ਵਕੀਲ ਮਹਿਰੋਂ, ਮੋਗਾ

ਆਪਣੀ ਜਵਾਨੀ ਦੇ ਕੀਮਤੀ ਸਾਲ ਸਿੱਖਿਆ ਵਿਭਾਗ ਵਿੱਚ ਲਗਾਉਣ ਦੇ ਬਾਵਜੂਦ ਹਜਾਰਾਂ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਵਿੱਚ ਪੂਰੇ ਭੱਤਿਆਂ ਸਮੇਤ ਮਰਜ਼ ਹੋਣ ਲਈ ਸੰਘਰਸ਼ ਲੜ ਰਹੇ ਹਨ। ਪੰਜਾਬ ਦੀ ਹੈਂਕੜਬਾਜ਼ ਸਰਕਾਰ ਲਗਾਤਾਰ ਇਹਨਾਂ ਅਧਿਆਪਕਾਂ ਨੂੰ ਅਣਗੋਲਿਆਂ ਕਰ ਰਹੀ ਹੈ। ਮੀਟਿੰਗਾਂ ਦਾ ਸਮਾਂ ਦੇ ਕੇ ਮੀਟਿੰਗਾਂ ਨਹੀਂ ਕੀਤੀਆਂ ਜਾ ਰਹੀਆਂ। ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ਦਾ ਪੂਰਨ ਸਮਰਥਨ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜਿਲ੍ਹਾ ਪ੍ਰਧਾਨ ਜੱਜਪਾਲ ਬਾਜੇ ਕੇ, ਸੂਬਾ ਮੀਤ ਪ੍ਰਧਾਨ ਗੁਰਪ੍ਰਰੀਤ ਅਮੀਵਾਲ, ਜ਼ਿਲਾ ਵਿਤ ਸਕੱਤਰ ਕੁਲਦੀਪ ਸਿਂਘ , ਜਨਰਲ ਸਕੱਤਰ ਗੁਰਮੀਤ ਸਿਂਘ ਨੇ ਅੱਗੇ ਕਿਹਾ ਕਿ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਲਗਾਤਾਰ ਐਲਾਨ ਤੇ ਐਲਾਨ ਕਰੀ ਜਾ ਰਿਹਾ ਹੈ ਪਰ ਅਮਲੀ ਜਾਮਾ ਕਿਸੇ ਵੀ ਐਲਾਨ ਨੂੰ ਨਹੀਂ ਪਹਿਨਾਇਆ ਜਾ ਰਿਹਾ। 36000 ਕੱਚੇ ਮੁਲਾਜਮਾਂ ਨੂੰ ਰੈਗੂਲਰ ਕਰਨ ਦੀਆਂ ਗੱਲਾਂ ਕਰਨ ਵਾਲੇ ਮੁੱਖ ਮੰਤਰੀ ਨੇ ਹਾਲੇ ਤੱਕ 36 ਮੁਲਾਜਮਾਂ ਨੂੰ ਵੀ ਰੈਗੂਲਰ ਨਹੀਂ ਕੀਤਾ। ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਲਗਾਤਾਰ ਡੰਗ ਟਪਾਊ ਨੀਤੀ ਤੇ ਚਲਦਿਆਂ ਸਮਾਂ ਲੰਘਾ ਰਹੀ ਹੈ। ਜਿਸ ਨਾਲ ਪੰਜਾਬ ਦੇ ਸਮੂਹ ਮੁਲਾਜਮ ਸੰਘਰਸ਼ ਦੇ ਰਾਹ ਤੇ ਹਨ। ਜਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੰਪਿਊਟਰ ਅਧਿਆਪਕਾਂ ਨੂੰ ਜਲਦ ਤੋਂ ਜਲਦ ਵਿੱਚ ਪੂਰੇ ਭੱਤਿਆਂ ਸਮੇਤ ਸਿੱਖਿਆ ਵਿਭਾਗ ਵਿੱਚ ਮਰਜ਼ ਕੀਤਾ ਜਾਵੇ। ਅਧਿਆਪਕ ਆਗੂਆਂ ਜਗਰੂਪ ਸਿੰਘ ਜੈਦ, ਗੁਰਵਿਦਰ ਮਹਿਲ, ਪਿ੍ਰਤਪਾਲ ਖੁਖਰਾਨਾ, ਸੁਖਜਿਦਰ ਮਹਿਲ, ਕਰਮਵੀਰ ਦਾਤਾ ਆਦਿ ਨੇ ਕਿਹਾ ਕੇ ਪੰਜਾਬ ਭਰ ਦੇ ਕੱਚੇ ਮੁਲਜ਼ਮਾਂ ਜਿਵੇਂ ਸਿਖਿਆ ਪੋ੍ਵਾਈਡਰ, ਈ.ਜੀ.ਐਸ. ਅਤੇ ਐਸ.ਟੀ.ਆਰ. ਵਲੰਟੀਅਰ ਨੂੰ ਪਹਿਲ ਦੇ ਆਧਾਰ 'ਤੇ ਰੈਗੂਲਰ ਕੀਤਾ ਜਾਵੇ।