ਸਤਨਾਮ ਸਿੰਘ ਘਾਰੂ, ਧਰਮਕੋਟ : ਖੇਤੀ ਆਰਡੀਨੈਂਸ ਵਿਰੁੱਧ ਕਿਸਾਨਾਂ ਵੱਲੋਂ ਬੰਦ ਦੇ ਸੱਦੇ ਉਪਰ ਧਰਮਕੋਟ ਦੇ ਬਿਜਲੀ ਕਾਮਿਆਂ ਨੇ ਕਿਸਾਨਾਂ ਦੇ ਹੱਕ ਵਿੱਚ ਨਿੱਤਰਦਿਆਂ ਸਬ-ਡਵੀਜ਼ਨ ਧਰਮਕੋਟ ਵਿਖੇ ਰੋਸ ਰੈਲੀ ਕੀਤੀ।

ਰੈਲੀ ਨੂੰ ਸੰਬੋਧਨ ਕਰਦਿਆਂ ਇੰਪਲਾਈਜ਼ ਫ਼ੈੱਡਰੇਸ਼ਨ ਦੇ ਪ੍ਰਧਾਨ ਸਾਥੀ ਅਮਰਜੀਤ ਸਿੰਘ ਨੂਰਪੁਰੀ, ਟੀ ਐਸ ਯੂ ਦੇ ਪ੍ਰਧਾਨ ਬਲਤੇਜ ਸਿੰਘ ਬੱਡੂਵਾਲਾ ਅਤੇ ਛੋਟਾ ਸਿੰਘ ਪ੍ਰਧਾਨ ਡੇਢ ਏਟਕ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਖੇਤੀਬਾੜੀ ਆਰਡੀਨੈਂਸ ਜਾਰੀ ਕੀਤੇ ਹਨ, ਉਨ੍ਹਾਂ ਨੂੰ ਰੱਦ ਕੀਤਾ ਜਾਵੇ ਅਤੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦਾ ਘਾਣ ਹੋਣ ਤੋਂ ਰੋਕਿਆ ਜਾਵੇ। ਉਹਨਾਂ ਕਿਹਾ ਕਿ ਇਹਨਾਂ ਆਰਡੀਨੈਂਸਾਂ ਜਰੀਏ ਦੇਸ਼ ਦਾ ਅੰਨਦਾਤ ਖਤਮ ਹੋ ਜਾਵੇਗਾ। ਬਿਜਲੀ ਕਾਮਿਆਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਬਿਜਲੀ ਕਾਮੇ ਇਸ ਸੰਘਰਸ਼ ਵਿਚ ਪੂਰਨ ਤੌਰ ਤੇ ਕਿਸਾਨ ਜੱਥੇਬੰਦੀਆਂ ਦੇ ਨਾਲ ਹ, ਜਦ ਤੱਕ ਇਹ ਬਿੱਲ ਰੱਦ ਨਹੀਂ ਕੀਤੇ ਜਾਂਦੇ ਹਰ ਸੰਘਰਸ਼ ਵਿਚ ਬਿਜਲੀ ਕਾਮੇ ਉਹਨਾਂ ਦਾ ਡਟ ਕੇ ਸਾਥ ਦੇਣਗੇ। ਇਸ ਮੌਕੇ ਅਵਤਾਰ ਸਿੰਘ ਧਰਮਕੋਟ, ਵੀਰ ਸਿੰਘ, ਸਾਥੀ ਗੁਰਜੰਟ ਸਿੰਘ, ਸੂਬਾ ਸਿੰਘ ਅਤੇ ਜੇ.ਈ. ਅਮਨਦੀਪ ਸਿੰਘ ਸਿੱਧੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਬਿਜਲੀ ਕਾਮੇ ਹਾਜਰ ਸਨ।