ਮੁਕਾਬਲੇ ਜਿੱਤਣ ਵਾਲੇ ਨੂੰ ਸਾਈਕਲ ਤੇ 4500 ਰੁਪਏ, ਰਨਰ ਅੱਪ ਨੂੰ 2500 ਰੁਪਏ, ਤੀਜੇ ਸਥਾਨ ਉੱਤੇ ਰਹਿਣ ਵਾਲੇ ਨੂੰ 1500 ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਮੁਕਾਬਲੇ ਦਾ ਉਦੇਸ਼ ਲੋਕਾਂ ਦੀ ਮੋਬਾਈਲ ਤੋਂ ਦੂਰੀ ਬਣਾਉਣਾ ਸੀ। ਉਨ੍ਹਾਂ ਨੂੰ ਇਹ ਦੱਸਣਾ ਮੁਕਾਬਲੇ ਦਾ ਉਦੇਸ਼ ਸੀ ਕਿ ਮੋਬਾਈਲ ਫੋਨ ਤੋਂ ਬਿਨਾਂ ਜ਼ਿੰਦਗੀ ਵਿਚ ਕਿੰਨਾ ਸਕੂਨ ਹੋ ਸਕਦਾ ਹੈ।

ਸੰਵਾਦ ਸਹਿਯੋਗੀ, ਜਾਗਰਣ, ਮੋਗਾ: ਜ਼ਿਲ੍ਹੇ ਦੇ ਪਿੰਡ ਘੋਲੀਆ ਖ਼ੁਰਦ ਵਿਚ ਬੀਤੇ ਦਿਨੀਂ ਵਿਹਲੇ ਬੈਠਣ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ 65 ਜਣੇ ਹਿੱਸਾ ਲੈ ਰਹੇ ਹਨ। ਇਨ੍ਹਾਂ ਵਿਚ ਪਤੀ-ਪਤਨੀ, ਦਾਦਾ-ਪੋਤਰਾ, ਨੌਜਵਾਨ ਤੇ ਬਿਰਧ ਸ਼ਾਮਲ ਹਨ। ਵਿਹਲੇ ਰਹਿਣ ਦੇ ਇਸ ਮੁਕਾਬਲੇ ਵਿਚ ਉਮਰ-ਹੱਦ ਨਹੀਂ ਰੱਖੀ ਗਈ ਸੀ। ਪਿੰਡ ਘੋਲੀਆ ਖ਼ੁਰਦ ਵਿਚ ਹੋਏ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲਿਆਂ ਲਈ 11 ਸ਼ਰਤਾਂ ਰੱਖੀਆਂ ਗਈਆਂ ਸਨ। ਇਨ੍ਹਾਂ ਵਿਚ ਮੋਬਾਈਲ ਦੀ ਵਰਤੋਂ ਨਾ ਕਰਨ, ਝਗੜਾ ਨਾ ਕਰਨ ਜਿਹੀਆਂ ਸ਼ਰਤਾਂ ਰੱਖੀਆਂ ਸਨ।
ਮੁਕਾਬਲੇ ਜਿੱਤਣ ਵਾਲੇ ਨੂੰ ਸਾਈਕਲ ਤੇ 4500 ਰੁਪਏ, ਰਨਰ ਅੱਪ ਨੂੰ 2500 ਰੁਪਏ, ਤੀਜੇ ਸਥਾਨ ਉੱਤੇ ਰਹਿਣ ਵਾਲੇ ਨੂੰ 1500 ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਸੀ। ਇਸ ਮੁਕਾਬਲੇ ਦਾ ਉਦੇਸ਼ ਲੋਕਾਂ ਦੀ ਮੋਬਾਈਲ ਤੋਂ ਦੂਰੀ ਬਣਾਉਣਾ ਸੀ। ਉਨ੍ਹਾਂ ਨੂੰ ਇਹ ਦੱਸਣਾ ਮੁਕਾਬਲੇ ਦਾ ਉਦੇਸ਼ ਸੀ ਕਿ ਮੋਬਾਈਲ ਫੋਨ ਤੋਂ ਬਿਨਾਂ ਜ਼ਿੰਦਗੀ ਵਿਚ ਕਿੰਨਾ ਸਕੂਨ ਹੋ ਸਕਦਾ ਹੈ। ਪਿੰਡ ਘੋਲੀਆ ਖ਼ੁਰਦ ਦੇ ਪ੍ਰਬੰਧਕ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਵਿਹਲੇ ਰਹਿਣਾ ਸਮੇਂ ਦੀ ਜ਼ਰੂਰ ਹੈ। ਅਸੀਂ ਵਿਹਲੇ ਬੈਠ ਕੇ ਗੱਲਾਂ ਕਰਨੀਆਂ ਭੁੱਲ ਗਏ ਹਾਂ। ਮੋਬਾਈਲ ਦੀ ਲ਼ਤ ਵਿੱਚੋਂ ਬਾਹਰ ਕੱਢਣ ਲਈ ਇਹ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਸ ਤੋਂ ਪਤਾ ਲੱਗੇਗਾ ਕਿ ਕੌਣ ਕਿੰਨਾ ਚਿਰ ਫ਼ੁਰਸਤ ਵਿਚ ਰਹਿ ਸਕਦਾ ਹੈ। ਇਸ ਵਿਚ ਲੋਕਾਂ ਦੇ ਮਾਨਸਿਕ ਸੰਤੁਲਨ ਦਾ ਵੀ ਪਤਾ ਲੱਗਦਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਵਿਕਰਮਜੀਤ ਸਿੰਘ, ਮੰਗਾ ਸਿੰਘ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਟੋਟਲ 55 ਲੋਕ ਹਿੱਸਾ ਬਣੇ। ਇਸ ਲਈ ਕੋਈ ਐਂਟਰੀ ਫੀਸ ਨਹੀਂ ਰੱਖੀ ਗਈ ਸੀ। ਜਿਹੜਾ ਅਖ਼ੀਰ ਤੱਕ ਵਿਹਲਾ ਬੈਠਾ ਰਿਹਾ, ਉਸੇ ਨੂੰ ਜੇਤੂ ਐਲਾਨਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਕਿਤਾਬਾਂ ਪੜ੍ਹਣ, ਆਪਣੇ ਧਰਮ ਮੁਤਾਬਕ ਸਿਮਰਨ ਕਰਨ ਦੀ ਛੋਟ ਲੈਣ ਲਈ 11 ਸਖ਼ਤ ਸ਼ਰਤਾਂ ਸਨ। ਉਨ੍ਹਾਂ ਦੱਸਿਆ ਕਿ ਇਸ ਮੁਕਾਬਲੇ ਵਿਚ ਨੱਥੋਕੇ ਦਾ ਲਵਪ੍ਰੀਤ ਸਿੰਘ ਪਹਿਲੇ ਸਥਾਨ ਉੱਤੇ ਰਿਹਾ। ਇਵੇਂ ਹੀ ਰੌਲੀ ਨਿਵਾਸੀ ਸਤਵੀਰ ਸਿੰਘ ਨੂੰ ਦੂਜਾ ਸਥਾਨ ਮਿਲਿਆ। ਜਦਕਿ ਚੰਨ ਸਿੰਘ ਢੁੱਡੀਕੇ ਤੀਜੇ ਸਥਾਨ ਉੱਤੇ ਰਹੇ।
ਪਹਿਲੇ ਤੇ ਦੂਜੇ ਸਥਾਨ ਉੱਤੇ ਰਹਿਣ ਵਾਲੇ ਨੂੰ 3500-3500 ਰੁਪਏ ਦੀ ਨਗਦੀ ਤੇ ਦੋ ਸਾਈਕਲ ਦਿੱਤੇ ਗਏ। ਇਵੇਂ ਹੀ ਤੀਜੇ ਸਥਾਨ ਉੱਤੇ ਆਉਣ ਵਾਲੇ ਢਾਈ ਹਜ਼ਾਰ ਰੁਪਏ ਦਿੱਤੇ ਗਏ। ਇਸ ਤੋਂ ਇਲਾਵਾ ਤਿੰਨਾਂ ਨੂੰ ਚਾਰ ਕਿੱਲੋ ਦੇਸੀ ਘਿਓ ਵੀ ਦਿੱਤਾ ਗਿਆ। ਇਸ ਮੌਕੇ ਰਾਜਾ ਕੈਨੇਡਾ, ਅਮਨ ਘੋਲੀਆ, ਕਿੰਦਾ, ਦੀਪਾ, ਬਹਾਦਰ ਸਿੰਘ ਤੇ ਜੱਜ ਘੋਲੀਆ ਹਾਜ਼ਰ ਸਨ।