ਵਕੀਲ ਮਹਿਰੋਂ, ਮੋਗਾ : ਇਲਾਕੇ ਦੀ ਮੰਨੀ ਪ੍ਰਮੰਨੀ ਸੰਸਥਾ ਐਸ.ਐਫ.ਸੀ ਕਾਨਵੈਂਟ ਸਕੂਲ ਮੋਗਾ-ਧਰਮਕੋਟ ਰੋਡ ਤੇ ਫਤਹਿਗੜ੍ਹ ਕੋਰੋਟਾਣਾ ਵਿਖੇ ਸਥਿਤ ਹੈ, ਜੋ ਕਿ ਆਈ.ਸੀ.ਐਸ.ਈ ਤੋਂ ਮਾਨਤਾ ਪ੍ਰਰਾਪਤ ਹੈ, ਵਿਚ ਡਾਇਰੈਕਟਰ ਅਭਿਸ਼ੇਕ ਜਿੰਦਲ ਅਤੇ ਸ਼ੀਨਮ ਜਿੰਦਲ ਦੀ ਦੇਖ-ਰੇਖ ਹੇਠ ਲਾਕਡਾਊਨ ਸਮੇਂ ਵਿਚ ਸਕੂਲ ਟੀਚਰ ਦੁਆਰਾ ਲਗਾਤਾਰ ਆਨ ਲਾਈਨ ਕੰਮ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਲੈਕਚਰਾਰ ਨੂੰ ਪ੍ਰਭਾਵਿਤ ਬਣਾਉਣ ਲਈ ਅਧਿਆਪਕਾਂ ਦੁਆਰਾ ਲਾਈਵ ਵੀਡੀਓ ਜੂਮ ਏਪ ਤੇ ਵੱਖ-ਵੱਖ ਵਿਸ਼ਿਆਂ ਨੂੰ ਸਮਝਾਇਆ ਜਾਂਦਾ ਹੈ। ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਕੂਲ ਵੱਲੋਂ ਕੀਤੀ ਇਸ ਕੋਸ਼ਿਸ਼ ਦੀ ਪ੍ਰਸੰਸਾ ਕੀਤੀ। ਸਕੂਲ ਡਾਇਰੈਕਟਰ ਅਭਿਸ਼ੇਕ ਜਿੰਦਲ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਦੱਸਿਆ ਕਿ ਸਕੂਲ ਅੱਗੇ ਤੋਂ ਵੀ ਇਸ ਤਰ੍ਹਾਂ ਨਾਲ ਪ੍ਰਯੋਗੀ ਤਰੀਕੇ ਨਾਲ ਵਿਸ਼ੇ ਨੂੰ ਰੋਚਿਕ ਬਨਾਉਣਗੇ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਸਮੱਗਰੀ ਪ੍ਰਦਾਨ ਕਰਨਗੇ।