- ਸ਼ਹਿਰ ਵਿੱਚ ਸਭ ਤੋਂ ਉੱਤਮ ਘਰੇਲੂ ਬਗੀਚੀ ਲਗਾਉਣ ਵਾਲੇ ਲੋਕਾਂ ਨੂੰ ਸੋਸਾਇਟੀ ਨੇ ਕੀਤਾ ਸਨਮਾਨਿਤ

ਕੈਪਸ਼ਨ : ਮਾਈ ਮੋਗਾ ਵੈਲਫੇਅਰ ਸੋਸਾਇਟੀ ਵਲੋਂ ਆਯੋਜਿਤ ਸਮਾਗਮ ਵਿੱਚ ਘਰੇਲੂ ਬਗੀਚੀ ਲਗਾਉਣ ਵਾਲੇ ਲੋਕਾਂ ਨੂੰ ਸਨਮਾਨਿਤ ਕਰਦੇ ਹੋਏ ਐਮ.ਐਲ.ਏ. ਡਾ. ਹਰਜੋਤ ਕਮਲ ਅਤੇ ਸੋਸਾਇਟੀ ਦੇ ਸਮੂਹ ਆਹੁਦੇਦਾਰ।

ਨੰਬਰ : 9 ਮੋਗਾ 23 ਪੀ

ਵਕੀਲ ਮਹਿਰੋਂ, ਮੋਗਾ : ਮਾਈ ਮੋਗਾ ਵੈਲਫੇਅਰ ਸੋਸਾਇਟੀ ਵਲੋਂ ਕਿਚਨ ਗਾਰਡਨਿੰਗ ਕਰਨ ਵਾਲੇ ਲੋਕਾਂ ਨੂੰ ਉਤਸਾਹਿਤ ਕਰਨ ਅਤੇ ਹੋਰਨਾਂ ਲੋਕਾਂ ਨੂੰ ਕਿੰਚਨ ਗਾਰਡਨਿੰਗ ਪ੍ਰਤੀ ਪ੍ਰਰੋਤਸਾਹਿਤ ਕਰਨ ਦੇ ਮਨੋਰਥ ਨਾਲ ਵਿਸ਼ੇਸ਼ ਪ੍ਰਰੋਗਰਾਮ ਕਿਚਨ ਟੂ ਕਿਚਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਅਤੇ ਕਮਿਸ਼ਨਰ ਅਨੀਤਾ ਦਰਸ਼ੀ ਵਿਸ਼ੇਸ਼ ਤੌਰ 'ਤੇ ਪਹੁੰਚੇ।

ਇਸ ਦੌਰਾਨ ਸੰਬੋਧਨ ਕਰਦੇ ਹੋਏ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਮਾਈ ਮੋਗਾ ਵੈਲਫੇਅਰ ਸੋਸਾਇਟੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਚੰਗਾ ਖਾਣ ਲਈ ਚੰਗਾ ਉਗਾਉਣ ਦੀ ਜ਼ਰੂਰਤ ਹੈ। ਇਸ ਉਪਰੰਤ ਕਮਿਸ਼ਨਰ ਕਾਰਪੋਰੇਸ਼ਨ ਅਨੀਤਾ ਦਰਸ਼ੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਘਰ ਵਿੱਚ ਹੀ ਅਲੱਗ ਅਲੱਗ ਕਰਕੇ ਅਸੀਂ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਾਂ। ਇਸ ਉਪਰੰਤ ਸੰਬੋਧਨ ਕਰਦੇ ਹੋਏ ਕਮਿਉਨਿਟੀ ਫੈਸਲੀਟੇਟਰ ਨਗਰ ਨਿਗਮ ਹਰਪ੍ਰਰੀਤ ਕੌਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਰਸੋਈ ਦੇ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਕੇ ਉਸਦਾ ਇਸਤੇਮਾਲ ਆਪਣੇ ਘਰਾਂ ਵਿੱਚ ਉਗਾਈਆਂ ਸਬਜ਼ੀਆਂ ਵਿੱਚ ਖਾਦ ਦੇ ਰੂਪ ਵਿੱਚ ਕਰ ਸਕਦੇ ਹਾਂ। ਜਿਸ ਨਾਲ ਸਾਨੂੰ ਜਹਿਰਾਂ ਤੋਂ ਮੁਕਤ ਆਰਗੇਨਿਕ ਸਬਜ਼ੀਆਂ ਮਿਲ ਸਕਣਗੀਆਂ। ਇਸ ਉਪਰੰਤ ਸੰਬੋਧਨ ਕਰਦੇ ਹੋਏ ਪ੍ਰਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ ਮੋਗਾ ਡਾ. ਪਰਮਿੰਦਰ ਕੌਰ ਅਤੇ ਸਹਾਇਕ ਪ੍ਰਰੋਫੈਸਰ ਡਾ. ਪ੍ਰਰੇਰਣਾ ਠਾਕੁਰ ਨੇ ਅੌਰਤਾਂ ਨੂੰ ਜ਼ਹਿਰਾਂ ਤੋਂ ਮੁਕਤ ਸਬਜ਼ੀਆਂ ਦੀ ਕਾਸ਼ਤ ਕਰਨ ਲਈ ਲਈ ਪ੍ਰਰੇਰਿਤ ਕੀਤਾ। ਇਸ ਉਪਰੰਤ ਆਪਣੇ ਘਰ ਦੀ ਛੱਤ ਤੇ ਸਬਜ਼ੀਆਂ ਉਗਾਉਣ ਲਈ ਲੋਕਾਂ ਦੇ ਪ੍ਰਰੇਰਣਾ ਸਰੋਤ ਬਣੇ ਪ੍ਰਸ਼ੋਤਮ ਵਲੋਂ ਵੀ ਲੋਕਾਂ ਨੂੰ ਘਰੇਲੂ ਬਗੀਚੀ ਵਿੱਚ ਆਰਗੇਨਿਕ ਸਬਜ਼ੀਆਂ ਲਗਾਉਣ ਵੱਲ ਪ੍ਰਰੇਰਿਤ ਕੀਤਾ ਗਿਆ। ਇਸ ਉਪਰੰਤ ਮੋਗਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਆਪਣੇ ਘਰਾਂ ਵਿੱਚ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਸਰਵੋਤਮ ਚੁਣੇ ਹੋਏ ਲੋਕਾਂ ਨੂੰ ਮੁੱਖ ਮਹਿਮਾਨ ਡਾ. ਹਰਜੋਤ ਕਮਲ ਅਤੇ ਮਾਈ ਮੋਗਾ ਵੈਲਫੇਅਰ ਸੋਸਾਇਟੀ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਸੋਸਾਇਟੀ ਦੇ ਚੇਅਰਪਰਸਨ ਡਾ. ਰਜਿੰਦਰ ਕੌਰ ਨੇ ਸੋਸਾਇਟੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਪ੍ਰਰੋਗਰਾਮ ਦੀ ਸਫ਼ਲਤਾ ਲਈ ਮਿਹਤਨ ਕਰਨ ਵਾਲੇ ਸਮੂਹ ਲੋਕਾਂ ਅਤੇ ਵਿਸ਼ੇਸ਼ ਕਰ ਮੀਡੀਆ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਸ ਪ੍ਰਰੋਗਰਾਮ ਦਾ ਮੁੱਖ ਮੰਤਵ ਅੌਰਤਾਂ ਨੂੰ ਘਰੇਲੂ ਬਗੀਚੀਆਂ ਲਗਾਉਣ, ਰਸੋਈ ਦੇ ਗਿੱਲੇ ਕੂੜੇ ਤੋਂ ਜੈਵਿਕ ਖਾਦ ਤਿਆਰ ਕਰਨ, ਪਲਾਸਟਿਕ ਦੀ ਵਰਤੋਂ ਨੂੰ ਘੱਟ ਕਰਨ, ਗਿੱਲੇ ਅਤੇ ਸੁੱਕੇ ਕੂੜੇ ਦੀ ਪਛਾਣ ਸਬੰਧੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਤਾਂਕਿ ਸ਼ਹਿਰ ਨੂੰ ਸਾਫ਼ ਸੁਥਰਾ ਬਣਾਇਆ ਜਾ ਸਕੇ। ਇਸ ਉਪਰੰਤ ਸਮਾਜਿਕ ਕੁਰੀਤੀਆਂ ਤੇ ਝਾਤ ਪਾਉਂਦਾ ਨਾਟਕ ਵੀ ਦਿਖਾਇਆ ਗਿਆ ਅਤੇ ਯੋਗਾ ਰਾਹੀ ਲੋਕਾਂ ਨੂੰ ਤੰਦਰੁਸਤ ਰੱਖਣ ਦਾ ਸੰਦੇਸ਼ ਦਿੱਤਾ ਗਿਆ। ਪ੍ਰਰੋਗਰਾਮ ਵਿੱਚ ਸਟੇਜ ਸੰਚਾਲਨ ਭਵਦੀਪ ਸਿਲਕੀ ਕੋਹਲੀ ਅਤੇ ਜਸਪ੍ਰਰੀਤ ਕੌਰ ਿਢੱਲੋਂ ਵਲੋਂ ਬਾਖੂਬੀ ਨਿਭਾਇਆ ਗਿਆ। ਇਸ ਉਪਰੰਤ ਸੋਸਾਇਟੀ ਦੇ ਸਮੂਹ ਮੈਂਬਰਾਂ ਡਾ. ਰਜਿੰਦਰ ਕੌਰ, ਡਾ. ਪਰਮਿੰਦਰ ਜੌਹਲ, ਰਿਟਾ. ਲੈਕਚਰਾਰ ਦਰਸ਼ਨ ਸਿੰਘ ਖੇਲਾ, ਡਾ. ਹਰਪ੍ਰਰੀਤ ਕੌਰ ਮੱਲ੍ਹੀ, ਡਾ. ਵਰਿੰਦਰ ਕੌਰ, ਮੀਨਾ ਸ਼ਰਮਾ, ਸਾਹਿਲ ਅਰੋੜਾ, ਜਸਪ੍ਰਰੀਤ ਕੌਰ ਿਢੱਲੋਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦੀ ਸਫ਼ਾਈ ਲਈ ਲਗਾਏ ਗਏ ਸਫ਼ਾਈ ਕਰਮਚਾਰੀਆਂ ਦਾ ਸਹਿਯੋਗ ਕਰਨ ਅਤੇ ਆਪਣੇ ਘਰਾਂ ਦਾ ਗਿੱਲਾ ਅਤੇ ਸੁੱਕਾ ਕੂੜਾ ਘਰ ਵਿੱਚ ਹੀ ਅਲੱਗ ਅਲੱਗ ਕੀਤਾ ਜਾਵੇ ਤਾਂਕਿ ਸਫ਼ਾਈ ਕਰਮਚਾਰੀਆਂ ਨੂੰ ਕੂੜੇ ਦੇ ਨਿਪਟਾਰੇ ਵਿੱਚ ਆਸਾਨੀ ਹੋਵੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪ੍ਰਰੋਜੈਕਟ ਕਿਚਨ ਟੂ ਕਿਚਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੰਸਥਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ 'ਤੇ ਐਨ.ਜੀ.ਓ. ਐਸ.ਕੇ. ਬਾਂਸਲ, ਡਾ. ਤਰੁਨਾ, ਡਾ. ਐਮ.ਐਲ. ਜੈਦਕਾ, ਡਾ. ਅਲਕਾ ਗੁਪਤਾ, ਡਾ. ਕਰਮਜੀਤ ਕੌਰ, ਡਾ. ਸੀਮਾ, ਡਾ, ਦੀਪਾ, ਡਾ. ਰਾਨੀ, ਬੇਅੰਤ ਕੌਰ, ਨੀਨੂੰ ਬਾਂਸਲ, ਡਾ. ਐਮ.ਐਲ. ਜੈਦਕਾ ਡੀ.ਐਮ. ਕਾਲਿਜ ਮੋਗਾ, ਪੁਸ਼ਪਾ ਗੁਪਤਾ, ਅਨੁ ਗੁਲਾਟੀ, ਰਵਿੰਦਰ ਬਜਾਜ, ਵੰਦਨਾ ਚੌਧਰੀ, ਹਰਜਿੰਦਰ ਕੌਰ, ਮੀਨੂੰ ਸਿੰਗਲਾ, ਕੈਲਾਸ਼ ਗੁਪਤਾ, ਰਸ਼ਮੀ ਗੋਇਲ, ਰੀਨੂੰ, ਨੀਨੂੰ ਬਾਂਸਲ, ਟਿੰਕੂ, ਸੰਗੀਤਾ, ਸੁਰਿੰਦਰ ਸਿੰਗਲਾ, ਸੁਨੀਤਾ ਮਿੱਤਲ, ਪੂਜਾ ਥਾਪਰ ਪ੍ਰਧਾਨ ਮਹਿਲਾ ਖੱਤਰੀ ਸਭਾ ਮੋਗਾ, ਕਮਲੇਸ਼ ਰਾਣੀ, ਮੋਨਿਕਾ ਗਰਗ, ਬੀਨਾ ਪਲਤਾ, ਕਿਰਨ ਗਿੱਲ, ਮਿੱਕੀ ਸੋਢੀ, ਕਮਲੇਸ਼, ਲਤਾ ਜੈਸਵਾਲ, ਹਰਸਿਮਰਤ ਕੌਰ, ਅੰਜਨਾ, ਮਨਜੀਤ ਕੌਰ, ਰਿੰਪੀ, ਪੁਨੀਤ, ਆਂਚਲ ਗਰੋਵਰ, ਰਵਿੰਦਰ ਕੁਮਾਰ, ਗੁਰਮੀਤ ਕੌਰ, ਗਗਨ ਗਿੱਲ, ਪ੍ਰਭਜੀਤ ਜੌਹਲ, ਰੀਨੂੰ ਸੂਦ, ਮੀਨੂੰ ਅਰੋੜਾ, ਸੋਨਾਲੀ, ਪੂਜਾ ਸ਼ਰਮਾ, ਵਰਿੰਦਰਜੀਤ ਕੌਰ ਸੋਢੀ, ਸੁਖਮੰਦਰ ਕੌਰ, ਸੁਮਨ ਮਲਹੋਤਰਾ, ਅਨੀਤਾ ਸਿੰਗਲਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਮਹਿਲਾਵਾਂ ਹਾਜ਼ਰ ਸਨ।