ਜੇਐੱਨਐੱਨ, ਮੋਗਾ : Milkha Singh Death : ਮੋਗਾ ਦੇ ਪ੍ਰਸਿੱਧ ਮੂਰਤੀ ਸ਼ਿਲਪਕਾਰ ਮਨਜੀਤ ਸਿੰਘ ਗਿੱਲ ਨੇ ਫਲਾਇੰਗ ਸਿੱਖ ਮਿਲਖਾ ਸਿੰਘ ਦੇ ਦੇਹਾਂਤ 'ਤੇ ਪਿੰਡ ਘਲੱਕਲਾਂ 'ਚ ਬਣੇ ਆਪਣੇ ਮਿਊਜ਼ੀਅਮ 'ਚ ਭਾਵਪੂਰਣ ਅੰਦਾਜ਼ 'ਚ ਸ਼ਰਧਾਂਜਲੀ ਭੇਟ ਕੀਤੀ। ਇਸ ਪ੍ਰਸਿੱਧ ਮਿਊਜ਼ੀਅਮ 'ਚ ਮਿਲਖਾ ਸਿੰਘ ਦੀ 8 ਫੀਟ ਉਚੀ ਪ੍ਰਤੀਮਾ ਪਿਛਲੇ ਕਈ ਸਾਲਾਂ ਤੋਂ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਆਕਰਸ਼ਨ ਦਾ ਕੇਂਦਰ ਬਣੀ ਹੋਈ ਹੈ। ਸ਼ਰਧਾਂਜਲੀ ਭੇਟ ਕਰਦਿਆਂ ਮਨਜੀਤ ਸਿੰਘ ਨੇ ਕਿਹਾ ਕਿ ਫਲਾਇੰਗ ਸਿੱਖ ਮਿਲਖਾ ਸਿੰਘ ਵਰਗੀਆਂ ਹਸਤੀਆਂ ਕਦੇ ਮਰਦੀਆਂ ਨਹੀਂ। ਉਹ ਹਮੇਸ਼ਾ ਲੋਕਾਂ ਦੇ ਦਿਲ 'ਚ ਹਮੇਸ਼ਾ ਜ਼ਿੰਦਾ ਰਹਿਣਗੇ। ਦੱਸ ਦੇਈਏ ਕਿ ਮਨਜੀਤ ਸਿੰਘ ਪੰਜਾਬ ਸੰਸਕ੍ਰਿਤੀ ਵਿਭਾਗ ਦੇ ਡਾਇਰੈਕਟਰ ਦਾ ਅਹੁਦਾ ਛੱਡ ਕੇ ਆਪਣੇ ਸ਼ੌਂਕ ਪੂਰੇ ਕਰ ਰਹੇ ਹਨ।

ਹੁਣ ਤਕ ਬਣਾ ਚੁੱਕੇ 40 ਤੋਂ ਜ਼ਿਆਦਾ ਪ੍ਰਤੀਮਾ

ਮਨਜੀਤ ਸਿੰਘ ਨੇ ਇਸ ਤੋਂ ਪਹਿਲਾਂ 1986 'ਚ ਹਾਈਜੈਕ ਹੋਏ ਫਲਾਈਟ ਯਾਤਰੀਆਂ ਨੂੰ ਬਚਾਉਂਦਿਆਂ ਸ਼ਹੀਦ ਹੋਈ ਚੰਡੀਗੜ੍ਹ ਦੀ ਬਹਾਦੁਰ ਏਅਰ ਹੋਸਟੇਜ਼ ਨੀਰਜਾ ਭਨੋਟ ਦੀ ਮੂਰਤੀ ਵੀ ਬਣਾਈ ਸੀ। ਇਹ ਮੂਰਤੀ ਪਿੰਡ ਘਲੱਕਲਾਂ 'ਚ ਹੀ ਬਣੇ ਉਨ੍ਹਾਂ ਦੇ ਦੇਸ਼ਭਗਤ ਪਾਰਕ 'ਚ ਲੱਗੀ ਹੈ। ਇਸ ਤੋਂ ਇਲਾਵਾ ਭਾਰਤ ਦੇ ਪਹਿਲੇ ਰਾਸ਼ਟਰਪਤੀ ਏਪੀਜੀ ਅਬਦੁਲ ਕਲਾਮ, ਅਲਬਰਟ ਆਈਂਸਟੀਨ, ਜਰਨਲ ਹਰਬਖ਼ਸ਼ ਸਿੰਘ, ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ, ਬਾਬਾ ਬੁਲ੍ਹੇਸ਼ਾਹ, ਭਗਤ ਪੂਰਨ ਸਿੰਘ ਸਮੇਤ ਕਈ ਸ਼ਹੀਦਾਂ ਤੇ ਵੀਰ ਜਵਾਨਾਂ ਦੀਆਂ ਮੂਰਤੀਆਂ ਤਿਆਰ ਕਰ ਉਹ ਆਪਣੇ ਮਿਊਜ਼ੀਅਮ ਪਾਰਕ 'ਚ ਸਥਾਪਿਤ ਕਰ ਚੁੱਕੇ ਹਨ।

Posted By: Amita Verma