ਕੈਪਸ਼ਨ : ਪੋਸਟਰ ਰਿਲੀਜ਼ ਕਰਦੇ ਹੋਏ ਤੇਜੀ ਕੋਚ, ਪੰਚ ਗੁਰਮੀਤ ਕਾਕਾ, ਗੁਰਵਿੰਦਰ ਗਿੱਲ, ਗੁਰਭੇਜ ਗਿੱਲ, ਦਿਲਬਾਗ ਫੌਜੀ, ਸੰਦੀਪ ਸੋਨੀ ਆਦਿ।

ਨੰਬਰ : 5 ਮੋਗਾ 6 ਪੀ

ਕਾਕਾ ਰਾਮੂੰਵਾਲਾ, ਚੜਿੱਕ : ਪਿੰਡ ਰਾਮੂੰਵਾਲਾ ਨਵਾਂ ਦੇ ਬਾਬਾ ਪੂਰਨ ਦਾਸ ਯਾਦਗਾਰੀ ਕਬੱਡੀ ਕੱਪ ਦਾ ਪੋਸਟਰ ਅੱਜ ਪ੍ਰਬੰਧਕਾਂ ਵੱਲੋਂ ਮਾਤਾ ਦਲਜੀਤ ਕੌਰ ਖੇਡ ਸਟੇਡੀਅਮ ਵਿਖੇ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ ਦੀ ਰਸਮ ਤੇਜੀ ਕਬੱਡੀ ਕੋਚ, ਗੁਰਮੀਤ ਕਾਕਾ ਮੈਂਬਰ ਪੰਚਾਇਤ, ਗੁਰਵਿੰਦਰ ਗਿੱਲ, ਗੁਰਭੇਜ ਗਿੱਲ, ਸੰਦੀਪ ਸੋਨੀ ਵੱਲੋਂ ਅਦਾ ਕੀਤੀ ਗਈ। ਇਸ ਮੌਕੇ ਬਹਾਦਰ ਸਿੰਘ ਤੇ ਜਿੰਦੂ ਕਬੱਡੀ ਖਿਡਾਰੀ ਨੇ ਦੱਸਿਆ ਕਿ 13 ਤੇ 14 ਅਕਤੂਬਰ ਨੂੰ ਸਮੂਹ ਨਗਰ, ਇਲਾਕਾ ਨਿਵਾਸੀ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਕੱਪ ਦੌਰਾਨ ਕਬੱਡੀ ਓਪਨ, ਕਬੱਡੀ 62 ਕਿਲੋ ਤੇ 52 ਕਿੱਲੋ ਦੇ ਮੁਕਾਬਲੇ ਕਰਵਾਏ ਜਾਣਗੇ। ਦਿਲਬਾਗ ਸਿੰਘ ਫੌਜੀ ਤੇ ਗੁਰਮੇਲ ਘੁੱਕਾ ਨੇ ਦੱਸਿਆ ਕਿ ਓਪਨ ਦਾ ਪਹਿਲਾ ਇਨਾਮ ਗੁਰਪਾਲ ਸਿੰਘ ਆਸਟੇ੍ਲੀਆ ਤੇ ਦੂਜਾ ਚਰਨ ਸਿੰਘ ਮਠਾੜੂ ਵੱਲੋਂ ਦਿੱਤਾ ਜਾਵੇਗਾ। ਇਨਾਮਾਂ ਦੀ ਵੰਡ ਬਲਵੰਤ ਸਿੰਘ ਰਾਮੂੰਵਾਲੀਆ ਸਾਬਕਾ ਕੇਂਦਰੀ ਮੰਤਰੀ ਤੇ ਬਾਬਾ ਗੁਰਦੀਪ ਸਿੰਘ ਜੀ ਚੰਦ ਪੁਰਾਣੇ ਵਾਲਿਆਂ ਵੱਲੋਂ ਕੀਤੀ ਜਾਵੇਗੀ। ਗੁਰਮੁੱਖ ਸਿੰਘ, ਸੁਖਜਿਦਰ ਗੋਰਾ, ਸੁੱਖਾ ਕਬੱਡੀ ਖਿਡਾਰੀ, ਅਰਸ਼ ਤੇ ਹੋਰ ਨੌਜਵਾਨ ਹਾਜ਼ਰ ਸਨ।