ਸਤਨਾਮ ਸਿੰਘ ਘਾਰੂ, ਧਰਮਕੋਟ : ਪਿੰਡ ਡਰੋਲੀ ਦੇ ਗੁਰਦੁਆਰਾ ਤੇਗਸਰ ਸਾਹਿਬ ਵਿੱਚ ਗੁਰਮਤਿ ਰਾਗੀ ਅਤੇ ਗ੍ੰਥੀ ਸਭਾ ਬਲਾਕ ਧਰਮਕੋਟ ਦੀ ਅਹਿਮ ਮੀਟਿੰਗ ਭਾਈ ਅਰਜਨ ਸਿੰਘ ਬੱਗੇ ਦੀ ਪ੍ਰਧਾਨਗੀ ਹੇਠ ਹੋਈ।

ਜਿਸ ਵਿਚ ਵਿਸ਼ੇਸ਼ ਤੌਰ ਤੇ ਸਭ ਦੇ ਸਰਪ੍ਰਸਤ ਭਾਈ ਹਰਨੇਕ ਸਿੰਘ ਬਲਖੰਡੀ ਅਤੇ ਸਭਾ ਦੇ ਚੇਅਰਮੈਨ ਭਾਈ ਹਰਪ੍ਰਰੀਤ ਸਿੰਘ ਚੀਮਾ ਸ਼ਾਮਲ ਹੋਏ। ਮੀਟਿੰਗ ਦੌਰਾਨ ਜਿਥੇ ਵੱਖ-ਵੱਖ ਮੁੱਦਿਆਂ ਉੱਪਰ ਵਿਚਾਰ ਚਰਚਾ ਹੋਈ, ਉਥੇ ਹੀ ਕੁਝ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ। ਇਨ੍ਹਾਂ ਨਵੀਆਂ ਨਿਯੁਕਤੀਆਂ ਤਹਿਤ ਭਾਈ ਚੰਦ ਸਿੰਘ ਜੀਰਾ ਹੈੱਡ ਗ੍ੰਥੀ ਪਿੰਡ ਕਿਲੀ ਗੰਦਲਾਂ ਨੂੰ ਮੀਤ ਪ੍ਰਧਾਨ ਅਤੇ ਭਾਈ ਮੱਖਣ ਸਿੰਘ ਧਰਮਕੋਟ ਨੂੰ ਦਫ਼ਤਰ ਧਰਮਕੋਟ ਦੇ ਸਹਾਇਕ ਸਕੱਤਰ ਬਣਾਇਆ ਗਿਆ। ਸਟੇਜ ਦੀ ਕਾਰਵਾਈ ਜਰਨਲ ਸਕੱਤਰ ਭਾਈ ਗੁਲਜ਼ਾਰ ਸਿੰਘ ਮੰਦਰ ਕਲਾਂ ਨੇ ਬਾਖ਼ਬੀ ਨਿਭਾਈ। ਇਸ ਮੌਕੇ ਖਜ਼ਾਨਚੀ ਨਿਸ਼ਾਨ ਸਿੰਘ, ਭਾਈ ਗੁਰਦੀਪ ਸਿੰਘ ਖੰਨਾ, ਪ੍ਰਰੈਸ ਸਕੱਤਰ ਭਾਈ ਹਰਬੰਸ ਸਿੰਘ ਖਾਲਸਾ, ਭਾਈ ਜਸਕਰਨ ਸਿੰਘ ਚੀਮਾ, ਭਾਈ ਪਿੰਦਰਪਾਲ ਸਿੰਘ ਚੀਮਾ, ਭਾਈ ਸੁਖਦੇਵ ਸਿੰਘ ਸ਼ਰਫ਼ ਅਲੀ ਸ਼ਾਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤ ਹਾਜ਼ਰ ਸਨ।