ਕੈਪਸ਼ਨ : ਪੰਜਾਬੀ ਫਿਲਮ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਦੇ ਕਲਾਕਾਰ ਕੇਪੀਐਸ ਦੇ ਚੇਅਰਮੈਨ ਸੁਨੀਲ ਗਰਗ, ਸਟਾਫ਼ ਤੇ ਬੱਚਿਆਂ ਦੇ ਨਾਲ।

ਨੰਬਰ : 11 ਮੋਗਾ 1 ਪੀ

ਵਕੀਲ ਮਹਿਰੋਂ, ਮੋਗਾ : ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਆਉਣ ਵਾਲੀ ਪੰਜਾਬੀ ਫਿਲਮ ਮਿੱਤਰਾਂ ਨੂੰ ਸ਼ੌਂਕ ਹਥਿਆਰਾਂ ਦਾ ਦੇ ਕਲਾਕਾਰਾਂ ਅਤੇ ਨਿਰਮਾਤਾ ਨੇ ਸਕੂਲ ਦੇ ਕੈਂਪਸ 'ਚ ਪਹੁੰਚ ਕੇ ਪੂਰੀ ਮਸਤੀ ਕੀਤੀ। ਇਸ ਮੌਕੇ ਸਕੂਲ ਦੇ ਬੱਚਿਆਂ ਨੇ ਜਿੱਥੇ ਫਿਲਮਾਂ ਦੇ ਕਲਾਕਾਰ ਦੀਪ ਜੋਸ਼ੀ, ਪ੍ਰਰੀਤ ਬਾਠ, ਸਿੱਧੀ ਆਹੁਜਾ, ਵੀਰ ਵਰੀਸ਼ਠ ਅਤੇ ਨਿਰਮਾਤਾ ਸਾਗਰ ਸ਼ਰਮਾ ਨਾਲ ਸੈਲਫੀ ਲਈ, ਉੇਥੇ ਹੀ ਫਿਲਮਾਂ ਅਤੇ ਕੈਰੀਅਰ ਅਤੇ ਸੰਭਾਵਨਾ ਵਿਸ਼ੇ ਤੇ ਕਲਾਕਾਰਾਂ ਅਤੇ ਫਿਲਮ ਦੇ ਨਿਰਮਾਤਾ ਦੇ ਨਾਲ ਬੱਚਿਆਂ ਦੇ ਵਿਚਾਰ ਨਾਲ ਚਰਚਾ ਕੀਤੀ। ਇਸ ਮੌਕੇ ਬੱਚਿਆਂ ਨੇ ਕਲਾਕਾਰਾਂ ਦੇ ਨਾਲ ਡਾਂਸ ਕੀਤਾ ਅਤੇ ਡਾਇਲਾਗ ਸੁਣੇ ਅਤੇ ਐਕਟ ਕਰਕੇ ਉਨ੍ਹਾਂ ਦੀ ਤਰ੍ਹਾਂ ਡਾਇਲਾਗ ਬੋਲਣ ਦੀ ਕੋਸ਼ਿਸ਼ ਕੀਤੀ। ਪੰਜਾਬੀ ਫਿਲਮ ਦੇ ਕਲਾਕਰਾਂ ਦੇ ਨਾਲ ਸਕੂਲ ਦੇ ਚੇਅਰਮੈਨ ਸੁਨੀਲ ਗਰਗ ਐਡਵੋਕੇਟ, ਡਾਇਰੈਕਟਰ ਸੁਨੀਤਾ ਗਰਗ, ਪਿ੍ਰੰਸੀਪਲ ਹੇਮਪ੍ਰਭਾ ਸੂਦ, ਡੀਨ ਮਲਕੀਤ ਸਿੰਘ ਵੀ ਦਿਖਾਈ ਦਿੱਤੇ। ਇਸ ਮੌਕੇ ਨਿਰਮਾਤਾ ਸਾਗਰ ਸ਼ਰਮਾ ਨੇ ਕਿਹਾ ਕਿ ਫੈਸ਼ਨ ਇੱਕ ਮਹਿਜ ਸ਼ੌਂਕ ਜਾਂ ਕਲਾ ਨਹੀਂ ਹੈ ਬਲਕਿ ਹਰ ਵਿਅਕਤੀ ਦੇ ਆਤ ਵਿਸ਼ਵਾਸ ਨੂੰ ਵਧਾਉਣ ਅਤੇ ਸਮਾਜ ਨੂੰ ਸੰਦੇਸ਼ ਦੇਣ ਦਾ ਮਾਧਿਅਮ ਹੈ। ਚੇਅਰਮੈਨ ਸੁਨੀਲ ਗਰਗ ਨੇ ਬੱਚਿਆਂ ਨਾਲ ਵਾਧਾ ਕੀਤਾ ਕਿ ਉਹ ਇਸ ਤਰ੍ਹਾਂ ਦੇ ਸਮਾਗਮ ਭਵਿੱਖ 'ਚ ਵੀ ਸਕੂਲ 'ਚ ਕਰਵਾਉਂਦੇ ਰਹਿਣਗੇ।