v> ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਹਲਕਾ ਨਿਹਾਲ ਸਿੰਘ ਵਾਲਾ ਅਧੀਨ ਆਉਂਦੇ ਪਿੰਡ ਰਾਮੂੰਵਾਲਾ ਨਵਾਂ ਦੇ ਨੌਜਵਾਨ ਦੀ ਲਾਸ਼ ਭੇਤਭਰੇ ਹਾਲਾਤ 'ਚ ਨੇੜਲੇ ਪਿੰਡ ਧੂੜਕੋਟ ਟਾਹਲੀ ਦੇ ਖੇਤਾਂ 'ਚੋਂ ਮਿਲਣ ਦਾ ਪਤਾ ਲੱਗਾ ਹੈ। ਰਾਹਗੀਰਾਂ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਤੇ ਪੁਲਿਸ ਨੂੰ ਸੂਚਿਤ ਕੀਤਾ। ਘਟਨਾ ਸਥਾਨ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਪੁਲਿਸ ਵਲੋਂ ਜਾਂਚ ਸੁਰੂ ਕਰ ਦਿੱਤੀ ਹੈ।

ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਰਾਮੂੰਵਾਲਾ ਨਵਾਂ ਦਾ ਨੌਜਵਾਨ ਗੁਰਦੀਪ ਸਿੰਘ (40) ਪੁੱਤਰ ਸੁਖਦੇਵ ਸਿੰਘ ਆਪਣੇ ਘਰੋਂ ਕਿਧਰੇ ਚਲਾ ਗਿਆ ਸੀ ਜਿਸ ਦੀ ਲਾਸ਼ ਅੱਜ ਭੇਤਭਰੇ ਹਾਲਾਤ 'ਚ ਨੇੜਲੇ ਪਿੰਡ ਦੇ ਖੇਤਾਂ 'ਚੋਂ ਮਿਲੀ ਹੈ। ਇਕੱਤਰ ਲੋਕਾਂ ਮੁਤਾਬਕ ਇਸ ਨੌਜਵਾਨ ਦੀ ਮੌਤ ਨਸ਼ੇ ਕਾਰਨ ਹੋਈ ਵੀ ਦੱਸੀ ਜਾ ਰਹੀ ਹੈ, ਪਰ ਪੁਲਿਸ ਅਜੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।

Posted By: Seema Anand