ਕੈਪਸ਼ਨ : ਪਿੰਡ ਪੰਡੋਰੀ ਅਰਾਈਆਂ ਸਕੂਲ ਸਟਾਫ ਨੂੰ ਐੱਲਈਡੀ ਭੇਟ ਕਰਦੇ ਕੈਪਟਨ ਜਸਵੰਤ ਸਿੰਘ ਅਤੇ ਹਾਜਰ ਪਿੰਡ ਦੇ ਪਤਵੰਤੇ।

ਨੰਬਰ : ਮੋਗਾ 4 ਪੀ

ਸਤਨਾਮ ਸਿੰਘ ਘਾਰੂ, ਧਰਮਕੋਟ : ਕਹਿੰਦੇ ਨੇ ਕਿ ਬੱਚੇ ਦੇ ਪਹਿਲੇ ਅਧਿਆਪਕ ਉਸਦੇ ਮਾਤਾ-ਪਿਤਾ ਹੁੰਦੇ ਨੇ। ਜੋ ਸਿੱਖਿਆ ਮਾਤਾ-ਪਿਤਾ ਵੱਲੋਂ ਬੱਚੇ ਨੂੰ ਦਿੱਤੀ ਜਾਂਦੀ ਹੈ ਅੱਗੇ ਪੀੜ੍ਹੀ-ਦਰ-ਪੀੜ੍ਹੀ ਉਸੇ ਤਰ੍ਹਾਂ ਦੇ ਸੰਸਕਾਰ ਅੱਗੇ ਪਰਿਵਾਰ ਵਿਚ ਪ੍ਰਫੁੱਲਤ ਹੁੰਦੇ ਰਹਿੰਦੇ ਨੇ। ਆਪਣੇ ਮਾਪਿਆਂ ਤੋਂ ਮਿਲੇ ਚੰਗੇ ਸੰਸਕਾਰ ਬੱਚੇ ਬਜ਼ੁਰਗ ਹੋਣ ਤਕ ਵੀ ਨਹੀਂ ਭੁੱਲਦੇ ਤੇ ਨਾ ਆਪਣੇ ਸਿਰ ਤੋਂ ਉਠੇ ਮਾਪਿਆ ਦੇ ਸਾਏ ਨੂੰ ਭੁੱਲਦੇ ਹਨ। ਦੇਸ਼ ਦੀਆਂ ਸਰਹੱਦਾਂ ਉਪਰ ਮਾਤਰ ਭੂਮੀ ਦੀ ਸੇਵਾ ਕਰਕੇ ਰਿਟਾਇਰ ਹੋਏ ਕੈਪਟਨ ਜਸਵੰਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੇ ਸਵਰਗਵਾਸੀ ਪਿਤਾ ਮੁਨਸ਼ਾ ਸਿੰਘ ਦੀ ਬਰਸ਼ੀ ਨੂੰ ਮੁੱਖ ਰੱਖਦਿਆਂ ਜਿਥੇ ਆਪਣੇ ਪਿੰਡ ਦੇ ਸਰਕਾਰੀ ਪ੍ਰਰਾਇਮਰੀ ਸਕੂਲ ਪੰਡੋਰੀ ਅਰਾਈਆਂ ਦੇ ਸਮੂਹ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਤੇ ਸਟੇਸ਼ਨਰੀ ਵੰਡੀ, ਉਥੇ ਸਕੂਲ ਦੇ ਸਮਾਰਟ ਰੂਮ ਲਈ ਐੱਲਈਡੀ ਵੀ ਭੇਟ ਕੀਤੀ। ਸਕੂਲ ਮੁਖੀ ਗੁਰਮੇਲ ਸਿੰਘ ਨੇ ਜਿਥੇ ਕੈਪਟਨ ਜਸਵੰਤ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਉਪਰਾਲੇ ਦੀ ਸ਼ਲਾਘਾ ਕੀਤੀ, ਉਥੇ ਸਮੂਹ ਪਰਿਵਾਰ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਸਰਪੰਚ ਹਰਦੀਪ ਸਿੰਘ, ਜੀਓਜੀ ਭੁਪਿੰਦਰ ਸਿੰਘ, ਗੁਰਕਮਲ ਸਿੰਘ, ਗੁਰਚਰਨ ਸਿੰਘ, ਮੈਂਬਰ ਸਰਬਜੀਤ ਕੌਰ ਤੋਂ ਇਲਾਵਾ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।