ਵਕੀਲ ਮਹਿਰੋਂ, ਮੋਗਾ :

ਭਾਰਤ ਸਰਕਾਰ ਦੇ ਵਿਭਾਗ ਨਹਿਰੂ ਯੁਵਾ ਕੇਂਦਰ ਮੋਗਾ ਵੱਲੋਂ ਤਿੰਨ ਦਿਨਾਂ ਸਿਖਲਾਈ ਕੈਂਪ ਦੀ ਸ਼ੁਰੂਅਤ ਆਰਜੀ ਐਵਾਡਿਟੀ ਵਿਖੇ ਕੀਤੀ ਗਈ। ਇਸ ਕੈਂਪ ਦਾ ਮੁੱਖ ਮਕਸਦ ਵਲੰਟੀਅਰਾਂ ਅਤੇ ਯੂਥ ਕਲੱਬਾਂ ਦੇ ਮੈਂਬਰਾਂ ਨੂੰ ਨਿਵੇਸਕ ਸਿੱਖਿਆ, ਜਾਗੂਰਕਤਾ ਅਤੇ ਸੁਰੱਖਿਅਤ ਆਦਿ ਬਾਰੇ ਜਾਗਰਿਤ ਕਰਨਾ ਸੀ। ਇਸ ਪੋ੍ਗਰਾਮ ਦੀ ਸਪਾਂਸਰਸ਼ਿਪ ਨਿਵੇਸਕ ਸਿੱਖਿਆ ਜਾਗੂਰਕਤਾ ਅਤੇ ਫੰਡ ਅਥਾਰਟੀ ਕਾਰਪੋਰੇਟ ਕਾਰਜ ਮੰਤਰਾਲੇ ਭਾਰਤ ਸਰਕਾਰ ਵੱਲੋਂ ਦਿੱਤੀ ਗਈ।

ਇਸ ਮੌਕੇ ਜ਼ਿਲ੍ਹਾ ਯੂਥ ਅਫਸਰ ਮੋਗਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਇਕ ਨਵੇਂ ਤਰਾਂ ਦਾ ਪੋ੍ਗਰਾਮ ਹੈ ਜਿਸ ਵਿਚ ਯੂਥ ਲੀਡਰਾਂ ਨੂੰ ਨਿਵੇਸ਼, ਸ਼ੇਅਰ ਬਾਜ਼ਾਰ, ਮਿਊਚਲ ਫੰਡ, ਕਿ੍ਰਪਟੋ ਕਰੰਸੀ, ਬੈਂਕਾਂ ਦੀਆਂ ਸਕੀਮਾਂ, ਵਿੱਤੀ ਧੋਖਾਧੜੀ ਅਤੇ ਡਾਕ ਘਰ ਦੀਆਂ ਸਕੀਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਜਾਵੇਗੀ। ਇਸ ਵਿਚ ਮੋਗੇ ਜ਼ਿਲ੍ਹਾ ਦੇ ਤੀਹ ਪਿੰਡਾਂ ਦੇ ਨੌਜਵਾਨ ਹਿੱਸਾ ਲੈ ਰਹੇ ਹਨ। ਇਸ ਪੋ੍ਰਗਰਾਮ ਦਾ ਉਦਘਾਟਨ ਡਿਪਟੀ ਡਾਇਰੈਕਟਰ ਪਰਮਜੀਤ ਸਿੰਘ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤਾ ਗਿਆ।

ਮੰਚ ਦਾ ਸੰਚਾਲਨ ਸਮਾਜ ਸੇਵੀ ਜਸਵੰਤ ਸਿੰਘ ਪੁਰਾਣੇ ਵਾਲਾ ਵੱਲੋਂ ਬਾਖੂਬੀ ਕੀਤਾ ਗਿਆ। ਪਹਿਲੇ ਦਿਨ ਡਾ. ਰਤਨ ਸਿੰਘ ਡਿਪਟੀ ਡਾਇਰੈਕਟਰ ਵੱਲੋਂ ਵਿੱਤੀ ਮੈਨੇਜਮੈਂਟ ਅਤੇ ਬੀਮਾਂ ਸਬੰਧੀ ਜਾਣਕਾਰੀ ਦਿੱਤੀ ਗਈ। ਕੈਪਟਨ ਅਰਜਨ ਸਿੰਘ ਵੱਲੋਂ ਆਈਆਂ ਸਾਰੀਆਂ ਸਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਯੋਗਾ ਟੇ¥ਰ ਗੁਰਭਿੰਦਰ ਸਿੰਘ ਕੋਕਰੀ, ਫੁੱਟਬਾਲ ਕੋਚ ਦਲਜੀਤ ਸਿੰਘ ਅਤੇ ਸਾਰੇ ਵਲੰਟੀਅਰ ਹਾਜ਼ਰ ਸਨ।