਦੀ ਸਮੁੱਚੀ ਟੀਮ ਦਿ੍ੜ ਸੰਕਲਪ ਹੈ ਤੇ ਬਿਨਾ ਅੱਕਿਆ ਬਿਨਾ ਥੱਕਿਆਂ ਮੋਗਾ ਦੀ ਕਾਇਆ ਕਲਪ ਕਰਨ ਲਈ ਦਿਨ ਰਾਤ ਮਿਹਨਤ ਕਰਦੀ ਰਹੇਗੀ।

ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਰਾਜ ਕਮਲ ਕਪੂਰ, ਸਰਪ੍ਰਸਤ ਰਾਜੇਸ਼ ਕੋਛੜ, ਸੀਨੀਅਰ ਵਾਇਸ ਪ੍ਰਰੈਜ਼ੀਡੈਂਟ ਐਡਵੋਕੇਟ ਨਵੀਨ ਗੋਇਲ, ਵਾਇਸ ਪ੍ਰਰੈਜ਼ੀਡੈਂਟ ਕਰਮਵੀਰ ਕੌਸ਼ਿਕ, ਜਨਰਲ ਸੈਕਟਰੀ ਅਮਿਤ ਸਿੰਗਲਾ, ਕੈਸ਼ੀਅਰ ਸੰਜੀਵ ਸਿੰਗਲਾ, ਜੁਆਇੰਟ ਕੈਸ਼ੀਅਰ ਅਸ਼ਵਨੀ ਗੋਇਲ, ਮੁੱਖ ਸਲਾਹਕਾਰ ਵਿਕਾਸ ਬਾਂਸਲ, ਮੈਂਬਰ ਪਿਊਸ਼ ਗੋਇਲ ਤੋਂ ਇਲਾਵਾ ਮਹਿਲਾ ਵਿੰਗ ਦੀ ਪ੍ਰਧਾਨ ਅੰਜੂ ਸਿੰਗਲਾ ਨੇ ਸਫ਼ਾਈ ਅਭਿਆਨ ਨੂੰ ਸਫ਼ਲ ਕਰਨ 'ਚ ਭਰਪੂਰ ਯੋਗਦਾਨ ਪਾਇਆ।