ਮਨਦੀਪ ਸਿੰਘ ਝਾਂਜੀ, ਬੱਧਨੀ ਕਲਾਂ : ਦੇਸ਼ ਵਿਦੇਸ਼ ਦੀ ਪ੍ਰਸਿੱਧ ਧਾਰਮਿਕ ਸੰਸਥਾ ਨਿਰਮਲਾ ਆਸ਼ਰਮ ਸੰਤ ਬਾਬਾ ਜਮੀਤ ਸਿੰਘ ਜੀ ਲੋਪੋਂ ਦੇ ਮੌਜੂਦਾ ਮੁਖੀ ਸੁਆਮੀ ਜਗਰਾਜ ਸਿੰਘ ਜੀ ਵੱਲੋਂ ਹਰ ਸਾਲ ਦੀ ਤਰਾਂ ਇਸ ਸਾਲ ਵੀ 25 ਮਈ ਤੋਂ 10 ਅਕਤੂਬਰ ਤਕ ਸ੍ਰੀ ਹੇਮਕੁੰਟ ਸਾਹਿਬ, ਬਦਰੀਨਾਥ, ਕੇਦਾਰ ਨਾਥ, ਗੰਗੋਤਰੀ ਅਤੇ ਯਮਨੋਤਰੀ ਦੀ ਯਾਤਰਾ ਦੇ ਰਾਸਤੇ ਵਿੱਚ ਸ੍ਰੀਨਗਰ ਦੇ ਨੇੜੇ ਗੁਰੁ ਕੇ ਲੰਗਰ ਸੰਗਤਾਂ ਦੇ ਸਹਿਯੋਗ ਸਦਕਾ ਸ਼ੁਰੂ ਕੀਤੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਬੁਲਾਰੇ ਭਾਈ ਰਾਮ ਸਿੰਘ ਲੋਪੋਂ ਨੇ ਦੱਸਿਆ ਕਿ ਇਸ ਮਹਾਨ ਲੰਗਰ ਸੇਵਾ ਸਬੰਧੀ ਸੇਵਾਦਾਰਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਹ ਸੇਵਾ ਤਕਰੀਬਨ ਸਾਢੇ ਚਾਰ ਮਹੀਨੇ ਨਿਰੰਤਰ ਚੱਲੇਗੀ ਜਿਸ ਵਿੱਚ ਗੁਰੁ ਨਾਨਕ ਦੇਵ ਜੀ ਦੇ 20 ਰੁਪਏ ਨਾਲ ਭੁੱਖੇ ਸਾਧੂਆਂ ਨੂੰ ਛਕਾਏ ਭੋਜਨ ਦੀ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਰਾਸਤੇ ਵਿੱਚ ਪੈਦਲ ਜਾਣ ਵਾਲੇ ਸਾਧੂਆਂ ਨੂੰ ਭੌਜਨ ਕਰਾਇਆ ਜਾਵੇਗਾ। ਉਹਨਾਂ ਦੱਸਿਆ ਕਿ ਯਾਤਰਾ ਤੇ ਜਾਣ ਵਾਲੀਆਂ ਛੇ ਰਾਜਾਂ ਦੀਆਂ ਗੁਰਸੰਗਤ ਇਸ ਰਾਸਤੇ ਤੋਂ ਜਾਂਦੀਆਂ ਹਨ ਅਤੇ ਸ਼ੁਰੂ ਤੋਂ ਲੰਗਰ ਵਿੱਚ ਸੰਗਤਾਂ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਦਾ ਹੈ, ਇਸ ਲਈ ਸੰਸਥਾ ਵੱਲੋਂ ਪੰਜਾਬ ਭਰ ਵਿੱਚੋਂ ਪੰਦਰਾਂ ਦਿਨਾਂ ਲਈ ਸੰਗਤ ਦੇ ਜਥੇ ਬਣਾਏ ਜਾਂਦੇ ਹਨ ਅਤੇ ਸੇਵਾ ਕਰਨ ਲਈ ਉਨ੍ਹਾਂ ਨੂੰ ਲਿਆਉਣ ਅਤੇ ਲਿਜਾਣ ਲਈ ਸਪੈਸ਼ਲ ਸਾਧਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਸਮੇਂ ਜਥੇਦਾਰ ਬਲਦੇਵ ਸਿੰਘ, ਗੋਬਿੰਦ ਸਿੰਘ ਸਿੱਧੂ, ਸੁਖਦੀਪ ਸਿੰਘ ਸਿੱਧੂ, ਪ੍ਰਰੀਤਮ ਸਿੰਘ ਲੋਪੋਂ, ਗੋਪੀ ਸਿੰਘ ਲੋਪੋਂ, ਰਾਮ ਸਿੰਘ ਲੋਪੋਂ, ਮਨਪ੍ਰਰੀਤ ਸਿੰਘ ਲੋਪੋਂ, ਭਰਪੂਰ ਸਿੰਘ ਲੋਪੋਂ, ਹੈੱਡ ਗ੍ੰਥੀ ਅਮਰਜੀਤ ਸਿੰਘ, ਜੋਧਾ ਸਿੰਘ, ਕੇਸਰ ਸਿੰਘ, ਪ੍ਰਦੀਤ ਸਿੰਘ ਅਤੇ ਜੀਤ ਸਿੰਘ ਤੋਂ ਇਲਾਵਾ ਸਮੂੰਹ ਸੇਵਾਦਾਰ ਹਾਜ਼ਰ ਸਨ।