ਕੈਪਸ਼ਨ : ਖਾਲਸਾ ਸੇਵਾ ਸੁਸਾਇਟੀ ਦੇ ਨੁਮਾਇੰਦੇ ਗਰੀਬ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਸਮੇਂ।

ਨੰਬਰ : 7 ਮੋਗਾ 8 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਖਾਲਸਾ ਸੇਵਾ ਸੁਸਾਇਟੀ ਜੋ ਕਿ ਹਮੇਸ਼ਾ ਲੋੜਵੰਦਾਂ ਦੀ ਬਾਂਹ ਫੜ੍ਹਦੀ ਹੈ, ਵਲੋਂ ਲੋੜਵੰਦ ਪਰਿਵਾਰ ਦੀ ਘਰ ਦੀ ਛੱਤ ਪਾਈ ਗਈ। ਸੁਸਾਇਟੀ ਪ੍ਰਧਾਨ ਪਰਮਜੋਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਲੰਡੇ ਕੇ ਵਿਖੇ ਸਮਾਜ ਸੇਵਾ ਵਿਚ ਜੁੜੇ ਸੁਰਿੰਦਰ ਸਿੰਘ ਅਤੇ ਭੈਣ ਪਰਵਿੰਦਰ ਕੌਰ ਨੇ ਰਾਹੀਂ ਪਤਾ ਚਲਿਆ ਕਿ ਮੋਗਾ ਦੇ ਨੇੜੇ ਲੰਡੇ ਕੇ ਵਿਖੇ ਇਕ ਪਰਿਵਾਰ ਦੀ ਛੱਤ ਡਿੱਗ ਗਈ ਹੈ। ਪਰਿਵਾਰ ਲੋੜਵੰਦ ਹੈ ਘਰ ਦਾ ਮੁਖੀ ਪੂਰੀ ਤਰਾਂ ਠੀਕ ਨਾ ਹੋਣ ਕਰਕੇ ਪੂਰੀ ਤਰਾਂ ਕੰਮ ਕਰਨ ਦੇ ਸਮਰਥ ਨਹੀਂ। ਇਸ ਕੇਸ ਨੂੰ ਸੁਸਾਇਟੀ ਦੇ ਗੋਲਕ ਗੁਰੂ ਕੀ ਵਿੰਗ ਦੇ ਇੰਚਾਰਜ ਪਰਮਜੀਤ ਸਿੰਘ ਪੰਮਾ ਅਤੇ ਬਲਜੀਤ ਸਿੰਘ ਚਾਨੀ ਨੇ ਪੜਤਾਲ ਕਰਨ ਤੋਂ ਬਾਅਦ ਸੰਗਤਾਂ ਨੂੰ ਇਸ ਪਰਿਵਾਰ ਦੀ ਹੈਲਪ ਕਾਰਨ ਦੀ ਬੇਨਤੀ ਸੋਸ਼ਲ ਮੀਡੀਆ ਤੇ ਪਾਈ। ਜਿਸ ਵਿਚ ਸਰਬਜੀਤ ਸਿੰਘ, ਹਰਜੋਤ ਸਿੰਘ ਘੁੰਮਣ, ਅਮਿ੍ਤਪਾਲ ਸਿੰਘ ਹੈਪੀ, ਹਰਜਿੰਦਰ ਸਿੰਘ ਹੈਪੀ, ਹਰਮੇਲ ਸਿੰਘ ਹੀਰਾ, ਮਾਸਟਰ ਪਵਨ ਜੀਤ ਸਿੰਘ, ਪਿ੍ਰਤਪਾਲ ਸਿੰਘ ਨੈਸਲੇ, ਮਨਿੰਦਰ ਸਿੰਘ ਪੁਰਬਾ, ਸ਼ਰਨਜੀਤ ਸਿੰਘ, ਹਰਜਿੰਦਰ ਸਿੰਘ, ਸੁਖੀ, ਇਕ ਜੋਤ ਸੇਵਾ ਸੁਸਾਇਟੀ, ਰਾਜਦੀਪ ਸਿੰਘ, ਜਗਜੀਤ ਸਿੰਘ ਜੱਗਾ, ਰਘਵੀਰ ਸਿੰਘ, ਵਿਕਰਮ, ਸਲਾਸਰ ਧਾਮ, ਹਰਵਿੰਦਰ ਸਿੰਘ ਦਹੇਲੇ ਆਦਿ ਨੇ ਸੇਵਾ ਦੇ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ। ਸਾਰਾ ਕਾਰਜ ਪੂਰਾ ਹੋਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ ਅਤੇ ਮੁਹੱਲਾ ਨਿਵਾਸੀਆਂ ਵਲੋਂ ਲੰਗਰ ਦਾ ਵੀ ਪ੍ਰਭੰਧ ਕੀਤਾ ਗਿਆ। ਪ੍ਰਰੈਸ ਸਕੱਤਰ ਸਤਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਗਤਾਂ ਦੇ ਦਿੱਤੇ ਦਸਵੰਧ ਦਾ ਇਕ ਇਕ ਪੈਸੇ ਲੋੜਵੰਦਾਂ ਦੀ ਮਦਦ ਲਈ ਹੀ ਵਰਤਿਆ ਜਾਂਦਾ ਹੈ।