ਮੁੱਖ ਮਹਿਮਾਨ ਨਿਰਮਲ ਗਿੱਲ ਯੂਐਸਏ ਨੇ ਕਮੇਟੀ ਨੂੰ ਇਕੱਤੀ ਹਜ਼ਾਰ ਰੁਪਏ ਦਿੱਤੇ

ਕੈਪਸ਼ਨ : ਖਿਡਾਰੀਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਨਿਰਮਲ ਸਿੰਘ ਗਿੱਲ ਯੂਐੱਸਏ, ਰੂਪੀ ਸਰਪੰਚ ਦੀਦਾਰੇਵਾਲਾ, ਅਨਮੋਲ ਖੋਟੇ ਆਦਿ ਤੇ ਜੇਤੂ ਟੀਮ ਦਾ ਸਨਮਾਨ ਕਰਦੇ ਹੋਏ ਨਿਰਮਲ ਸਿੰਘ ਗਿੱਲ ਯੂ.ਐਸ.ਏ, ਤੇਜੀ ਕੋਚ, ਗੁਰਵਿੰਦਰ ਗਿੱਲ, ਅੰਗਰੇਜ ਸਰਪੰਚ, ਗੁਰਮੀਤ ਕਾਕਾ ਪੰਚ, ਪ੍ਰਮਿੰਦਰ ਰਾਣਾ, ਸੰਦੀਪ ਸੋਨੀ, ਗੁਰਭੇਜ ਗਿੱਲ ਆਦਿ।

ਨੰਬਰ : 15 ਮੋਗਾ 10 ਪੀ, 11 ਪੀ

ਕਾਕਾ ਰਾਮੂੰਵਾਲਾ, ਚੜਿੱਕ : ਪਿੰਡ ਰਾਮੂੰਵਾਲਾ ਨਵਾਂ ਦਾ ਬਾਬਾ ਪੂਰਨ ਦਾਸ ਯਾਦਗਾਰੀ ਕਬੱਡੀ ਕੱਪ ਬਦਰਾ ਦੀ ਟੀਮ ਨੇ ਜਿੱਤ ਲਿਆ। 52 ਕਿੱਲੋ ਕਬੱਡੀ 'ਚ ਜੀਦਾ ਦੀ ਟੀਮ ਪਹਿਲੇ ਤੇ ਜਲਾਲਾਬਾਦ ਦੂਜੇ ਨੰਬਰ ਤੇ ਰਹੀ। 62 ਕਿੱਲੋ 'ਚ ਮਾਹਲਾ ਕਲਾਂ ਪਹਿਲੇ ਤੇ ਕਾਉਂਕੇ ਦੂਜੇ ਨੰਬਰ ਤੇ ਰਿਹਾ। ਓਪਨ ਦੇ ਫਾਈਨਲ 'ਚ ਬਦਰਾ ਦੀ ਟੀਮ ਨੇ ਜਨੇਰ ਨੂੰ ਹਰਾ ਕੇ ਗੁਰਪਾਲ ਸਿੰਘ ਆਸਟ੍ਰੇਲੀਆ ਵੱਲੋਂ ਰੱਖੇ ਇਕੱਤੀ ਹਜਾਰ ਨਕਦ ਤੇ ਕੱਪ ਤੇ ਕਬਜਾ ਕੀਤਾ। ਕੱਪ ਦੇ ਮੁੱਖ ਮਹਿਮਾਨ ਨਿਰਮਲ ਸਿੰਘ ਗਿੱਲ ਰਾਮੂੰਵਾਲੀਆ ਯੂ.ਐਸ.ਏ ਨੇ ਪ੍ਰਬੰਧਕ ਕਮੇਟੀ ਨੂੰ ਇਕੱਤੀ ਹਜਾਰ ਰੁਪਏ ਦੀ ਰਾਸ਼ੀ ਦਿੱਤੀ। ਪ੍ਰਸਿੱਧ ਕਮੈਂਟਰ ਸੁੱਖਾ ਕੜਿਆਲ, ਦਿਲਬਾਗ ਗੱਜਣਵਾਲਾ ਤੇ ਸੁਖਰਾਜ ਰੋਡੇ ਨੇ ਬੋਲਾਂ ਰਾਹੀਂ ਦਰਸ਼ਕਾਂ ਦਾ ਮਨ ਮੋਹਿਆ।

ਇਨਾਮਾਂ ਦੀ ਵੰਡ ਨਿਰਮਲ ਸਿੰਘ ਯੂ.ਐਸ.ਏ, ਤੇਜੀ ਕੋਚ, ਰੂਪੀ ਸਰਪੰਚ ਦੀਦਾਰੇਵਾਲਾ, ਗੁਰਵਿੰਦਰ ਗਿੱਲ, ਅੰਗਰੇਜ ਸਰਪੰਚ, ਪ੍ਰਮਿੰਦਰ ਰਾਣਾ, ਅਨਮੋਲ ਖੋਟੇ, ਸੰਦੀਪ ਸੋਨੀ, ਗੁਰਭੇਜ ਗਿੱਲ, ਗੁਰਮੀਤ ਕਾਕਾ ਪੰਚ ਨੇ ਸਾਂਝੇ ਤੌਰ 'ਤੇ ਕੀਤੀ। ਇਸ ਮੌਕੇ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਰੂਪੀ ਸਰਪੰਚ ਦੀਦਾਰੇਵਾਲਾ, ਬਲਵਿੰਦਰ ਸਿੰਘ ਸਰਪੰਚ, ਅਵਿਨਾਸ਼ ਸਰਪੰਚ, ਜਗਦੇਵ ਪੱਪੂ ਮੈਂਬਰ, ਦਵਿੰਦਰ ਕਾਕਾ, ਸੁੱਖਾ ਸਾਰੇ ਰਾਮੂੰਵਾਲਾ ਕਲਾਂ, ਹਰਮੇਲ ਕੌਰ ਸਰਪੰਚ, ਗੁਰਨਾਮ ਸਿੰਘ ਸਾਬਕਾ ਸਰਪੰਚ, ਜਸਮੇਲ ਸਿੰਘ ਨੰਬਰਦਾਰ, ਮਨਜੀਤ ਮੀਤਾ ਪ੍ਰਧਾਨ ਸਾਰੇ ਰਾਮੂੰਵਾਲਾ ਹਰਚੋਕਾ, ਪ੍ਰਧਾਨ ਭੁਪਿੰਦਰ ਸਿੰਘ ਰਾਊਕੇ, ਚਮਕੌਰ ਸਿੰਘ ਸਰਪੰਚ, ਚਰਨ ਸਿੰਘ ਮਠਾੜੂ, ਰਾਜੂ ਸਰਪੰਚ ਬੁੱਘੀਪੁਰਾ, ਤੇਜੀ ਕੋਚ, ਗੁਰਵਿੰਦਰ ਗਿੱਲ, ਗੁਰਭੇਜ ਗਿੱਲ, ਸੰਦੀਪ ਸੋਨੀ, ਪ੍ਰਮਿੰਦਰ ਰਾਣਾ, ਅੰਗਰੇਜ ਸਿੰਘ ਸਰਪੰਚ, ਬਲਦੇਵ ਸਿੰਘ ਵਾਰੰਟ ਅਫਸਰ, ਗੁਲਵੰਤ ਕਾਂਤੀ ਪੰਚ, ਸੁਖਮੰਦਰ ਸਿੰਘ ਪ੍ਰਧਾਨ, ਬਹਾਦਰ ਸਿੰਘ, ਜੀਤ ਇਲੈਕਟ੍ਰੀਸ਼ਨ, ਗੁਰਮੇਲ ਘੁੱਕਾ, ਬਲਵਿੰਦਰ ਰਾਜਾ, ਕੈਪਟਨ ਸੁਲੱਖਣ ਸਿੰਘ, ਜਗਦੀਪ ਜੱਗਾ, ਬੱਬੂ ਫੌਜੀ ਆਦਿ ਹਾਜ਼ਰ ਸਨ।