v> ਮਨਪਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : 14 ਅਗਸਤ ਨੂੰ ਮੋਗਾ ਦੇ ਡੀਸੀ ਦਫ਼ਤਰ 'ਤੇ ਦੋ ਅਣਪਛਾਤੇ ਵਿਅਕਤੀਆਂ ਲਹਿਰਾਏ ਖ਼ਾਲਿਸਤਾਨੀ ਝੰਡੇ ਦੀ ਪੁਲਿਸ ਅਜੇ ਤਕ ਕੋਈ ਸੂਹ ਨਹੀਂ ਕੱਢ ਸਕੀ ਸੀ ਕਿ ਆਜ਼ਾਦੀ ਦਿਵਸ ਵਾਲੇ ਦਿਨ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਦੇ ਪੰਚਾਇਤ ਦਫ਼ਤਰ 'ਤੇ ਵੀ ਖ਼ਾਲਿਸਤਾਨੀ ਝੰਡਾ ਲਹਿਰਾਏ ਜਾਣ ਦਾ ਪਤਾ ਲੱਗਾ ਹੈ।

ਅੱਜ ਜਿੱਥੇ ਸਾਰਾ ਮੋਗਾ ਪ੍ਰਸ਼ਾਸਨ ਆਜ਼ਾਦੀ ਦਿਵਸ ਮਨਾਉਣ 'ਚ ਮਸਰੂਫ਼ ਸੀ, ਉੱਥੇ ਹੀ ਕੁਝ ਅਣਪਛਾਤੇ ਵਿਅਕਤੀਆਂ ਨੇ ਕੇਸਰੀ ਰੰਗ ਦਾ ਖ਼ਾਲਿਸਤਾਨੀ ਝੰਡਾ ਲਹਿਰਾ ਦਿੱੱਤਾ। ਜਿਉਂ ਹੀ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੂੰ ਇਸ ਘਟਨਾ ਵਾਰੇ ਪਤਾ ਲੱਗਾ ਤਾਂ ਤੁਰੰਤ ਪੁਲਿਸ ਹਰਕਤ 'ਚ ਆਈ ਤੇ ਝੰਡੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਖ਼ਾਲਿਸਤਾਨੀ ਝੰਡਾ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰ ਜਦੋਂ ਉਨ੍ਹਾਂ ਨੂੰ ਝੰਡਾ ਕੇਸਰੀ ਰੰਗ ਹੋਣ ਦਾ ਕਿਹਾ ਤਾਂ ਉਨ੍ਹਾਂ ਜਾਂਚ ਕਰਨ ਦਾ ਆਖ ਕੇ ਪੱਲਾ ਝਾੜ ਲਿਆ।

Posted By: Seema Anand