ਵਕੀਲ ਮਹਿਰੋਂ, ਮੋਗਾ :

ਇੰਟਕ ਨਾਲ ਸਬੰਧਤ ਟਰੱਕ ਡਰਾਈਵਰ ਅਤੇ ਕੰਡਕਟਰ ਯੂਨੀਅਨ ਨੇ ਪ੍ਰਧਾਨ ਪ੍ਰਰੀਤਮ ਸਿੰਘ ਬਿੱਲੂ ਦੀ ਅਗਵਾਈ ਹੇਠ ਯੂਨੀਅਨ ਦੀ ਲੰਮੇ ਸਮੇਂ ਤੋਂ ਲਟਕ ਰਹੀ ਮੰਗ ਨੂੰ ਲੈ ਕੇ ਸ਼ਨਿੱਚਰਵਾਰ ਨੰੂ ਟਰੱਕ ਯੂਨੀਅਨ ਦੇ ਅਹਾਤੇ ਵਿਚ ਜ਼ੋਰਦਾਰ ਪ੍ਰਦਰਸ਼ਨ ਕੀਤਾ।

ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ, ਪ੍ਰਦੇਸ਼ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੌੜਾ, ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਅਤੇ ਜ਼ਿਲ੍ਹਾ ਯੂਥ ਇੰਟਕ ਪ੍ਰਧਾਨ ਜਸਪ੍ਰਰੀਤ ਸਿੰਘ ਿਢੱਲੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਨ੍ਹਾਂ ਟਰੱਕ ਡਰਾਈਵਰਾਂ ਦੀ ਮੰਗ ਦਾ ਖੁਲਾਸਾ ਕਰਦਿਆਂ ਪ੍ਰਧਾਨ ਪ੍ਰਰੀਤਮ ਸਿੰਘ ਬਿੱਲੂ ਨੇ ਕਿਹਾ ਕਿ ਮੋਗਾ ਸਮੇਤ ਪੰਜਾਬ ਭਰ ਦੇ ਟਰੱਕ ਡਰਾਈਵਰਾਂ ਨੂੰ ਅਪਣਾ ਲਾਇਸੰਸ ਰੀਨਿਊ ਕਰਵਾਉਣ ਲਈ ਮਲੋਟ ਡਬਵਾਲੀ ਰੋਡ ਤੇ ਮਾਹੂਆਣਾ ਵਿਖੇ ਜਾਣਾ ਪੈਂਦਾ ਹੈ ਅਤੇ ਇਸ ਕੰਮ ਲਈ ਇੱਕ ਡਰਾਈਵਰ ਨੂੰ ਦੋ ਦਿਹਾੜੀਆਂ ਉਥੇ ਰਹਿਣਾ ਪੈਂਦਾ ਹੈ। ਪ੍ਰਧਾਨ ਪ੍ਰਰੀਤਮ ਸਿੰਘ ਬਿੱਲੂ ਨੇ ਕਿਹਾ ਕਿ ਜਿਨ੍ਹਾਂ ਡਰਾਈਵਰਾਂ ਨੂੰ ਕਈ ਕਈ ਸਾਲ ਡਰਾਈਵਰੀ ਕਰਦਿਆਂ ਹੋ ਗਏ ਹਨ ਅਤੇ ਜਿਨ੍ਹਾਂ ਡਰਾਈਵਰਾਂ ਦਾ ਡਰਾਇਵਿੰਗ ਲਾਇਸੰਸ ਅਨੇਕਾਂ ਵਾਰ ਰੀਨਿਊ ਹੋ ਚੁੱਕਾ ਹੈ ਉਨ੍ਹਾਂ ਡਰਾਈਵਰਾਂ ਦਾ ਮਾਹੂਆਣੇ ਟ੍ਰਾਇਲ ਲੈਣ ਦੀ ਕੀ ਤੁੱਕ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਟਰੱਕ ਡਰਾਈਵਰਾਂ ਦੇ ਲਾਇਸੰਸ ਅਪਣੇ ਅਪਣੇ ਜ਼ਿਲ੍ਹਾ ਪੱਧਰ ਤੇ ਰੀਨਿਊ ਕੀਤੇ ਜਾਣ। ਇਸ ਮੌਕੇ ਟਰੱਕ ਡਰਾਈਵਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਟਰੱਕ ਡਰਾਈਵਰ ਅਤੇ ਕੰਡਕਟਰ ਯੂਨੀਅਨ ਦੀ ਉਕਤ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਭਰ ਦੇ ਟਰੱਕ ਡਰਾਈਵਰਾਂ ਨੂੰ ਅਪਣੇ ਲਾਇਸੰਸ ਰੀਨਿਊ ਕਰਵਾਉਣ ਲਈ ਇੱਕ ਜਗ੍ਹਾ ਮਾਹੂਆਣਾ ਹੀ ਜਾਣਾ ਪਵੇਗਾ ਤਾਂ ਫਿਰ ਜ਼ਿਲ੍ਹਾ ਹੈਡਕੁਆਰਟਰ ਕਿਸ ਲਈ ਬਣਾਏ ਗਏ ਹਨ। ਉਨ੍ਹਾਂ ਟਰੱਕ ਡਰਾਈਵਰਾਂ ਨੂੰ ਭਰੋਸਾ ਦਿੱਤਾ ਕਿ ਜ਼ਿਲ੍ਹਾ ਇੰੰਟਕ ਉਨ੍ਹਾਂ ਦੀ ਮੰਗ ਜਲਦ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਟ੍ਾਂਸਪੋਰਟ ਮੰਤਰੀ ਤੱਕ ਪਹੁੰਚਾਏਗੀ। ਇਸ ਮੌਕੇ ਦਵਿੰਦਰ ਸਿੰਘ ਜੌੜਾ ਅਤੇ ਪ੍ਰਵੀਨ ਕੁਮਾਰ ਸ਼ਰਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਪ੍ਰਤਾਪ ਸਿੰਘ, ਕੁਲਵੰਤ ਸਿੰਘ, ਬੂਟਾ ਸਿੰਘ, ਸ਼ੇਰਾ ਸਿੰਘ, ਬਿੰਦਰ ਸਿੰਘ, ਲਖਵਿੰਦਰ ਸਿੰਘ, ਸੀਤਾ ਸਿੰਘ, ਜਗਤਾਰ ਸਿੰਘ, ਨਛੱਤਰ ਸਿੰਘ, ਰਜਿੰਦਰ ਸਿੰਘ, ਸ਼ਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।