- ਬਾਲ ਦਿਵਸ 'ਤੇ ਵਿਸ਼ੇਸ਼..

- ਗਰੀਬ ਬੱਚਿਆਂ ਦਾ ਹਾਲ ਪੁੱਛਣ ਵਾਲਾ ਕੋਈ ਨਾ ਮਿਲਿਆ...

- ਬਾਲ ਦਿਵਸ 'ਤੇ ਰੁਲਦਾ ਦੇਖਿਆ ਬੱਚਿਆਂ ਦਾ ਬਚਪਨ

ਕੈਪਸ਼ਨ : ਮੋਗਾ ਦੀ ਅਨਾਜ ਮੰਡੀ ਵਿੱਚ ਕੂੜੇ ਦੇ ਢੇਰ 'ਚੋਂ ਝੋਨਾ ਭਾਲਦੀਆਂ ਹੋਈਆਂ ਛੋਟੀਆਂ ਛੋਟੀਆਂ ਬੱਚੀਆਂ।

ਨੰਬਰ : 14 ਮੋਗਾ 15 ਪੀ

ਮਨਪ੍ਰਰੀਤ ਸਿੰਘ ਮੱਲੇਆਣਾ/ਵਕੀਲ ਮਹਿਰੋਂ, ਮੋਗਾ : ਬਾਲ ਦਿਵਸ 'ਤੇ ਕੂੜੇ ਦੇ ਲੱਗੇ ਵੱਡੇ-ਵੱਡੇ ਢੇਰਾਂ 'ਚੋਂ ਇੱਕ ਡੰਗ ਦੀ ਰੋਟੀ ਲੱਭਣ ਲਈ ਮਜਬੂਰ ਦਿਸ ਰਹੀਆਂ ਮੋਗਾ ਸ਼ਹਿਰ ਵਿੱਚ ਛੋਟੀਆਂ ਛੋਟੀਆਂ ਬੱਚੀਆਂ ਇਸ ਦਿਨ ਤੋਂ ਅਣਜਾਨ ਆਪਣੇ ਪੇਟ ਲਈ ਗੰਦਗੀ ਭਰੇ ਢੇਰਾਂ ਵਿੱਚ ਆਪਣਾ ਬਚਪਨ ਲੱਭਦੀਆਂ ਜਾਪ ਰਹੀਆਂ ਸਨ। ਜਿਹੜੇ ਹੱਥਾਂ ਵਿੱਚ ਪਿੰਨ ਕਾਪੀਆਂ ਹੋਣੀਆਂ ਚਾਹੀਦੀਆਂ ਸਨ ਉਹ ਹੱਥ ਅੱਜ ਗੰਦਗੀ ਭਰੇ ਢੇਰਾਂ 'ਚ ਆਪਣੇ ਭਵਿੱਖ ਨੂੰ ਤਲਾਸ਼ ਰਹੇ ਸਨ। ਪੰਜਾਬੀ ਜਾਗਰਣ ਵੱਲੋਂ ਕੀਤੇ ਦੌਰੇ ਦੌਰਾਨ ਇਸ ਦਿਨ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਨਲਾਇਕੀ ਦਾ ਸ਼ੀਸਾ ਸਾਫ਼ ਦਿਸ ਰਿਹਾ ਸੀ।

ਸ਼ਹਿਰ ਅੰਦਰ ਲੱਗੇ ਕੂੜੇ ਦੇ ਢੇਰਾਂ ਵਿੱਚ ਜਦੋਂ ਮਰਜੀ ਦੇਖਿਆ ਜਾਵੇ ਤਾਂ ਇਨ੍ਹਾਂ ਢੇਰਾਂ ਵਿੱਚ ਬਚਪਣ ਰੁਲਦਾ ਨਜ਼ਰ ਆਵੇਗਾ। ਕਿਉਂਕਿ ਝੁੱਗੀਆਂ ਝੌਂਪੜੀਆਂ 'ਚ ਰਹਿਣ ਵਾਲੇ ਪਰਿਵਾਰਾਂ ਦਾ ਜੀਵਨ ਪੱਧਰ ਇੰਨਾ ਨੀਵਾਂ ਹੋ ਚੁੱਕਾ ਹੈ ਕਿ ਉਨ੍ਹਾਂ ਨੂੰ ਆਪਣੇ ਬੱਚੇ ਪੜ੍ਹਣ ਲਿਖਣ ਦੀ ਉਮਰੇ ਸਕੂਲਾਂ ਵਿੱਚ ਭੇਜਣ ਦੀ ਥਾਂ ਉਨ੍ਹਾਂ ਨੂੰ ਸਿੱਖਿਆ ਤੋਂ ਅਧੂਰੇ ਰੱਖ ਕੇ ਭੀਖ ਮੰਗਣ ਜਾਂ ਕੂੜੇ ਕਰਕਟ 'ਚੋਂ ਕਬਾੜ ਦੇ ਵਿੱਚ ਵੇਚਣ ਲਈ ਕੰਮ ਦੀਆਂ ਬਚੀਆਂ ਕੁਚੀਆਂ ਚੀਜ਼ਾਂ ਲੱਭ ਕੇ ਇਕ ਡੰਗ ਦੀ ਰੋਟੀ ਦਾ ਜੁਗਾੜ ਕਰਨ ਲਈ ਭੇਜਿਆ ਜਾਪਦਾ ਹੈ। ਜਦੋਂ ਇਸ ਸਬੰਧੀ ਮੋਗਾ ਦੀ ਅਨਾਜ ਮੰਡੀ ਵਿੱਚੋਂ ਕੂੜੇ ਦੇ ਢੇਰਾਂ 'ਚੋਂ ਝੋਨਾ ਲੱਭ ਰਹੀਆਂ ਦੋ ਬਾਲੜੀਆਂ ਨੂੰ ਪੰਜਾਬੀ ਜਾਗਰਣ ਨੇ ਪੁੱਿਛਆ ਗਿਆ ਕਿ ਉਹ ਸਕੂਲ ਕਿਉਂ ਨਹੀਂ ਜਾਂਦੀਆਂ ਤਾਂ ਉਨ੍ਹਾਂ ਬੱਚੀਆਂ ਨੇ ਜਵਾਬ ਦਿੰਦਿਆਂ ਕਿਹਾ ਸਾਨੂੰ ਸਾਡੇ ਮਾਂ ਪਿਓ ਨੇ ਸਕੂਲ ਦਾ ਰਸਤਾ ਤਕ ਨਹੀਂ ਦਿਖਾਇਆ, ਕਿਉਂਕਿ ਉਨ੍ਹਾਂ ਦੇ ਮਾਪਿਆਂ ਦੇ ਕੋਲ ਇਹ ਕੰਮ ਕਰਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਤਾਂ ਦੀ ਮਹਿੰਗਾਈ ਹੋਣ ਦੇ ਕਾਰਨ ਸਾਰੇ ਜੀਆਂ ਨੂੰ ਕੰਮ ਕਰਕੇ ਆਪ ਕਮਾਉਣਾ ਪੈਂਦਾ ਹੈ ਤੇ ਫਿਰ ਸ਼ਾਮ ਨੂੰ ਰੋਟੀ ਟੁੱਕ ਪੂਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਅਸੀਂ ਝੇਨੇ ਤੇ ਕਣਕ ਦੇ ਸੀਜਨ ਦੇ ਟਾਈਮ ਮੌਕੇ ਮੰਡੀ ਵਿੱਚ ਝੋਨਾ ਅਤੇ ਕਣਕ ਇਕੱਠੀ ਕਰ ਕੇ ਵੇਚ ਕੇ ਘਰ ਦੇ ਮਾਪਿਆਂ ਨੂੰ ਦਿੰਦੀਆਂ ਹਾਂ ਅਤੇ ਉਸ ਤੋਂ ਬਾਕੀ ਟਾਈਮ ਕੂੜੇ ਦੇ ਢੇਰ ਵਿੱਚੋਂ ਗੱਤਾ, ਪਲਾਸਟਿਕ, ਟੁੱਟਿਆ ਕੱਚ ਦਾ ਸਮਾਨ ਜਾਂ ਲੋਹੇ ਦੀਆਂ ਚੀਜ਼ਾਂ ਇਕੱਠਾ ਕਰਕੇ ਹਰ ਰੋਜ ਕੂੜੇ ਦੇ ਢੇਰਾਂ ਵਿੱਚਂੋ ਲੱਭਿਆ ਹੋਇਆ ਸਮਾਨ ਕਬਾੜ ਤੇ ਵਚਦੀਆਂ ਹਾਂ ਤੇ ਜਿਸ ਨਾਲ ਘਰ ਜਾ ਕੇ ਮਾਂ ਪਿਉ ਨੂੰ ਸਮਾਨ ਦੇ ਵੱਟੇ ਹੋਏ ਪੈਸੇ ਦੇ ਦਿੰਦੀਆਂ ਹਾਂ। ਬੇਸੱਕ ਭਾਰਤ ਸਰਕਾਰ ਨੇ ਬਾਲ ਮਜਦੂਰੀ ਤੇ ਪਾਬੰਦੀ ਲਗਾਈ ਹੋਈ ਹੈ ਅਤੇ ਉਨ੍ਹਾਂ ਦੀ ਮੁੱਡਲੀ ਸਿੱਖਿਆ ਦੇਣੀ ਲਾਜ਼ਮੀ ਕਰਾਰ ਦਿੱਤੀ ਹੈ। ਪਰ ਰੋਟੀ ਤੋਂ ਮੁਥਾਜ ਪਰਿਵਾਰਾਂ ਦੀ ਮਜ਼ਬੂਰੀ ਬਣ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਭੇਜਣ ਤੋਂ ਕੰਨੀ ਕਤਰਾ ਰਹੇ ਹਨ। ਜਿੱਥੇ ਕਿਤਾਬਾਂ, ਵਰਦੀਆਂ, ਵਜੀਫੇ, ਭੋਜਨ ਅਤੇ ਹੋਰ ਸਹੂਲਤਾਂ ਮੁਫਤ ਮਿਲਦੀਆਂ ਹਨ। ਪਰ ਸਰਕਾਰ ਬਾਲ ਮਜਦੂਰੀ ਕਾਨੂੰਨ ਊੱਤੇ ਸਖ਼ਤੀ ਨਾਲ ਅਮਲ ਨਹੀਂ ਕਰ ਰਹੀ ਤੇ ਨਾਂ ਹੀ ਅਜਿਹੇ ਪਰਿਵਾਰਾਂ ਦੇ ਰੁਜਗਾਰ ਦਾ ਕੋਈ ਪ੍ਰਬੰਧ ਕਰ ਰਹੀ ਹੈ। ਇਸੇ ਕਾਰਨ ਕਰਕੇ ਉਨ੍ਹਾਂ ਦੇ ਬੱਚਿਆਂ ਨੂੰ ਰੂੜੀਆਂ ਤੇ ਕੂੜੇ ਦੇ ਢੇਰਾਂ ਵਿੱਚ ਰੁਲਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਉਧਰ ਦੂਸਰੇ ਪਾਸੇ ਸਮਾਜ ਭਲਾਈ ਅਤੇ ਬਾਲ ਕਲਿਆਣ ਵਿਭਾਗ ਵੱਲੋਂ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ ਜੋ ਸਕੀਮਾਂ ਚਲਾਈਆਂ ਜਾਂਦੀਆਂ ਹਨ ਉਹ ਵੀ ਸਿਰਫ ਕਾਗਜੀ ਫਾਇਲਾਂ ਤੱਕ ਸੀਮਤ ਰਹਿ ਜਾਂਦੀਆਂ ਹਨ ਜੋ ਇਨ੍ਹਾਂ ਲੋਕਾਂ ਤਕ ਨਹੀਂ ਪਹੁੰਚਦੀਆਂ। ਲੋੜ ਹੈ ਅੱਜ ਦੇ ਦਿਨ ਸਰਕਾਰਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੰੂ ਅਜਿਹੇ ਲੋਕਾਂ ਤੱਕ ਪਹੁੰਚ ਕਰਕੇ ਇਨ੍ਹਾਂ ਨੰੂ ਗਿਆਨ ਦੀ ਕਿਤਾਬ ਹੱਥ ਵਿੱਚ ਫੜਾਉਣ ਦੀ ਤਾਂ ਜੋ ਬਾਲ ਮਜ਼ਦੂਰੀ ਨੂੰ ਠੱਲ ਪਾਈ ਜਾ ਸਕੇ।