ਕੈਪਸ਼ਨ : ਬੀਬੀਐੱਸ ਦੇ ਬੱਚੇ ਨੈਸ਼ਨਲ ਡਾਕ ਦਿਵਸ ਮਨਾਉਣ ਸਮੇਂ।

ਨੰਬਰ : 11 ਮੋਗਾ 10 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿੱਚ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗਵਾਈ ਹੇਠ ਨੈਸ਼ਨਲ ਪੋਸਟ ਡੇਅ ਮਨਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਇਸ ਨਾਲ ਸਬੰਧਿਤ ਚਾਰਟ, ਆਰਟੀਕਲ ਸਪੀਚ ਆਦਿ ਪੇਸ਼ ਕੀਤੇ ਗਏ ਤੇ ਵਿਦਿਆਰਥਣਾਂ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਚਾਹੇ ਅਸੀਂ ਈਮੇਲ, ਮੋਬਾਇਲ ਫੋਨ ਅਤੇ ਫੈਕਸਸ ਆਦਿ ਦੇ ਯੁੱਗ ਵਿੱਚ ਜਿਉਂ ਰਹੇ ਹਾਂ, ਪਰ ਫਿਰ ਵੀ ਭਾਰਤੀ ਡਾਕ ਸੇਵਾ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ। ਭਾਵੇਂ ਇਕ ਸੈਨਾ ਦਾ ਆਦਮੀ ਸਰਹੱਦੀ ਖੇਤਰ ਤੋਂ ਆਪਣੇ ਪਰਿਵਾਰ ਨੂੰ ਚਿੱਠੀਆਂ ਭੇਜ ਰਿਹਾ ਹਾਂ ਜਾਂ ਫਿਰ ਕਿਸਾਨ ਕਿਸੇ ਖੇਤਰ ਵਿੱਚ ਸਿੱਖਿਆ ਪ੍ਰਰਾਪਤ ਕਰ ਰਹੇ ਬੱਚਿਆਂ ਨੂੰ ਪੈਸੇ ਭੇਜ ਰਿਹਾ ਹੈ, ਡਾਕ ਸੇਵਾਵਾਂ ਨੇ ਹਮੇਸ਼ਾ ਭਾਰਤ ਤੇ ਇਸਦੀ ਅਬਾਦੀ ਨੂੰ ਏਕਤਾ ਲਿਆਉਣ ਵਿੱਚ ਸਹਾਇਤਾ ਕੀਤੀ ਹੈ। ਇਸ ਮੌਕੇ ਪਿ੍ਰੰਸੀਪਲ ਹਮੀਲੀਆ ਰਾਣੀ ਨੇ ਕਿਹਾ ਕਿ ਵਿਸ਼ਵ ਡਾਕ ਦਿਵਸ ਮਨਾਉਣ ਦਾ ਮਤਲਬ ਲੋਕਾਂ ਨੂੰ ਡਾਕ ਬਾਰੇ ਜਾਗਰੂਕ ਕਰਨਾ ਹੈ।