ਕੈਪਸ਼ਨ : ਬਾਲ ਨਾਟਕ 'ਅਸੀਂ ਉੱਡਣਾ ਚਾਹੁੰਦੇ ਹਾਂ' ਲੋਕ ਅਰਪਣ ਕਰਦੇ ਹੋਏ ਲੇਖਕ।

ਨੰਬਰ : 10 ਮੋਗਾ 11 ਪੀ

ਸਟਾਫ ਰਿਪੋਰਟਰ, ਮੋਗਾ : ਬਹੁ ਵਿਧਾਈ ਲੇਖਕ ਗੁਰਮੀਤ ਕੜਿਆਲਵੀ ਵਲੋਂ ਲਿਖਿਆ ਗਿਆ ਬਾਲ ਨਾਟਕ 'ਅਸੀਂ ਉੱਡਣਾ ਚਾਹੁੰਦੇ ਹਾਂ' ਸਰਕਾਰੀ ਪ੍ਰਰਾਇਮਰੀ ਸਕੂਲ ਕੜਿਆਲ ਦੇ ਬੱਚਿਆਂ ਵਲੋਂ ਲੋਕ ਅਰਪਣ ਕੀਤਾ ਗਿਆ। ਸਕੂਲ ਮੁੱਖੀ ਗੌਰਵ ਸ਼ਰਮਾ, ਸਕੂਲ ਅਧਿਆਪਕ ਗੁਰਮੀਤ ਸਿੰਘ, ਕਿਰਨਾ ਦੇਵੀ, ਅਮਨਦੀਪ, ਭਰਪੂਰ ਸਿੰਘ ਅਤੇ ਗੁਰਮੀਤ ਕੜਿਆਲਵੀ ਦੀ ਜੀਵਨ ਸਾਥਣ ਸ਼ਾਇਰਾ ਸਿਮਰਜੀਤ ਸਿੰਮੀ ਦੀ ਹਾਜ਼ਰੀ ਵਿੱਚ ਪੁਸਤਕ ਰਲੀਜ਼ ਦਾ ਇਹ ਸੰਖੇਪ ਸਮਾਗਮ ਸਕੂਲ ਦੀ ਮਾਤਾ ਸੁਰਜੀਤ ਕੌਰ ਯਾਦਗਾਰੀ ਲਾਇਬਰੇਰੀ ਵਿਚ ਕੀਤਾ ਗਿਆ।

ਸਕੂਲ ਮੁਖੀ ਨੇ ਬੱਚਿਆਂ ਨੂੰ ਉੱਘੇ ਲੇਖਕ ਗੁਰਮੀਤ ਕੜਿਆਲਵੀ ਦੇ ਜੀਵਨ ਅਤੇ ਰਚਨਾਵਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਗੁਰਮੀਤ ਕੜਿਆਲਵੀ ਨੇ ਕੜਿਆਲ ਪਿੰਡ ਵਿਚੋਂ ਮੁੱਢਲੀ ਵਿੱਦਿਆ ਹਾਸਲ ਕੀਤੀ ਹੈ ਅਤੇ ਮੌਜੂਦਾ ਸਮੇ ਵਧੀਆ ਲੇਖਕ ਹੋਣ ਦੇ ਨਾਲ ਨਾਲ ਭਲਾਈ ਵਿਭਾਗ ਵਿੱਚ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਹਨ। ਗੌਰਵ ਸ਼ਰਮਾ ਨੇ ਕੜਿਆਲਵੀ ਵਲੋਂ ਸਾਹਿਤ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਪਾਏ ਜਾ ਰਹੇ ਯੋਗਦਾਨ ਦੀ ਭਰਵੀਂ ਸ਼ਾਲਾਘਾ ਕੀਤੀ।

ਇਸ ਮੌਕੇ 'ਤੇ ਗੁਰਮੀਤ ਕੜਿਆਲਵੀ ਨੇ ਬੱਚਿਆਂ ਨੂੰ 'ਕਰਾਮਾਤੀ ਪੈੱਨ' ਨਾਂ ਦੀ ਕਹਾਣੀ ਸੁਣਾ ਕੇ ਪ੍ਰਰੇਰਨਾ ਦਿੱਤੀ ਕਿ ਮਿਹਨਤ ਤੇ ਲਗਨ ਅਜਿਹੀਆਂ ਕਰਾਮਾਤਾਂ ਹਨ ਜੋ ਤੁਹਾਡੀ ਜਿੰਦਗੀ ਨੂੰ ਬਦਲ ਸਕਦੀਆਂ ਹਨ। ਜਿੰਦਗੀ ਵਿੱਚ ਕੋਈ ਵੀ ਪ੍ਰਰਾਪਤੀ ਕਰਨ ਲਈ ਦਿ੍ੜਤਾ ਅਤੇ ਅਨੁਸ਼ਾਸਨ ਬਹੁਤ ਜਰੂਰੀ ਹਨ। ਇਸ ਮੌਕੇ ਕੜਿਆਲਵੀ ਨੇ ਸਰਕਾਰੀ ਪ੍ਰਰਾਇਮਰੀ ਸਕੂਲ ਕੜਿਆਲ ਦੇ ਮੁੱਖੀ ਅਤੇ ਸਟਾਫ ਵਲੋਂ ਸਕੂਲ ਨੂੰ ਨਵਾਂ ਮੁਹਾਂਦਰਾ ਦੇਣ ਲਈ ਕੀਤੇ ਯਤਨਾਂ ਦੀ ਪ੍ਰਸੰਸਾ ਕੀਤੀ।

ਗੁਰਮੀਤ ਕੜਿਆਲਵੀ ਨੇ ਸਕੂਲ ਦੀ ਲਾਇਬਰੇਰੀ ਲਈ ਬਾਲ ਸਾਹਿਤ ਦੀਆਂ ਬਹੁਤ ਸਾਰੀਆਂ ਪੁਸਤਕਾਂ ਵੀ ਭੇਟ ਕੀਤੀਆਂ।