ਮਨਪ੫ੀਤ ਸਿੰਘ ਮੱਲੇਆਣਾ, ਮੋਗਾ : ਨੰਨ੍ਹੇ ਮੁੰਨ੍ਹੇ ਬੱਚਿਆਂ ਨੂੰ ਸਕੂਲ 'ਚ ਹੀ ਘਰ ਵਰਗਾ ਮਾਹੌਲ ਪ੍ਰਦਾਨ ਕਰਕੇ ਆਧੁਨਿਕ ਤਕਨੀਕ ਨਾਲ ਸਿੱਖਿਆ ਪ੍ਰਦਾਨ ਕਰ ਰਹੀ ਸਿੱਖਿਆ ਸੰਸਥਾਨ ਲਿਟਲ ਮਿਲੇਨੀਅਮ ਜੀ ਸਕੂਲ ਜੋ ਕਿ ਸਥਾਨਕ ਬੁੱਘੀਪੁਰਾ ਚੌਂਕ ਨੇੜੇ ਓਜੋਨ ਕਾਉਂਟੀ ਵਿਖੇ ਸਥਿਤ ਹੈ, 'ਚ ਅੱਜ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ ਦੀ ਅਗਵਾਈ 'ਚ ਲੋਹੜੀ ਦਾ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਸਮੇਤ ਸਮੂੰਹ ਸਟਾਫ ਮੈਂਬਰਾਂ ਨੇ ਲੋਹੜੀ ਬਾਲ ਕੇ ਉਸ ਵਿਚ ਤਿਲ ਫੁੱਲ ਭੇਂਟ ਕੀਤੇ ਅਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਲਾਡਲੀ ਧੀਆਂ ਨੂੰ ਸਕੂਲ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ।

ਅੱਗੇ ਸੰਬੋਧਨ ਕਰਦਿਆਂ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਮੈਡਮ ਪੂਨਮ ਸ਼ਰਮਾ ਨੇ ਸਾਂਝੇ ਤੌਰ 'ਤੇ ਸੰਬੋਧਨ ਕਰਦਿਆਂ ਜਿੱਥੇ ਲੋਹੜੀ ਨਾਲ ਸੰਬੰਧਿਤ ਸੁੰਦਰੀ-ਮੁੰਦਰੀ ਅਤੇ ਦੁੱਲੇ ਭੱਟੀ ਦੀ ਕਹਾਣੀ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਉੱਥੇ ਕਿਹਾ ਕਿ ਸਾਨੂੰ ਲੋਹੜੀ ਦਾ ਤਿਉਹਾਰ ਲੜਕਿਆਂ ਦੇ ਨਾਲ-ਨਾਲ ਲੜਕੀਆਂ ਦੀ ਖੁਸ਼ੀ 'ਚ ਵੀ ਮਨਾਉਣਾ ਚਾਹੀਦਾ ਹੈ। ਇਸ ਮੌਕੇ ਸਕੂਲ ਸਟਾਫ ਵੱਲੋਂ ਵਿਦਿਆਰਥੀਆਂ ਵਿਚਕਾਰ ਮੁੰਗਫਲੀ ਅਤੇ ਰੇਵੜੀ ਵੰਡੀ ਗਈ। ਇਸ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਗੀਤਾ ਤੇ ਡਾਂਸ ਕਰਕੇ ਸਮਾਗਮ ਨੂੰ ਚਾਰ ਚੰਨ੍ਹ ਲਗਾਏ।