ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਕੋਰੋਨਾ ਮਹਾਮਾਰੀ ਦੇ ਚਲਦੇ ਪੂਰੀ ਦੁਨੀਆ ਦੇ ਪਿਛਲੇ ਦੋ ਮਹੀਨੇ ਤੋਂ ਕਾਰੋਬਾਰ ਠੱਪ ਪਏ ਹਨ। ਇਸ ਤਰ੍ਹਾਂ ਹੀ ਪੰਜਾਬ ਵਿੱਚ ਪਿਛਲੇ ਦੋ ਮਹੀਨੇ ਤੋਂ ਲਾਕ ਡਾਊਨ ਜਾਂ ਕਰਫਿਊ ਦੇ ਮਾੜੇ ਦੌਰ ਵਿੱਚੋਂ ਲੋਕ ਵਿਚਰ ਰਹੇ ਹਨ। ਹਰ ਇੱਕ ਗਰੀਬ ਵਰਗ ਅਤੇ ਮੱਧ ਵਰਗ 'ਚ ਕੋਈ ਪੈਸਾ ਜੇਬ ਵਿੱਚ ਨਹੀਂ ਹੈ ਅਤੇ ਦੋ ਟਾਈਮ ਦੀ ਰੋਟੀ ਲਈ ਗਰੀਬ ਅਤੇ ਮੱਧ ਵਰਗ ਜੱਦੋ ਜਹਿਦ ਕਰ ਰਿਹਾ ਹੈ ਉੱਪਰੋਂ ਪਿਛਲੇ ਦੋ ਮਹੀਨੇ ਦੇ ਬਿਜਲੀ ਦੇ ਬਿੱਲ ਬਿਜਲੀ ਬੋਰਡ ਹਰ ਇੱਕ ਖਪਤਕਾਰ ਨੂੰ ਭੇਜ਼ ਰਿਹਾ ਹੈ। ਇਸ ਗੱਲ ਦਾ ਵਿਰੋਧ ਆਮ ਆਦਮੀ ਪਾਰਟੀ ਜ਼ਿਲ੍ਹਾ ਮੋਗਾ ਨੇ ਬਿਜਲੀ ਬੋਰਡ ਦੇ ਦਫ਼ਤਰ ਜਾ ਕੇ ਕੀਤਾ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਨਾਲ ਵਿਧਾਇਕ ਮਨਜੀਤ ਸਿੰਘ, ਹਲਕਾ ਇੰਚਾਰਜ ਮੋਗਾ ਨਵਦੀਪ ਸੰਘਾ, ਬਾਘਾ ਪੁਰਾਣਾ ਅੰਮਿ੍ਤਪਾਲ ਸਿੰਘ, ਧਰਮਕੋਟ ਸੰਜੀਵ ਕੋਸ਼ੜ, ਯੂਥ ਪ੍ਰਧਾਨ ਮੋਗਾ ਗੁਰਵਿੰਦਰ ਸਿੰਘ ਗੈਰੀ, ਸਰਪੰਚ ਐਸ.ਸੀ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ, ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਮਨਜਿੰਦਰ ਸਿੰਘ ਅੌਲਖ, ਜਨਰਲ ਸੈਕਟਰੀ ਅਜੈ ਪਾਲ ਸ਼ਰਮਾ ਆਦਿ ਨੇ ਐਕਸੀਅਨ ਮੋਗਾ ਬਿਜਲੀ ਬੋਰਡ ਅਮਰਜੀਤ ਸਿੰਘ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਪੁਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਪੰਜਾਬ ਦਾ ਗਰੀਬ ਅਤੇ ਮੱਧ ਵਰਗ ਬਿਜਲੀ ਦੇ ਪਿਛਲੇ 2 ਮਹੀਨੇ ਦੇ ਬਿੱਲ ਭਰਨ ਵਿੱਚ ਬਿਲਕੁੱਲ ਸਮਰਥਾ ਵਿੱਚ ਨਹੀਂ। ਇਸ ਲਈ ਪੰਜਾਬ ਸਰਕਾਰ ਬਿਜਲੀ ਬੋਰਡ ਨੂੰ ਨਿਰਦੇਸ਼ ਦੇਵੇ ਕਿ ਉਹ ਪਿਛਲੇ 2 ਮਹੀਨੇ ਦੇ ਬਿਜਲੀ ਦੇ ਬਿੱਲ ਨਾ ਭੇਜਣ ਅਤੇ ਇਹ ਬਿੱਲ ਮੁਆਫ ਕੀਤੇ ਜਾਣ। ਇਸ ਸਮੇਂ ਉਕਤ ਅਹੁੱਦੇਦਾਰਾਂ ਤੋਂ ਸਿਵਾ ਹਰਭਜਨ ਬਹੋਨਾ, ਰਾਜਾ ਨਵਦੇਵ ਸਿੰਘ ਮਾਨ, ਪਵਨ ਰੇਲੀਆ, ਮਨਪ੍ਰਰੀਤ ਸਿੰਘ, ਬਲਜਿੰਦਰ ਮਹਿਰੋਂ, ਯੂਥ ਆਗੂ ਅਵਤਰ ਬੰਦੀ ਨੇ ਵੀ ਇਸ ਬਿਜਲੀ ਬਿੱਲਾਂ ਦੇ ਵਿਰੋਧ ਵਿੱਚ ਹਿੱਸਾ ਲਿਆ।