ਵਕੀਲ ਮਹਿਰੋਂ, ਮੋਗਾ : ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ 13 ਜਨਵਰੀ ਨੂੰ ਹੋਣ ਵਾਲੇ ਮੋਗਾ ਈਵੈਂਟ 2019 ਵਿਚ ਸਕੂਲ ਦੀ ਵਿਦਿਆਰਥੀਆਂ ਦੇ ਕਰਾਟੇ ਦਾ ਹੈਰਟਅੰਗੇਜ ਪ੍ਰਦਰਸ਼ਨ ਜਿੱਥੇ ਸਭ ਤੋਂ ਜ਼ਿਆਦਾ ਆਕਰਸ਼ਣ ਦਾ ਕੇਂਦਰ ਹੋਵੇਗਾ, ਉੱਥੇ ਸਮਾਜ ਦੇ ਹਰ ਵਰਗ ਵਿਚ ਇਕ ਸੰਦੇਸ਼ ਵੀ ਹੋਵੇਗਾ ਕਿ ਹੁਣ ਲੜਕੀਆਂ ਕਮਜ਼ੋਰ ਨਹੀਂ ਹਨ। ਸਕੂਲ ਦੇ 29 ਸਾਲ ਪੂਰੇ ਹੋਣ 'ਤੇ ਹੋਣ ਵਾਲਾ ਮੈਗਾ ਈਵੈਂਟ ਨਾ ਸਿਰਫ ਬੇਬੀ ਸ਼ੋਅ ਦੁਆਰਾ ਆਉਣ ਵਾਲੀ ਪੀੜ੍ਹੀਆ ਨੂੰ ਸਿਹਤਮੰਦ ਸਮਾਜ ਦਾ ਸੰਦੇਸ਼ ਦੇਵੇਗਾ, ਉੱਥੇ ਪੈਰੇਂਟਸ ਨੂੰ ਤਕਨੀਕ ਦੇ ਇਸ ਦੌਰ ਵਿਚ ਪੇਟਿੰਗ ਦੇ ਗੁਰ ਸਿਖਾਏਗਾ। ਵਿਦਿਆਰਥੀਆਂ ਨੇ ਵਿਸ਼ੇਸ਼ ਤੌਰ 'ਤੇ ਕਰਾਟੇ ਸ਼ੋਅ ਦੀ ਤਿਆਰੀ ਕੀਤੀ ਹੈ। ਇਸ ਸ਼ੋਅ ਵਿਚ ਦਿਖਾਇਆ ਜਾਵੇਗਾ ਕਿ ਵਿਦਿਆਰਥੀਆਂ ਨੂੰ ਬਜ਼ਾਰਾ ਵਿਚ ਚੱਲਦੇ ਹੋਏ, ਬੱਸਾਂ ਵਿਚ ਬੈਠੇ ਹੋਏ ਕਿਸ ਪ੍ਰਕਾਰ ਦੀ ਘਟਨਾਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਉਸ ਨਾਲ ਉਹ ਕਿਵੇਂ ਮੁਕਾਬਲਾ ਕਰ ਸਦੀਆਂ ਹਨ। ਇਹ ਸੰਦੇਸ਼ ਦੇਵੇਗੀ ਕਿ ਉਹਨਾਂ ਨੇ ਮਾਨਸਿਕ ਅਤੇ ਸਰੀਰਿਕ ਦੋਨ੍ਹਾਂ ਹੀ ਤਰ੍ਹਾਂ ਨਾਲ ਖੁਦ ਨੂੰ ਤਿਆਰ ਕਰ ਲਿਆ ਹੈ, ਤਾਂ ਜੋ ਪੂਰੀ ਆਜ਼ਾਦੀ ਦੇ ਨਾਲ ਸਮਾਜ ਵਿਚ ਵਿਚਰਨ ਕਰ ਸਕਣ।

ਸਕੂਲ ਚੇਅਰਮੈਨ ਐਡਵੋਕੇਟ ਸੁਨੀਲ ਗਰਗ ਨੇ ਦੱਸਿਆ ਕਿ ਇਸਦੇ ਨਾਲ ਹੀ ਭਾਰਤ ਦਰਸ਼ਨ ਵੀ ਇਸ ਮੈਗਾ ਈਵੈਂਟ ਦਾ ਵੱਡਾ ਆਕਰਸ਼ਣ ਦਾ ਕੇਂਦਰ ਹੋਵੇਗਾ। ਭਾਰਤ ਦਰਸ਼ਨ ਦੇ ਨਾਂਅ ਤੇ ਤਿਆਰ ਕੋਰਿਓਗ੍ਰਾਫੀ ਵਿਚ ਹਿੰਦੁਸਤਾਨ ਦੇ ਵੱਖ-ਵੱਖ ਸੂਬਿਆਂ ਦੀ ਸੰਸਯਤੀ, ਸਭਿਅਤਾ ਦੇ ਦਰਸ਼ਨ ਹੋਣਗੇ। ਚੇਅਰਮੈਨ ਗਰਗ ਨੇ ਦੱਸਿਆ ਕਿ ਮੈਗਾ ਈਵੈਂਟ ਦੀਆਂ ਸਾਰੀ ਤਿਆਰੀਆਂ ਪੂੁਰੀਆਂ ਹੋ ਚੁੱਕੀਆਂ ਹਨ।