ਸਵਰਨ ਗੁਲਾਟੀ, ਮੋਗਾ : ਜ਼ਿਲ੍ਹੇ ਦੇ ਪਿੰਡ ਬੁੱਘੀਪੁਰਾ ਵਿੱਚ ਦੋ ਬੱਚਿਆਂ ਦੀ ਮਾਂ ਦੀ ਭੇਦਭਰੇ ਹਾਲਾਤ ਦੀ ਵਿੱਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਪੁੱਜੇ ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੀ ਧੀ ਦਾ ਕੁੱਟਮਾਰ ਕੇ ਕਤਲ ਕੀਤਾ ਗਿਆ ਹੈ। ਉਨ੍ਹਾਂ ਮ੍ਰਿਤਕ ਦੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਵੀ ਅਧਿਕਾਰੀਆ ਨੂੰ ਦਿਖਾਉਂਦਿਆ ਕਿਹਾ ਕਿ ਸਾਡੀ ਲੜਕੀ ਨੂੰ ਮਾਰ ਦਿੱਤਾ ਅਤੇ ਸਾਨੂੰ ਇਨਸਾਫ ਚਾਹੀਦਾ ਹੈ। ਦੋਸ਼ੀਆ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ।

ਇਸ ਮੌਕੇ ਮ੍ਰਿਤਕ ਔਰਤ ਸੀਤਾ ਰਾਣੀ ਦੇ ਚਾਚਾ ਰਾਕੇਸ਼ ਕੁਮਾਰ ਨੇ ਕਿਹਾ ਉਸ ਦੀ ਭਤੀਜੀ ਨਾਲ ਬੁਰੀ ਤਰਾਂ ਕੁਟਮਾਰ ਕੀਤੀ ਗਈ ਹੈ ਜਿਸ ਨਾਲ ਉਸ ਦੀ ਮੌਤ ਹੋਈ ਹੈ। ਇਸ ਘਟਨਾ ਦਾ ਪਤਾ ਚਲਦਿਆ ਹੀ ਧਰਮਕੋਟ ਦੇ ਡੀਐਸ ਪੀ ਸੁਬੇਗ ਅਤੇ ਥਾਣਾ ਮਹਿਣਾ ਦੇ ਇੰਚਾਰਜ ਸੰਦੀਪ ਸਿੰਘ ਸਮੇਤ ਪੁਲਿਸ ਪਾਰਟੀ ਪਿੰਡ ਬੁਘੀਪੁਰਾ ਪੁੱਜੇ ਤੇ ਘਟਨਾ ਸਬੰਧੀ ਲੋਕਾਂ ਤੋਂ ਜਾਨਕਾਰੀ ਲਈ ਅਤੇ ਲਾਸ਼ ਨੂੰ ਕਬਜੇ ਵਿਚ ਲੈਕੇ ਅਗਲੀ ਕਾਰਵਾਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਰਖਵਾ ਦਿੱਤੀ ਹੈ। ਪੱਤਾ ਲੱਗਾ ਹੈ ਮ੍ਰਿਤਕਾ ਦਾ ਪਤੀ ਜਗਜੀਤ ਸਿੰਘ ਡਰਾਇਵਰ ਹੋਣ ਕਰਕੇ ਉਹ ਰਾਤ ਨੂੰ ਘਰ ਵਿਚ ਮੌਜੂਦ ਨਹੀ ਸੀ। ਪੁਲਿਸ ਵੱਲੋਂ ਪੁੱਛਗਿੱਛ ਕਰਨ ਲਈ ਮ੍ਰਿਤਕਾ ਦੇ ਦਿਓਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

Posted By: Jagjit Singh