ਨਿਰਮਲਜੀਤ ਸਿੰਘ ਧਾਲੀਵਾਲ, ਬਿਲਾਸਪੁਰ : ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਨਿਹਾਲ ਸਿੰਘ ਵਾਲਾ ਦੀ ਮੀਟਿੰਗ ਪਿੰਡ ਮਾਛੀਕੇ ਵਿਖੇ ਬਲਾਕ ਦੇ ਮੀਤ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਦੀ ਅਗਵਾਈ ਵਿਚ ਹੋਈ। ਇਹ ਮੀਟਿੰਗ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਆਉਣ ਵਾਲੇ ਦਿਨਾਂ ਵਿਚ ਪੋ੍ਗਰਾਮਾ ਨੂੰ ਲੈ ਕੇ ਹੋਈ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਚਮਕੌਰ ਸਿੰਘ ਰੋਡੇ, ਬਲਾਕ ਮੀਤ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ, ਬਲਾਕ ਆਗੂ ਬਲਕਰਨ ਸਿੰਘ ਮੱਲੇਆਣਾ ਤੇ ਬਲਾਕ ਆਗੂ ਸਰਬਜੀਤ ਸਿੰਘ ਮਾਛੀਕੇ ਨੇ ਦੱਸਿਆ ਕਿ ਪੰਜਾਬ ਦੇ ਪਾਣੀ ਦੇ ਸੰਕਟ ਨੂੰ ਲੈ ਕੇ 8 ਅਗਸਤ ਨੂੰ ਪੂਰੇ ਪੰਜਾਬ ਵਿਚ ਵਿਧਾਇਕਾਂ, ਮੰਤਰੀਆਂ ਤੇ ਮੈਂਬਰ ਪਾਰਲੀਮੈਂਟ ਨੂੰ ਯੂਨੀਅਨ ਵੱਲੋਂ ਯਾਦ ਪੱਤਰ ਦਿੱਤੇ ਗਏ।

ਉਨ੍ਹਾਂ ਦੱਸਿਆ ਕਿ ਸੰਯੁਕਤ ਮੋਰਚੇ ਦੇ ਸੱਦੇ ਤਹਿਤ 'ਜੈ ਜਵਾਨ ਜੈ ਕਿਸਾਨ' ਨਾਂ ਹੇਠ ਅਗਨੀਪਥ ਯੋਜਨਾ ਤਹਿਤ 16 ਅਗਸਤ ਨੂੰ ਡੀਸੀ ਕਲਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਲੰਪੀ ਸਕਿਨ ਬਿਮਾਰੀ ਦੇ ਵਿਗੜਦੇ ਜਾ ਰਹੇ ਹਾਲਤਾਂ ਨੂੰ ਦੇਖਦਿਆਂ ਐਮਰਜੈਂਸੀ ਹਾਲਤ ਐਲਾਨ ਕਰੇ ਅਤੇ ਚਮੜੀ ਦੇ ਰੋਗ ਨਾਲ ਮਰੇ ਪਸ਼ੂਆਂ ਦਾ ਇਕ ਲੱਖ ਰੁਪਏ ਪ੍ਰਤੀ ਪਸ਼ੂ ਮੁਆਵਜ਼ਾ ਦਿੱਤਾ ਜਾਵੇ। ਪੰਜਾਬ ਸਰਕਾਰ ਪੰਚਾਇਤ ਵਿਭਾਗ ਰਾਹੀਂ ਸਾਰੇ ਪਸ਼ੂਆਂ ਦੀ ਗਿਣਤੀ ਕਰਵਾਉਣ ਦੇ ਹੁਕਮ ਦਿੱਤੇ ਜਾਣ ਤਾਂ ਜੋ ਪੀੜਤਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਆਗੂ ਗੁਰਦੀਪ ਸਿੰਘ ਰਾਉਂਕੇ, ਬਲਜਿੰਦਰ ਸਿੰਘ ਮਾਛੀਕੇ ਤੇ ਚਮਕੌਰ ਸਿੰਘ ਮਾਛੀਕੇ ਨੇ ਅਗਲੇ ਪੋ੍ਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ 18 ਤੋਂ 20 ਅਗਸਤ ਨੂੰ ਲਖੀਮਪੁਰ ਖੀਰੀ ਵਿਚ ਜੋ 75 ਘੰਟਿਆਂ ਦਾ ਧਰਨਾ ਉਸ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹੇ ਤੋਂ 150 ਕਿਸਾਨ, ਨੌਜਵਾਨ ਅਤੇ ਅੌਰਤਾਂ 17 ਅਗਸਤ ਨੂੰ ਟੇ੍ਨ ਰਾਹੀਂ ਜੱਥੇ ਬਣਾ ਕੇ ਰਵਾਨਾ ਕੀਤੇ ਜਾਣ ਗਏ। ਇਸ ਮੌਕੇ ਗੁਰਦੀਪ ਸਿੰਘ ਰਾਉਂਕੇ ਕਲਾਂ, ਰਾਮਪਾਲ ਸਿੰਘ ਮੱਲੇਆਣਾ, ਬਲਦੇਵ ਸਿੰਘ ਲੋਪੋਂ, ਕੁਲਵੰਤ ਸਿੰਘ ਲੋਪੋਂ, ਜਸਵੀਰ ਸਿੰਘ ਲੁਹਾਰਾ, ਸੁਖਪਾਲ ਸਿੰਘ ਲੁਹਾਰਾ, ਰਵੀ ਹਿੰਮਤਪੁਰਾ, ਤਰਸੇਮ ਸਿੰਘ ਹਿੰਮਤਪੁਰਾ, ਚਮਕੌਰ ਸਿੰਘ ਲੋਪੋਂ, ਬਖੀਰ ਸਿੰਘ ਲੋਪੋਂ, ਜਗਸੀਰ ਸਿੰਘ ਭਾਨੀ, ਚੰਦ ਸਿੰਘ ਗਿੱਲ, ਬੰਤ ਸਿੰਘ, ਤਾਰਾ ਸਿੰਘ, ਹਰਜਿੰਦਰ ਸਿੰਘ, ਬੁੱਧ ਸਿੰਘ, ਨੇਬਾ ਸਿੰਘ, ਜਗਵਿੰਦਰ ਸਿੰਘ ਨਵਾਂ ਮਾਛੀਕੇ, ਅੌਰਤ ਵਿੰਗ ਦੇ ਹਰਪਾਲ ਕੌਰ ਮਾਛੀਕੇ, ਮਹਿੰਦਰ ਕੌਰ, ਜਸਵਿੰਦਰ ਕੌਰ, ਸੁਰਜੀਤ ਕੌਰ, ਿਛੰਦਰ ਕੌਰ, ਨਸੀਬ ਕੌਰ, ਮਨਜਿੰਦਰ ਕੌਰ, ਮਹਿੰਦਰਪਾਲ ਕੌਰ ਆਦਿ ਹਾਜ਼ਰ ਸਨ।