ਮਨਪ੍ਰਰੀਤ ਸਿੰਘ ਮੱਲੇਆਣਾ,, ਮੋਗਾ

ਐਂਟੀ ਕਰੋਨਾ ਟਾਸਕ ਫੋਰਸ ਵੱਲੋਂ ਅੱਜ ਟਰੈਫਿਕ ਪੁਲਿਸ ਦੇ ਸਹਿਯੋਗ ਨਾਲ ਮੋਗਾ ਦੇ ਬਾਗ ਗਲੀ ਇਲਾਕੇ ਵਿਚ ਵੱਡੇ ਪੱਧਰ 'ਤੇ ਮਾਸਕ ਵੰਡਣ ਦੀ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਟਰੈਫਿਕ ਪੁਲਿਸ ਦੇ ਇੰਚਾਰਜ ਹਰਜੀਤ ਸਿੰਘ ਐਸਆਈ ਨੇ ਕੀਤੀ। ਇਸ ਮੌਕੇ ਐਂਟੀ ਕਰੋਨਾ ਟਾਸਕ ਫੋਰਸ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ, ਟਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਕੇਵਲ ਸਿੰਘ ਏਐੱਸਆਈ, ਐੱਸਕੇ ਬਾਂਸਲ ਸਟੇਟ ਐਡਵਾਈਜ਼ਰ, ਸਰਪ੍ਰਸਤ ਰਾਜੀਵ ਗੁਲਾਟੀ, ਤੇਜਿੰਦਰ ਸਿੰਘ ਜਸ਼ਨ ਸਟੇਟ ਐਵਾਰਡੀ, ਮੀਡੀਆ ਇੰਚਾਰਜ ਅਨਮੋਲ ਸ਼ਰਮਾ ਅਤੇ ਸੋਨੂੰ ਸੱਚਦੇਵਾ ਆਦਿ ਹਾਜ਼ਰ ਸਨ। ਇਸ ਮੌਕੇ ਏਐੱਸਆਈ ਗੁਰਸੇਵਕ ਸਿੰਘ, ਏਅੱਸਆਈ ਪਰਵਿੰਦਰ ਸਿੰਘ, ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਅਤੇ ਟਾਸਕ ਫੋਰਸ ਦੇ ਮੈਂਬਰਾਂ ਨੇ ਐੱਟੀ ਕਰੋਨਾ ਟਾਸਕ ਫੋਰਸ ਵੱਲੋਂ ਤਿਆਰ ਕੀਤੇ ਮਾਸਕ ਵੰਡਦਿਆਂ ਸ਼ਹਿਰ ਵਾਸੀਆਂ ਨੂੰ ਕਰੋਨਾ ਦੀ ਮਹਾਂਮਾਰੀ ਤੋਂ ਅਗਾਹ ਕੀਤਾ ਅਤੇ ਭਵਿੱਖ ਵਿਚ ਵੱਡੇ ਜ਼ੁਰਮਾਨਿਆਂ ਤੋਂ ਬਚਣ ਲਈ ਹਮੇਸ਼ਾ ਮਾਸਕ ਪਾ ਕੇ ਘਰੋਂ ਬਾਹਰ ਨਿਕਲਣ ਦੀ ਅਪੀਲ ਕੀਤੀ। ਇਸ ਮੌਕੇ ਟਰੈਫਿਕ ਪੁਲਿਸ ਇੰਚਾਰਜ ਹਰਜੀਤ ਸਿੰਘ ਅਤੇ ਕੇਵਲ ਸਿੰਘ ਭੇਖਾ ਨੇ ਰਾਹਗੀਰਾਂ ਨੂੰ ਰੋਕ ਰੋਕ ਕੇ ਉਹਨਾਂ ਦੇ ਮਾਸਕ ਲਗਾਏ। ਇਸ ਮੌਕੇ ਐਂਟੀ ਕਰੋਨਾ ਟਾਸਕ ਫੋਰਸ ਦੇ ਪ੍ਰਧਾਨ ਦਵਿੰਦਰਪਾਲ ਸਿੰਘ ਰਿੰਪੀ ਨੇ ਆਖਿਆ ਕਿ ਹੁਣ ਕਰੋਨਾ ਦੀ ਦੂਜੀ ਲਹਿਰ ਦੇ ਖਤਰੇ ਨੂੰ ਦੇਖਦਿਆਂ ਸਿਹਤ ਖੇਤਰ ਵਿਚ ਕੰਮ ਕਰਨ ਦੀ ਲੋੜ ਹੈ ਖਾਸਕਰ ਮਾਸਕ ਲਗਾਉਣ , ਹੱਥਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ੍ਹ ਹੈ। ਇਸ ਮੌਕੇ ਸਟੇਟ ਐਵਾਰਡੀ ਤੇਜਿੰਦਰ ਸਿੰਘ ਜਸ਼ਨ ਨੇ ਆਖਿਆ ਕਿ ਆਉਣ ਵਾਲੇ ਦਿਨਾਂ ਵਿਚ ਐਂਟੀ ਕਰੋਨਾ ਟਾਸਕ ਫੋਰਸ ਪੁਲਿਸ ਨਾਕਿਆਂ ਨੇੜੇ ਕੈਨੌਪੀਆਂ ਲਗਾ ਕੇ ਰਾਹਗੀਰਾਂ ਨੂੰ ਮੁੱਫਤ ਮਾਸਕ ਵੰਡੇਗੀ ਤਾਂ ਕਿ ਆਮ ਲੋਕ ਵੱਡੇੇ ਜ਼ੁਰਮਾਨੇ ਤੋਂ ਵੀ ਬਚਣ ਅਤੇ ਕਰੋਨਾ ਸੰਕਰਮਣ ਤੋਂ ਵੀ ਸੁਰੱਖਿਅਤ ਰਹਿਣ। ਇਸ ਮੌਕੇ ਪ੍ਰਰਾਜੈਕਟ ਕੋਆਰਡੀਨੇਟਰ ਅਨਮੋਲ ਸ਼ਰਮਾ ਨੇ ਟਰੈਫਿਕ ਪੁਲਿਸ ਦਾ ਸ਼ੁਕਰਾਨਾ ਕੀਤਾ।