ਗੁਰਮੀਤ ਸਿੰਘ ਮਾਨ, ਕਿਸ਼ਨਪੁਰਾ ਕਲਾਂ : ਬਜ਼ੁਰਗ ਸਾਡੇ ਸਮਾਜ ਦਾ ਵੱਡਮੁੱਲਾ ਸਰਮਾਇਆ ਹੁੰਦੇ ਹਨ। ਸਿਆਣੀ ਉਮਰ ਦੇ ਬਜ਼ੁਰਗਾਂ ਦੀਆਂ ਅਸੀਸਾਂ ਤੇ ਆਸ਼ੀਰਵਾਦ ਸਦਕਾ ਹੀ ਵੱਡੀਆਂ ਮੰਜ਼ਿਲਾਂ ਨੂੰ ਪ੍ਰਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਪਿੰਡ ਕੋਕਰੀ ਬੁੱਟਰਾਂ 'ਚ ਆਪਣੇ ਪਿਤਾ ਸਵ. ਕੁਲਦੀਪ ਸਿੰਘ ਢੋਸ ਦੇ ਨਜ਼ਦੀਕੀ ਸਾਥੀਆਂ ਨਾਲ ਹੋਈ ਲੋਕ ਮਿਲਣੀ ਦੌਰਾਨ ਕੀਤਾ ਹੈ। ਇਸ ਮੌਕੇ ਖੁਸ਼ੀ ਦਾ ਇਜ਼ਹਾਰ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਹੀ ਚੰਗਾ ਲੱਗਾ ਹੈ। ਆਪਣੇ ਪਿਤਾ ਦੇ ਸਾਥੀਆਂ ਨੂੰ ਮਿਲ ਕੇ ਅਤੇ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਨੂੰ ਵੀ ਤਾਜ਼ਾ ਕਰ ਕੇ।

ਇਸ ਮੌਕੇ ਉਨ੍ਹਾਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਸਾਨੂੰ ਵੱਡਿਆ ਦਾ ਸਤਿਕਾਰ ਤੇ ਛੋਟਿਆਂ ਨੂੰ ਪਿਆਰ ਕਰਨਾ ਚਾਹੀਦਾ ਹੈ। ਵਡੇਰੀ ਉਮਰ ਦੇ ਬਜ਼ੁਰਗਾਂ ਦੀ ਜ਼ਿੰਦਗੀ ਦੇ ਖੱਟੇ ਮਿੱਠੇ ਤਜ਼ਰਬਿਆਂ ਤੋਂ ਸੇਧ ਲੈਕੇ ਹੀ ਅਸੀਂ ਆਪਣੇ ਜੀਵਨ ਦੇ ਸਫਰ ਦੀਆਂ ਮੰਜ਼ਲਿਾਂ ਸਰ ਕਰ ਸਕਦੇ ਹਾਂ। ਇਸ ਮੌਕੇ ਭਾਈ ਗੁਰਮੁਖ ਸਿੰਘ ਤੇ ਦਲੀਪ ਸਿੰਘ ਵਪਾਰੀ ਵੱਲੋਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਗੁਰੂਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।

ਇਸ ਮੌਕੇ ਸਾਬਕਾ ਸਰਪੰਚ ਜ਼ੋਰਾ ਸਿੰਘ, ਸਾਬਕਾ ਪ੍ਰਧਾਨ ਬਿੱਕਰ ਸਿੰਘ, ਸਾਬਕਾ ਪੰਚ ਜ਼ੋਰਾ ਸਿੰਘ, ਮਹਿੰਦਰ ਸਿੰਘ ਖਜ਼ਾਨਚੀ, ਸਰਪੰਚ ਕੈਪਟਨ ਅਜੈਬ ਸਿੰਘ, ਤਾਰਾ ਸਿੰਘ ਜਵੰਦਾ, ਮਹਿੰਦਰ ਸਿੰਘ ਜਵੰਦਾ, 'ਆਪ' ਆਗੂ ਕੁਲਵਿੰਦਰ ਸਿੰਘ ਗਿੱਲ, ਪਿਆਰਾ ਸਿੰਘ, ਸੁਖਮੰਦਰ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ ਪ੍ਰਧਾਨ, ਹਰਨੇਕ ਸਿੰਘ ਬੁੱਟਰ, ਬਲਵੀਰ ਸਿੰਘ, ਹਰਦੀਪ ਸਿੰਘ, ਗੁਰਪ੍ਰਰੀਤ ਸਿੰਘ ਗੋਰਾ, ਗੁਰਪ੍ਰਰੀਤ ਸਿੰਘ ਬੁੱਟਰ ਆਦਿ ਹਾਜ਼ਰ ਸਨ।