- 646 ਮਰੀਜ਼ਾਂ ਦੀ ਹੋਈ ਜਾਂਚ

- 210 ਨੂੰ ਦਿੱਤੀਆਂ ਮੁਫਤ ਐਨਕਾਂ, 65 ਮਰੀਜ਼ ਅਪਰੇਸ਼ਨ ਲਈ ਚੁਣੇ

ਕੈਪਸ਼ਨ : ਬਾਘਾਪੁਰਾਣਾ ਦੇ ਪਿੰਡ ਮਾੜੀ ਮੁਸਤਫ਼ਾ ਵਿਖੇ ਲਾਏ ਕੈਂਪ ਦੌਰਾਨ ਮਰੀਜਾਂ ਦੀ ਜਾਂਚ ਕਰਨ ਸਮੇਂ ਡਾਕਟਰ ਅਤੇ ਹਾਜ਼ਰ ਕਲੱਬ ਆਗੂ।

ਨੰਬਰ : 25 ਮੋਗਾ 3 ਪੀ

ਹਰਿੰਦਰ ਭੱਲਾ, ਬਾਘਾਪੁਰਾਣਾ : ਡਾ. ਐੱਸਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ 444ਵਾਂ ਅੱਖਾਂ ਦਾ ਮੁਫਤ ਚੈਕਅੱਪ ਤੇ ਲੈਂਜ਼ ਕੈਂਪ ਗੁਰਦੁਆਰਾ ਪਾਤਸ਼ਾਹੀ ਛੇਵੀਂ ਪਿੰਡ ਮਾੜੀ ਮੁਸਤਫਾ ਵਿਖੇ ਲਗਾਇਆ ਗਿਆ, ਜਿਸ ਵਿੱਚ ਜਗਦੰਬਾ ਆਈ ਹਸਪਤਾਲ ਬਾਘਾਪੁਰਾਣਾ ਦੀ ਟੀਮ ਵੱਲੋਂ ਡਾ. ਵਿਸ਼ਾਲ ਬਰਾੜ ਦੀ ਅਗਵਾਈ ਵਿੱਚ 626 ਮਰੀਜਾਂ ਦਾ ਚੈਕਅੱਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ। ਕੈਂਪ ਦੌਰਾਨ 200 ਤੋਂ ਉਪਰ ਲੋੜਵੰਦ ਮਰੀਜ਼ਾਂ ਨੂੰ ਮੁਫਤ ਐਨਕਾਂ ਦਿੱਤੀਆਂ ਤੇ 65 ਮਰੀਜ਼ ਮੋਤੀਅਬਿੰਦ ਦੇ ਅਪ੍ਰਰੇਸ਼ਨ ਲਈ ਚੁਣੇ ਗਏ, ਜਿਨ੍ਹਾਂ ਦੇ ਅਪ੍ਰੇਸ਼ਨ 26 ਜਨਵਰੀ ਨੂੰ ਜਗਦੰਬਾ ਆਈ ਹਸਪਤਾਲ ਬਾਘਾਪੁਰਾਣਾ ਵਿਖੇ ਕੀਤੇ ਜਾਣਗੇ।

ਇਸ ਕੈਂਪ ਦਾ ਉਦਘਾਟਨ ਵਾਹਿਗੁਰੂ ਸੇਵਾ ਸੁਸਾਇਟੀ ਮਾੜੀ ਮੁਸਤਫਾ ਦੇ ਪ੍ਰਧਾਨ ਅਤੇ ਟਰੱਸਟ ਮੈਂਬਰ ਰਣਜੀਤ ਸਿੰਘ ਧਾਲੀਵਾਲ ਨੇ ਕੀਤਾ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਦੌਰਾਨ ਡਾ. ਐਸਪੀ ਸਿੰਘ ਉਬਰਾਏ ਵੱਲੋਂ ਸਮਾਜ ਦੇ ਲੋੜਵੰਦ ਵਰਗਾਂ ਲਈ ਕੀਤੇ ਜਾ ਰਹੇ ਸਮਾਜ ਭਲਾਈ ਕੰਮਾਂ ਦਾ ਵਰਨਣ ਕਰਦਿਆਂ ਦੱਸਿਆ ਕਿਹਾ ਕਿ ਉਨ੍ਹਾਂ ਵੱਲੋਂ ਕਰੋੜਾਂ ਰੁਪਏ ਦੀ ਬਲੱਡ ਮਨੀ ਦੇ ਕੇ ਹੁਣ ਤੱਕ 100 ਤੋਂ ਉਪਰ ਭਾਰਤੀ ਅਤੇ ਪਾਕਿਸਤਾਨੀ ਨੌਜਵਾਨਾਂ ਨੂੰ ਵਿਦੇਸ਼ੀ ਜੇਲ੍ਹਾਂ ਤੋਂ ਛੁਡਵਾਇਆ ਗਿਆ ਹੈ। ਇਸ ਮੌਕੇ ਟਰੱਸਟ ਦੇ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਮੋਗਾ ਸ਼ਹਿਰ ਦੇ ਬਸਤੀ ਗੋਬਿੰਦਗੜ੍ਹ ਵਿੱਚ ਸੰਨੀ ਓਬਰਾਏ ਚੈਰੀਟੇਬਲ ਲੈਬ ਦੀ ਸਥਾਪਨਾ ਕੀਤੀ ਗਈ ਹੈ, ਜਿਸ ਵਿੱਚ ਬਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਤੇ ਮੈਡੀਕਲ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਆਮ ਲੋਕਾਂ ਨੂੰ ਇਸ ਲੈਬ ਦਾ ਵੱਧ ਤੋਂ ਵੱਧ ਫਾਇਦਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਸਫਲ ਅੱਖਾਂ ਦੇ ਕੈਂਪ ਦਾ ਆਯੋਜਨ ਕਰਨ ਲਈ ਵਾਹਿਗੁਰੂ ਸੇਵਾ ਸੁਸਾਇਟੀ ਮਾੜੀ ਮੁਸਤਫਾ ਦੇ ਸਮੂਹ ਮੈਂਬਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ, ਡਾਕਟਰ ਗੁਰਪਿਆਰ ਸਿੰਘ, ਪ੍ਰਧਾਨ ਮਹਿੰਦਰ ਪਾਲ ਲੂੰਬਾ, ਦਵਿੰਦਰਜੀਤ ਸਿੰਘ ਗਿੱਲ, ਸੁਖਦੇਵ ਸਿੰਘ ਬਰਾੜ, ਪ੍ਰਧਾਨ ਜਸਵੀਰ ਸਿੰਘ ਦੀਨਾ, ਡਾ. ਬਲਰਾਜ ਸਿੰਘ ਸਮਾਲਸਰ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ, ਜਸਪ੍ਰੀਤ ਸਿੰਘ ਧਾਲੀਵਾਲ, ਹਰਭਜਨ ਸਿੰਘ ਪ੍ਰਧਾਨ, ਗਿਆਨੀ ਬੂਟਾ ਸਿੰਘ, ਨਵਦੀਪ ਸਿੰਘ, ਪ੍ਰੀਤਮ ਸਿੰਘ, ਸੁਖਦੇਵ ਸਿੰਘ, ਗੁਰਮੇਲ ਸਿੰਘ, ਗੋਬਿੰਦ ਸਿੰਘ ਚੰਨੂੰਵਾਲਾ, ਦੀਪਕ ਅਰੋੜਾ ਸਮਾਲਸਰ, ਗੁਰਤੇਜ ਸਿੰਘ ਰੋਡੇ, ਜਗਰੂਪ ਸਿੰਘ ਸਰੋਆ, ਰਘਵੀਰ ਸਿੰਘ ਸਮਾਧ ਭਾਈ ਅਤੇ ਹਰਮਿੰਦਰ ਸਿੰਘ ਕੋਟਲਾ ਆਦਿ ਹਾਜ਼ਰ ਸਨ।