ਮਨਪ੍ਰੀਤ ਸਿੰਘ ਮੱਲੇਆਣਾ, ਮੋਗਾ : ਪੰਜਾਬ ਸਰਕਾਰ ਵੱਲੋਂ ਸੂਬੇ ਭਰ ਦੇ ਨੌਜਵਾਨ ਲੜਕੇ ਲੜਕੀਆਂ ਨੂੰ ਪੰਜਾਬ ਪੁਲਿਸ ਦੇ ਕਾਂਸਟੇਲ ਦੀ ਭਰਤੀ ਲਈ ਦਿੱਤੇ ਪੇਪਰਾਂ ਦੀ ਲਿਸਟ ਜਾਰੀ ਕਰਨ ਤੇ ਮੋਗਾ ਦੇ ਉਨ੍ਹਾਂ ਹਜ਼ਾਰਾਂ ਵਿਦਿਆਰਥੀਆਂ ਦੀ ਜਾਰੀ ਕੀਤੀ ਲਿਸਟ 'ਤੇ ਇਤਰਾਜ ਜਤਾਉਂਦਿਆਂ ਅੱਜ ਫਿਰ ਮੋਗਾ ਨੈਸ਼ਨਲ ਹਾਈਵੇ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਪਿਛਲੇ ਦਿਨੀਂ ਵੀ ਰੋਹ 'ਚ ਆਏ ਵਿਦਿਆਰਥੀਆਂ ਨੇ ਹਾਈਵੇ ਜਾਮ ਕਰ ਦਿੱਤਾ ਸੀ ਪਰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਭਰੋਸਾ ਦੇਣ ਤੋਂ ਬਾਅਦ ਜਾਮ ਖੋਲ ਦਿੱਤਾ ਸੀ। ਅੱਜ ਫਿਰ ਡੀਸੀ ਰਹਾਇਸ਼ ਦੇ ਸਾਹਮਣੇ ਰੋਡ ਜਾਮ ਕਰਦਿਆਂ ਵਿਦਿਆਰਥੀ ਪੇਪਰ ਰੱਦ ਕਰਨ ਦੀ ਮੰਗ ਕਰ ਰਹੇ ਹਨ।

Posted By: Ramandeep Kaur