ਕੈਪਸ਼ਨ : ਮੋਗਾ 'ਚ ਕੇਪੀਐੱਸ ਦੇ ਬੱਚੇ ਜਾਗਰੂਕਤਾ ਰੈਲੀ ਕੱਢਦੇ ਹੋਏ।

ਨੰਬਰ : 18 ਮੋਗਾ 10 ਪੀ

ਵਕੀਲ ਮਹਿਰੋਂ, ਮੋਗਾ : ਡਾ. ਸੈਫੂਦੀਨ ਕਿਚਲੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਬੱਚਿਆਂ ਨੇ ਰੈਲੀ ਕੱਢ ਕੇ ਪਲਾਸਟਿਕ ਮੁਕਤ ਮੋਗਾ ਦਾ ਸੱਦਾ ਦਿੱਤਾ। ਨਾਲ ਹੀ ਰਸਤੇ ਵਿਚ ਲੋਕਾਂ ਨੂੰ ਚੱਲਦੇ ਹੋਏ ਪ੍ਰਰੇਰਿਤ ਕੀਤਾ ਕਿ ਉਹ ਪਲਾਸਟਿਕ ਕੈਰੀ ਬੈਗ ਦਾ ਪ੍ਰਯੋਗ ਬੰਦ ਕਰਕੇ ਆਉਣ ਵਾਲੀ ਜਨਰੇਸ਼ਨ ਦੇ ਜੀਵਨ ਦੀ ਰੱਖਿਆ ਕਰਨ।

ਰੈਲੀ ਨੂੰ ਸਕੂਲ ਦੇ ਚੇਅਰਮੈਨ ਸੁਨੀਲ ਗਰਗ ਐਡਵੋਕੇਟ, ਡਾਇਰੈਕਟਰ ਸੁਨੀਤਾ ਗਰਗ, ਪਿ੍ਰੰਸੀਪਲ ਹੇਮ ਪ੍ਰਭਾ ਸੂਦ, ਡੀਨ ਮਲਕੀਤ ਸਿੰਘ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਰੈਲੀ ਰਾਹੀਂ ਬੱਚਿਆਂ ਨੇ ਜਗ੍ਹਾ ਜਗ੍ਹਾ ਤੇ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਨਾਲ ਪਲਾਸਟਿਕ ਕੈਰੀ ਬੈਗ ਵਾਤਾਵਰਣ ਨੂੰ ਹੀ ਪ੍ਰਦੂਸ਼ਿਤ ਨਹੀਂ ਕਰ ਰਹੇ, ਬਲਕਿ ਮਨੁੱਖੀ ਜਾਤੀ ਨੂੰ ਵੀ ਸੰਕਟ ਵੱਲ ਲਿਜਾ ਰਹੇ ਹਨ। ਅੱਜ ਜੇਕਰ ਨਹੀਂ ਸੰਭਲੇ ਤਾਂ ਆਉਣ ਵਾਲੇ ਸਮੇਂ ਵਿਚ ਪੂਰੀ ਮਨੁੱਖ ਜਾਤੀ ਹੀ ਸੰਕਟ ਵਿਚ ਪੈ ਜਾਵੇਗੀ। ਬਹੁਤ ਹੀ ਪ੍ਰਭਾਵੀ ਢੰਗ ਨਾਲ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਸ ਮੌਕੇ ਚੇਅਰਮੈਨ ਸੁਨੀਲ ਗਰਗ ਐਡਵੋਕੇਟ ਨੇ ਦੱਸਿਆ ਕਿ ਇਸ ਰੈਲੀ 'ਚ ਵੱਡੀ ਗਿਣਤੀ ਵਿਚ ਬੱਚਿਆਂ ਨੇ ਹਿੱਸਾ ਲਿਆ।