ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਨਿਹਾਲ ਸਿੰਘ ਵਾਲਾ ਵਿਖੇ ਜਥੇਦਾਰ ਬੂਟਾ ਸਿੰਘ ਰਣਸੀਂਹ ਜਨ. ਸਕੱਤਰ ਸ਼੍ਰੋਮਣੀ ਅਕਾਲੀ ਦਲ (1920) ਦੀ ਪ੍ਰਧਾਨਗੀ ਹੇਠ ਸਮੁੱਚੇ ਪਾਰਟੀ ਦੇ ਆਹੁਦੇਦਾਰਾਂ ਦੀ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਪਾਰਟੀ ਆਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਕੇਂਦਰ ਵਿਚ ਬਣੀ ਨਵੀਂ ਮੋਦੀ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵੱਲ ਵਿਸ਼ੇਸ਼ ਧਿਆਨ ਦੇ ਕੇ ਕਿਸੇ ਪੈਕੇਜ ਦਾ ਐਲਾਨ ਕਰੇ ਤਾਂ ਕਿ ਦੇਸ਼ ਦੀ ਅਜ਼ਾਦੀ ਵਿਚ ਅਥਾਹ ਯੋਗਦਾਨ ਪਾਉਣ ਵਾਲੇ ਪੰਜਾਬੀਆਂ ਦੀ ਕੁਰਬਾਨੀ ਅਜ਼ਾਈਂ ਨਾ ਜਾ ਸਕੇ। ਬਹੁਤ ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਸਦਾ ਪੰਜਾਬੀਆਂ ਦੇ ਹਮੇਸ਼ਾ ਉਲਟ ਹੀ ਰਹੀ ਹੈ। ਪੰਜਾਬ ਲਈ ਵੱਧ ਅਧਿਕਾਰਾਂ ਦੇ ਦਾਅਵੇ ਕਰਨ ਵਾਲੇ ਨਹਿਰੂ, ਗਾਂਧੀ ਨੇ ਦੇਸ਼ ਆਜ਼ਾਦ ਹੋਣਸਾਰ ਅੱਖਾਂ ਫੇਰ ਲਈਆਂ ਅਤੇ ਬਹਾਦਰ ਪੰਜਾਬੀਆਂ ਨੂੰ ਆਪਣੇ ਹੱਕਾਂ ਤੋਂ ਵਾਂਝੇ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਮੁੱਚੇ ਸਿੱਖਾਂ ਅਤੇ ਮਨੁੱਖਤਾ ਦੇ ਧਾਰਮਿਕ ਅਸਥਾਨ 'ਤੇ ਸੰਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ 'ਤੇ ਟੈਕਾਂ, ਤੋਪਾਂ ਨਾਲ ਹਮਲਾ ਕਰਕੇ ਹਜ਼ਾਰਾਂ ਬੇ-ਕਸੂਰ ਪੰਜਾਬੀ ਮਾਰ ਦਿੱਤੇ ਗਏ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਪੰਜਾਬੀਆਂ ਨੂੰ ਦੇਸ਼ਧ੍ਰੋਹੀ ਦੇ ਦਰਜੇ ਦਿੱਤੇ ਗਏ। ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਵਿਚਾਰਾਂ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਹਾਲਾਤ ਬਹੁਤ ਮਾੜੇ ਬਣ ਗਏ ਹਨ ਜਿਸ ਦਾ ਨਤੀਜਾ ਭਿ੍ਸ਼ਟਾਚਾਰ ਪੂਰੇ ਜ਼ੋਰਾ 'ਤੇ ਹੈ, ਨਸ਼ਿਆਂ ਦੀ ਦਲ-ਦਲ ਵਿਚ ਫਸ ਕੇ ਮਾਵਾਂ ਦੇ ਨੌਜਵਾਨ ਪੁੱਤ ਮੌਤ ਦੀ ਭੇਟ ਚੜ੍ਹ ਰਹੇ ਹਨ, ਧਾਰਮਿਕ ਗ੍ੰਥਾਂ ਦੀ ਬੇਅਦਬੀ ਦਿਨ-ਬ-ਦਿਨ ਹੋ ਰਹੀ ਹੈ। ਬੇਰਜ਼ੁਗਾਰੀ ਕਾਰਨ ਲੱਖਾਂ ਰੁਪਏ ਖਰਚ ਕੇ ਪੰਜਾਬ ਨੂੰ ਨੌਜਵਾਨ ਪੀੜੀ ਵਿਦੇਸ਼ਾਂ ਨੂੰ ਜਾ ਰਹੀ ਹੈ। ਪੰਜਾਬ ਦੇ ਹੱਕਾਂ ਦੀ ਆਵਾਜ਼ ਉਠਾਉਣ ਵਾਲੇ ਨੌਜਵਾਨ 25-25 ਸਾਲਾਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਬੰਦ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਨੂੰ ਬਚਾਉਣ ਲਈ ਕੋਈ ਵਿਸ਼ੇਸ਼ ਪੈਕੇਜ ਦੇਵੇ ਤਾਂ ਕਿ ਇਸ ਦਾ ਉਜਾੜਾ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਮੰਡੀ ਦੇ ਸ਼ਹਿਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਕੇਕੇ, ਸੁਖਪ੍ਰਰੀਤ ਸਿੰਘ, ਜਗਨ ਨਾਥ ਕੁਕੂ, ਯਸ਼ਪਾਲ ਸੇਠੀ, ਜਲੌਰ ਸਿੰਘ, ਡਾ. ਸ਼ਿਵ ਕੁਮਾਰ, ਜਗਦੀਪ ਮੋਨੂ, ਜਗਦੀਪ ਸਿੰਘ, ਤਰਸੇਮ ਲਾਲ, ਅੰਮਿ੍ਤਪਾਲ ਸਿੰਘ, ਕੇਵਲ ਕ੍ਰਿਸ਼ਨ, ਚਮਕੌਰ ਸਿੰਘ, ਜਗਦੀਸ਼ ਰਾਏ, ਭੁਪਿੰਦਰ ਸਿੰਘ, ਸ਼ਾਮ ਲਾਲ ਤਖ਼ਤੂਪੁਰੇ ਵਾਲੇ, ਲਖਵੀਰ ਸਿੰਘ, ਆਦਿ ਹਾਜ਼ਰ ਸਨ।