ਗੁਰਮੀਤ ਸਿੰਘ ਮਾਨ, ਕਿਸ਼ਨਪੁਰਾ ਕਲਾਂ

ਅੱਜ ਪੰਜਾਬ ਸਰਕਾਰ ਵੱਲੋਂ ਕਰਜ਼ਾ ਰਾਹਤ ਸਕੀਮ ਅਧੀਨ ਹਲਕਾ ਧਰਮਕੋਟ ਦੀਆਂ 9 ਸਹਿਕਾਰੀ ਸਭਾਵਾਂ ਦੇ 688 ਮੈਂਬਰਾਂ ਦਾ 70 ਲੱਖ 59 ਹਜ਼ਾਰ 231 ਰੁਪਏ ਦਾ ਕਰਜ਼ਾ ਮਾਫ਼ ਕਰਕੇ ਬੇਜ਼ਮੀਨੇ ਕਿਸਾਨਾਂ-ਮਜ਼ਦੂਰਾਂ ਨੂੰ ਵੱਡੀ ਰਾਹਤ ਦਿੱਤੀ ਗਈ। ਸਹਿਕਾਰੀ ਸਭਾ ਭਿੰਡਰ ਖੁਰਦ ਵਿਖੇ ਕਰਵਾਏ ਗਏ ਬਲਾਕ ਪੱਧਰੀ ਸਮਾਗਮ ਦੌਰਾਨ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ 9 ਸਹਿਕਾਰੀ ਸਹਿਭਾਵਾਂ ਜਿਨਾਂ੍ਹ ਵਿੱਚ ਮਨਾਵਾਂ, ਢੋਲੇਵਾਲਾ, ਧਰਮਸਿੰਘ ਵਾਲਾ, ਮੁੰਡੀਜਮਾਲ, ਭਿੰਡਰ ਖੁਰਦ, ਕਿਸ਼ਨਪੁਰਾ ਕਲਾਂ, ਕੜਿਆਲ ਤੇ ਤਲਵੰਡੀ ਮੱਲ੍ਹੀਆਂ ਇੰਦਰਗੜ੍ਹਦੇ 688 ਮੈਂਬਰਾਂ ਨੂੰ 70 ਲੱਖ 59 ਹਜ਼ਾਰ 231 ਰਪਏ ਦੇ ਕਰਜਾ ਮਾਫ਼ੀ ਚੈੱਕ ਤਕਸੀਮ ਕੀਤੇ।

ਇਸ ਮੌਕੇ 'ਤੇ ਲੋਕਾਂ ਦੇ ਵੱਡੇ ਇਕੱਠ ਦੌਰਾਨ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਸੰਬੋਧਨ ਕਰਦਿਆ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੇ ਕੀਤੇ ਹੋਏ ਚੋਣ ਵਾਅਦੇ ਨੂੰ ਨਿਭਾਉਦਿਆਂ ਹੋਇਆਂ ਜਿੱਥੇ ਪਹਿਲਾਂ ਕਿਸਾਨਾਂ ਦੇ ਕਰੋੜਾਂ ਰਪਏ ਦੇ ਕਰਜ਼ੇ ਮਾਫ਼ ਕਰਕੇ ਇਤਹਾਸਿਕ ਫੈਸਲਾ ਕੀਤਾ ਗਿਆ ਸੀ ਉਥੇ ਹੁਣ ਬੇਜ਼ਮੀਨੇ ਕਿਸਾਨਾਂ-ਮਜ਼ਦੂਰਾਂ ਦਾ ਕਰਜ਼ ਮਾਫ਼ ਕਰਕੇ ਵੀ ਹਲਕਾ ਧਰਮਕੋਟ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਹੈ।

ਇਸ ਸਮਾਗਮ ਦੌਰਾਨ ਕੁਲਦੀਪ ਕੁਮਾਰ ਡੀਆਰ ਮੋਗਾ, ਗੁਰਪ੍ਰਰੀਤ ਸਿੰਘ ਏਆਰ ਧਰਮਕੋਟ,ਚਰਨਜੀਤ ਸਿੰਘ ਸੋਹੀ ਏਆਰ ਮੋਗਾ, ਰਜਿੰਦਰ ਸਿੰਘ ਿਢੱਲੋਂ ਜਿਲ੍ਹਾ ਮੈਨੇਜਰ ਸਹਿਕਾਰੀ ਬੈਂਕ, ਸਰਬਜੀਤ ਸਿੰਘ ਮੈਨੇਜਰ, ਲਵਪ੍ਰਰੀਤ ਸਿੰਘ ਇੰਸਪੈਕਟਰ, ਸੁਖਵੀਰ ਸਿੰਘ ਬਰਾਂਚ ਮੈਨੇਜਰ, ਮਲਕੀਤ ਸਿੰਘ ਸਕੱਤਰ, ਰਜਿੰਦਰਪਾਲ ਸਿੰਘ ਭੰਬਾ ਵਾਈਸ ਚੇਅਰਮੇਨ ਮਾਰਕੀਟ ਕਮੇਟੀ ਧਰਮਕੋਟ, ਮੋਹਣ ਸਿੰਘ ਸਰਪੰਚ ਭਿੰਡਰ ਕਲਾਂ, ਜਗਸੀਰ ਸਿੰਘ ਸਰਪੰਚ ਭਿੰਡਰ ਖੁਰਦ, ਸੁਖਦੇਵ ਸਿੰਘ ਬਲਾਕ ਸੰਮਤੀ ਮੈਂਬਰ, ਰਵਿੰਦਰ ਸਿੰਘ ਪ੍ਰਧਾਨ, ਸੁਖਦਰਸ਼ਨ ਸਿੰਘ ਮੀਤ ਪ੍ਰਧਾਨ, ਰਜਿੰਦਰ ਸਿੰਘ ਸੀਨੀ: ਮੀਤ ਪ੍ਰਧਾਨ , ਸੂਬੇਦਾਰ ਨਾਹਰ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਸੰਮਣ ਜੀ ਕਮੇਟੀ, ਕਰਮਜੀਤ ਸਿੰਘ ਦਾਤਾ ਸਰਪੰਚ, ਜੰਗ ਸਿੰਘ ਸਰਪੰਚ ਤਲਵੰਡੀ ਮੱਲ੍ਹੀਆਂ, ਗੁਰਜਿੰਦਰ ਸਿੰਘ ਸੋਨੀ ਸਰਪੰਚ ਇੰਦਰਗੜ, ਮਹੰਤ ਕੇਵਲ ਦਾਸ ਪ੍ਰਧਾਨ ਸਹਿਕਾਰੀ ਸਭਾ ਤਲਵੰਡੀ ਮੱਲ੍ਹੀਆਂ ਸਰਬਜੀਤ ਸਿੰਘ ਬੁੱਟਰ ਮੀਤ ਪ੍ਰਧਾਨ, ਨਾਜਰ ਸਿੰਘ ਮੈਂਬਰ ਬਲਾਕ ਸੰਮਤੀ, ਨਾਜਰ ਸਿੰਘ ਮੀਤ ਪ੍ਰਧਾਨ ਕੋਕਰੀ ਬੁੱਟਰਾਂ, ਪਰਮਜੀਤ ਸਿੰਘ ਸਰਾਂ੍ਹ, ਨਿਰਮਲ ਸਿੰਘ ਪੰਚ, ਅਜੈਬ ਸਿੰਘ ਪੰਚ, ੳਮਰਸੀਰ ਸਿੰਘ ਪੰਚ, ਕੁਲਵੰਤ ਸਿੰਘ ਪੰਚ, ਬਲਵੀਰ ਸਿੰਘ ਪੰਚ, ਕੁਲਵੰਤ ਸਿੰਘ ਪੰਚ ਭਿੰਡਰ ਕਲਾਂ, ਗੁਰਦੀਪ ਸਿੰਘ, ਜੱਗਾ ਸਿੰਘ ਪੰਚ, ਸਿੰਦਰ ਸਿੰਘ ਪੰਚ ਭਿੰਡਰ ਕਲਾਂ, ਭਗਵੰਤ ਸਿੰਘ ਪੰਚ, ਸਹਿਕਾਰੀ ਸਭਾ ਭਿੰਡਰ ਖੁਰਦ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਕੁਲਵਿੰਦਰ ਸਿੰਘ, ਹਰਨੇਕ ਸਿੰਘ, ਨਿਰਮਲ ਸਿੰਘ, ਰਣਜੀਤ ਸਿੰਘ, ਕਰਨੈਲ ਸਿੰਘ, ਗੁਰਮੇਲ ਸਿੰਘ ਕਾਲਾ , ਦਰਸ਼ਨ ਸਿੰਘ , ਮਨਜੀਤ ਸਿੰਘ , ਹਰਿੰਦਰ ਕੌਰ , ਗੁਰਪਿਆਰ ਸਿੰਘ ਤੋਂ ਇਲਾਵਾ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਜਵੰਦਾਂ ਕੋਕਰੀ ਬੁੱਟਰਾਂ , ਬਲਤੇਜ ਸਿੰਘ ਕੜਿਆਲ , ਸੁਖਦੀਪ ਸਿੰਘ , ਗੁਰਤੇਜ ਸਿੰਘ , ਜਸਵਿੰਦਰ ਕੌਰ , ਬਲਵੰਤ ਸਿੰਘ , ਜਸਵੰਤ ਸਿੰਘ , ਚੜਤ ਸਿੰਘ , ਸੁਖਰਾਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਕਾਗਰਸ ਪਾਰਟੀ ਦੇ ਆਗੂਆਂ ਸਮੇਤ ਇਲਾਕਾ ਨਿਵਾਸੀ ਹਾਜਰ ਸਨ।