ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਵਿਸ਼ਵ ਪ੍ਰਸਿੱਧ ਧਾਰਮਿਕ ਦਰਬਾਰ ਸੰਪ੍ਰਦਾਇ ਦੇ ਮੁਖੀ ਸੁਆਮੀ ਸੰਤ ਦਰਬਾਰਾ ਸਿੰਘ ਜੀ ਲੋਪੋਂ ਵਾਲਿਆਂ ਦੀ ਤੋਰੀ ਹੋਈ ਮਰਿਆਦਾ ਅਨੁਸਾਰ ਅਤੇ ਸਵਾਮੀ ਸੰਤ ਜੋਰਾ ਸਿੰਘ ਮਹਾਰਾਜ ਦੇ ਹੁਕਮ ਅਨੁਸਾਰ ਮੌਜੂਦਾ ਮੁਖੀ ਸਵਾਮੀ ਸੰਤ ਜਗਜੀਤ ਸਿੰਘ ਲੋਪੋਂ ਵੱਲੋਂ ਦਰਬਾਰ ਸੰਪ੍ਰਦਾਇ ਲੋਪੋਂ ਦੇ ਮੁੱਖ ਅਸਥਾਨ ਸੰਤ ਆਸ਼ਰਮ ਲੋਪੋਂ ਵਿਖੇ ਮੱਸਿਆ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੌਰਾਨ ਸਮੂਹ ਸੰਗਤ ਨਾਲ ਮਿਲਕੇ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਭੋਗ ਤੋ ਉਪਰੰਤ ਸੰਪ੍ਰਦਾਇ ਦੇ ਕਵਿਸ਼ਰੀ ਜਥਿਆ ਵੱਲੋ ਗਰੂ ਦਾ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਉਪਰੰਤ ਸਵਾਮੀ ਸੰਤ ਜਗਜੀਤ ਸਿੰਘ ਲੋਪੋ ਨੇ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਅਮਰ ਕਥਾ ਕਰਦਿਆਂ ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਮਾਤਮਾ ਦਾ ਸਿਮਰਨ ਕਰਨ ਨਾਲ ਹਰ ਤਰ੍ਹਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ ਹਨ।

ਮਨੁੱਖਾ ਦੇਹੀ ਜੋ ਸਾਨੂੰ ਪ੍ਰਮਾਤਮਾ ਨੇ ਬਖਸ਼ੀ ਹੈ ਨੂੰ ਪ੍ਰਮਾਤਮਾ ਦੀ ਬੰਦਗੀ ਨਾਲ ਨਾ ਜੋੜਿਆ ਤਾਂ ਜੋ ਇਹ ਮਿਲਿਆ ਦੁਰਲੱਭ ਮਨੁੱਖਾ ਜਨਮ ਬੇਅਰਥ ਹੀ ਚਲਾ ਜਾਵੇਗਾ। ਇਨਸਾਨ ਨੂੰ ਮਹਾਂਪੁਰਸ਼ਾਂ ਵੱਲੋਂ ਦੱਸੇ ਹੋਏ ਮਾਰਗ 'ਤੇ ਚੱਲਦੇ ਹੋਏ ਆਪਣੇ ਜੀਵਨ ਨੂੰ ਗੁਰੂ ਲੜ ਲਗਾ ਕੇ ਸੇਵਾ, ਬੰਦਗੀ ਕਰਦੇ ਹੋਏ ਸਫਲ ਬਨਾਉਣਾ ਚਾਹੀਦਾ ਹੈ। ਇਸ ਮੌਕੇ ਭਗੀਰਥ ਸਿੰਘ ਲੋਪੋਂ, ਹੈੱਡ ਗੰ੍ਥੀ ਸੁਖਚੈਨ ਸਿੰਘ, ਜਥੇਦਾਰ ਮੱਖਣ ਸਿੰਘ ਗਊਸ਼ਾਲਾ, ਹੈੱਡ ਮਿਸਤਰੀ ਬਸੰਤ ਸਿੰਘ, ਰਜਿੰਦਰ ਸਿੰਘ ਛੱਜਾਂਵਾਲ, ਅਮਰਜੀਤ ਸਿੰਘ ਮੀਨੀਆਂ, ਬਲਬੀਰ ਸਿੰਘ ਮਨਸੂਰ ਦੇਵਾ, ਭਾਊ ਗੁਰਬਚਨ ਸਿੰਘ ਵਲਟੋਹਾ, ਪਰਮਜੀਤ ਸਿੰਘ ਬੁੱਟਰ, ਅਮਰਜੀਤ ਸਿੰਘ ਅਹਿਮਦਗੜ, ਭਗਵਾਨ ਸਿੰਘ ਮੋਮਨਾਬਾਦ, ਆਤਮਾ ਸਿੰਘ ਜੌਹਲ, ਦਰਸ਼ਨ ਸਿੰਘ ਕਪੂਰੇ, ਸੂਬੇਦਾਰ ਸਰੂਪ ਸਿੰਘ, ਸੂਬੇਦਾਰ ਰਾਮ ਪ੍ਰਕਾਸ਼ ਸਿੰਘ, ਠੇਕੇਦਾਰ ਹਰਭਜਨ ਸਿੰਘ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਅਜੈਬ ਸਿੰਘ ਇੰਗਲੈਂਡ, ਮਨਪ੍ਰਰੀਤ ਸਿੰਘ ਮੰਤਰੀ, ਚਮਕੌਰ ਸਿੰਘ ਲੱਖਾ, ਜੱਸੀ ਧੂੜਕੋਟ, ਸੰਤੋਖ ਸਿੰਘ ਅਕਾਲਗੜ, ਜੰਗ ਸਿੰਘ ਰਸ਼ੀਨ, ਰਣਧੀਰ ਸਿੰਘ, ਹਰਵਿੰਦਰ ਸਿੰਘ ਲੋਪੋਂ, ਸੂਬੇਦਾਰ ਜਗਦੀਸ਼ ਸਿੰਘ, ਅਵਤਾਰ ਸਿੰਘ ਰਸੂਲਪੁਰ, ਸੇਵਕ ਸਿੰਘ ਲੋਪੋਂ, ਮਾਸਟਰ ਜਸਵਿੰਦਰ ਸਿੰਘ, ਗੁਰਚਰਨ ਸਿੰਘ, ਕਰਤਾਰ ਸਿੰਘ ਲੋਪੋਂ, ਮਨਦੀਪ ਸਿੰਘ ਮਨੀ, ਕਰਨੈਲ ਸਿੰਘ, ਦੀਪ ਸਿੰਘ, ਮੈਂਬਰ ਗੁਰਚਰਨ ਸਿੰਘ, ਰਮਨਾ ਲੋਪੋਂ, ਤਰਸੇਮ ਸਿੰਘ ਸੇਮਾ, ਦਰਸ਼ਨ ਸਿੰਘ ਭਿੰਡਰ, ਮਨਜੀਤ ਸਿੰਘ ਲਾਡੀ, ਜਗਤਾਰ ਸਿੰਘ ਭੋਲਾ, ਜੱਗਾ ਸਿੰਘ ਨੰਗਲ, ਕੁਲਵੰਤ ਸਿੰਘ ਘੋਲੀਆ, ਸਾਹਿਬਪ੍ਰਰੀਤ ਸਿੰਘ ਧਾਲੀਵਾਲ ਆਦਿ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸਨ।