ਕੈਪਸਨ : ਪਿੰਡ ਡਗਰੂ ਵਿਖੇ ਟੂਰਨਾਮੈਂਟ ਦੀ ਸਮਾਪਤੀ ਮੌਕੇ ਤਸਵੀਰ ਕਰਵਾਉਂਦੇ ਹੋਏ ਕਲੱਬ ਗੁਰੂ ਹਰਿਰਾਏ ਤੇ ਨਗਰ ਪੰਚਾਇਤ।

ਨੰਬਰ : 14 ਮੋਗਾ 20 ਪੀ

ਵਕੀਲ ਮਹਿਰੋਂ, ਮੋਗਾ : ਜ਼ਿਲ੍ਹੇ ਦੇ ਪਿੰਡ ਡਗਰੂ ਵਿਖੇ ਬਲਾਕ ਲੈਵਲ ਤੇ ਨਹਿਰੂ ਯੁਵਾ ਕੇਂਦਰ ਮੋਗਾ ਦੀ ਸਹਾਇਤਾ ਨਾਲ ਸ੍ਰੀ ਗੁਰੂ ਹਰਿਰਾਏ ਸਾਹਿਬ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਵੱਲੋਂ ਕਬੱਡੀ ਤੇ ਰੱਸਾਕਸੀ ਦੀਆਂ ਗੇਮਾਂ ਦਾ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ 'ਚ ਵਿਸ਼ੇਸ਼ ਤੌਰ 'ਤੇ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਸ਼ਿਰਕਤ ਕੀਤੀ ਤੇ ਗੇਮਾ 'ਚ ਪਹਿਲੇ ਸਥਾਨ 'ਤੇ ਹਾਸਿਲ ਪ੍ਰਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਗੁਰੂ ਹਰਿਰਾਏ ਸਾਹਿਬ ਸਪੋਰਟਸ ਕਲੱਬ ਤੇ ਸ੍ਰੀ ਸੁਖਜਿੰਦਰ ਸਿੰਘ ਸਰਪੰਚ ਵੱਲੋਂ ਆਈਆਂ ਹੋਈਆਂ ਸ਼ਖ਼ਸੀਅਤਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਦੋਲਤਪੁਰਾ, ਬਲਾਕ ਮੋਗਾ 2 ਕਾਂਗਰਸ ਦੇ ਪ੍ਰਧਾਨ ਬਲਵਿੰਦਰ ਸਿੰਘ ਕਿੰਦਰ, ਸਰਪੰਚ ਗੁਲਸ਼ਨ ਸਿੰਘ ਗਾਬਾ ਦੋਲਤਪੁਰਾ, ਸਰਪੰਚ ਸਮਸੇਰ ਸਿੰਘ ਮਹੇਸਰੀ, ਸਰਪੰਚ ਸੁਖਵਿੰਦਰ ਸਿੰਘ, ਸਤਨਾਮ ਸਿੰਘ ਸੱਤਾ ਪੰਚ, ਕਲੱਬ ਪ੍ਰਧਾਨ ਜਗਦੀਪ ਸਿੰਘ ਆਦਿ ਹਾਜ਼ਰ ਸਨ।