ਵਕੀਲ ਮਹਿਰੋਂ, ਮੋਗਾ

ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਾਗੂ ਕਰਵਾਉਣ, ਮਜ਼ਦੂਰਾਂ ਸਿਰ ਚੜ੍ਹੇ ਕਰਜ਼ੇ ਮਾਫ਼ ਕਰਨ, ਮਜ਼ਦੂਰਾਂ ਲਈ ਰਿਹਾਇਸ਼ੀ ਪਲਾਟ, ਮਨਰੇਗਾ ਤਹਿਤ ਘੱਟੋ-ਘੱਟ ਛੇ ਸੌ ਰੁਪਏ ਦਿੱਤੇ ਜਾਣ, ਦਲਿਤਾਂ 'ਤੇ ਹੋ ਰਹੇ ਅੱਤਿਆਚਾਰ ਰੋਕਣ ਆਦਿ ਮੰਗਾਂ ਨੂੰ ਲੈ ਕੇ ਪੰਜਾਬ ਭਰ ਰੇਲਾਂ ਦੇ ਚੱਕਾ ਜਾਮ ਨੂੰ ਸਫਲ ਬਣਾਏ ਜਾਣ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਜ਼ਿਲ੍ਹਾ ਪੱਧਰੀ ਜਨਰਲ ਬਾਡੀ ਮੀਟਿੰਗ ਸਥਾਨਿਕ ਨੇਚਰ ਪਾਰਕ ਮੋਗਾ ਵਿਖੇ ਮਨਜੀਤ ਕੌਰ ਨਿਹਾਲ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਨ ਲਈ ਪੁਹੰਚੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਹੈ ਕਿ ਪੰਜਾਬ ਦੀ ਕਾਂਗਰਸ ਸਰਕਾਰ ਮਹਿਜ਼ ਐਲਾਨ ਕਰਨ ਤੱਕ ਸੀਮਤ ਹੈ। ਮਜ਼ਦੂਰ ਮੰਗਾਂ ਨੂੰ ਲੈ ਕੇ ਪੰਜਾਬ ਭਰ 'ਚ 12 ਦਸੰਬਰ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਤੇ ਅਜੀਤਵਾਲ ਵਿਖੇ ਰੇਲ ਰੋਕੋ ਐਕਸ਼ਨ ਦੀ ਸਫਲਤਾ ਲਈ ਮੋਗੇ ਜ਼ਿਲ੍ਹੇ ਦੇ ਸਾਰੇ ਆਗੂ/ਵਰਕਰਾਂ ਨੂੰ ਹੁਣੇ ਤੋਂ ਤਿਆਰੀ ਵਿੱਢ ਦੇਣੀ ਚਾਹੀਦੀ ਹੈ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਹਿੰਮਤਪੁਰਾ ਤੇ ਜਿਲ੍ਹਾ ਸਕੱਤਰ ਜਸਪ੍ਰਰੀਤ ਕੌਰ ਨਿਹਾਲ ਸਿੰਘ ਵਾਲਾ ਨੇ ਕਿਹਾ ਮਜ਼ਦੂਰਾਂ ਦੇ ਹੱਕੀ ਸੰਘਰਸ਼ਾਂ ਨੂੰ ਮੰਜ਼ਿਲ ਤੱਕ ਪੁਹੰਚਾਏ ਬਗੈਰ ਟਿੱਕ ਕੇ ਨਹੀਂ ਬੈਠਾਂਗੇ। ਇਸ ਮੌਕੇ ਅਮਨਦੀਪ ਕੌਰ, ਅਮਰਜੀਤ ਕੌਰ ਘੱਲ ਕਲਾਂ, ਹਰਪ੍ਰਰੀਤ ਕੌਰ ਦੁੱਨੇਕੇ, ਕੰਵਲਜੀਤ ਕੌਰ ਬਾਘਾ ਪੁਰਾਣਾ, ਚਰਨਜੀਤ ਕੌਰ, ਮਨਜੀਤ ਕੌਰ ਖੋਟੇ ਆਦਿ ਤੋਂ ਇਲਾਵਾ ਸੀਪੀਆਈਐਮਐਲ ਲਿਬਰੇਸ਼ਨ ਦੇ ਜਿਲ੍ਹਾ ਸਕੱਤਰ ਬਲਕਰਨ ਮੋਗਾ ਨੇ ਵੀ ਵਿਸ਼ੇਸ਼ ਤੌਰ ਸੰਬੋਧਨ ਕੀਤਾ। ਇਸ ਮੌਕੇ ਸੋ੍ਮਣੀ ਅਕਾਲੀ ਦਲ ਅਮਿ੍ਤਸਰ ਦੇ ਬਲਰਾਜ ਸਿੰਘ ਜੈਮਲਵਾਲਾ ਵੀ ਹਾਜ਼ਰ ਸਨ।