ਵਕੀਲ ਮਹਿਰੋਂ, ਮੋਗਾ : ਮੋਗਾ ਨਗਰ ਨਿਗਮ ਦੇ ਕੈਂਪਸ ਵਿਖੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਮੋਗਾ ਇਕਾਈ ਵੱਲੋਂ ਨਗਰ ਨਿਗਮ ਦੇ ਸਹਿਯੋਗ ਨਾਲ ਸਥਾਪਿਤ ਕੀਤੇ ਵਾਟਰ ਕੂਲਰ ਦਾ ਉਦਘਾਟਨ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤਾ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਮੈਡਮ ਅਨੀਤਾ ਦਰਸ਼ੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਉਦਘਾਟਨੀ ਪੱਥਰ ਤੋਂ ਪਰਦਾ ਹਟਾਏ ਜਾਣ ਉਪਰੰਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ: ਸੰਜੀਵ ਮਿੱਤਲ, ਡਾ: ਸੰਦੀਪ ਗਰਗ, ਡਾ: ਰਾਜੀਵ ਗੁਪਤਾ, ਡਾ: ਕਪਿਲ ਵੋਹਰਾ ਅਤੇ ਡਾ: ਪ੍ਰਰੇਮ ਸਿੰਘ ਆਦਿ ਨੇ ਵਾਟਰ ਕੂਲਰ ਤੋਂ ਭਰੇ ਠੰਡੇ ਪਾਣੀ ਦੇ ਗਿਲਾਸ ਪਤਵੰਤਿਆਂ ਨੂੰ ਵਰਤਾਏ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਸਾਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਇਹ ਉੱਦਮ ਬੇਹੱਦ ਸ਼ਲਾਘਾਯੋਗ ਹੈ ਅਤੇ ਇਸ ਵਾਟਰ ਕੂਲਰ ਤੋਂ ਨਗਰ ਨਿਗਮ ਦੇ ਕਰਮਚਾਰੀਆਂ ਅਤੇ ਨਿਗਮ ਵਿਚ ਆਉਣ ਵਾਲੇ ਆਮ ਲੋਕਾਂ ਨੂੰ ਪੀਣ ਵਾਲਾ ਠੰਡਾ ਪਾਣੀ ਮੁਹੱਈਆ ਹੋ ਸਕੇਗਾ। ਉਹਨਾਂ ਆਖਿਆ ਕਿ ਐਸੋਸੀੲਸ਼ਨ ਵੱਲੋਂ ਕਰਫਿਊ ਦੌਰਾਨ ਲੋਕਾਂ ਨੂੰ ਦਿੱਤੀਆਂ ਮੁੱਫਤ ਸਿਹਤ ਸਹੂਲਤਾਂ ਅਤੇ ਹੁਣ ਨਿਗਮ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਵਾਟਰ ਕੂਲਰ ਡਾਕਟਰੀ ਪੇਸ਼ੇ ਦੇ ਅਨੁਰੂਪ ਹੈ ਕਿਉਂਕਿ ਰੱਬ ਤੋਂ ਬਾਅਦ ਇਕ ਡਾਕਟਰ ਹੀ ਹੈ ਜੋ ਮਰੀਜ਼ ਜਾਂ ਆਮ ਲੋਕਾਂ ਲਈ ਹਮੇਸ਼ਾ ਸਹਾਇਕ ਬਣ ਕੇ ਬਹੁੜਦਾ ਹੈ।

ਇਸ ਮੌਕੇ ਸਮਾਜ ਸੇਵੀ ਦੇਵ ਪਿ੍ਰਆ ਤਿਆਗੀ ਰਾਈਟ ਵੇਅ ਏਕਅਰਿਲੰਕਸ, ਗਰੇਟ ਪੰਜਾਬ ਪਿ੍ਰੰਟਰਜ਼ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਸਿੰਗਲਾ, ਨਿਗਮ ਅਧਿਕਾਰੀ ਗੁਰਚਰਨ ਸਿੰਘ ਮਸਤਾਨਾ ਅਤੇ ਨਿਗਮ ਦੇ ਹੋਰਨਾਂ ਕਰਮਚਾਰੀਆਂ ਨੂੰ ਸਰਟੀਫਿਕੇਟ ਦਿੰਦਿਆਂ ਗਲਾਂ ਵਿਚ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਨਗਰ ਨਿਗਮ ਦੇ 165 ਕੱਚੇ ਮੁਲਾਜ਼ਮਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੀ ਵੰਡੀਆਂ ਗਈਆਂ।