ਮਨਪ੍ਰਰੀਤ ਸਿੰਘ ਮੱਲੇਆਣਾ, ਅਜੀਤਵਾਲ : ਨੌਜਵਾਨ ਭਾਰਤ ਸਭਾ ਵੱਲੋਂ 1 ਜੂਨ ਨੰੂ ਥਾਣਾ ਨਿਹਾਲ ਸਿੰਘ ਵਾਲਾ ਦੇ ਕੀਤੇ ਜਾ ਰਹੇ ਿਘਰਾਓ ਦੀਆਂ ਤਿਆਰੀਆਂ ਸੰਬਧੀ ਪਿੰਡ ਤਖਾਣਵੱਧ ਵਿੱਚ ਮੀਟਿੰਗ ਕੀਤੀ ਗਈ।

ਇਹ ਮੀਟਿੰਗ ਐਡਵੋਕੇਟ ਅਸ਼ੋਕ ਸਰੀਨ ਤੇ ਪਰਚਾ ਨਾ ਦਰਜ ਹੋਣ ਤੇ ਪੁਲਿਸ ਸਟੇਸ਼ਨ ਨਿਹਾਲ ਸਿੰਘ ਵਾਲਾ ਅੱਗੇ 1 ਜੂਨ ਨੂੰ ਲਾਏ ਜਾ ਰਹੇ ਧਰਨੇ ਦੀਆਂ ਤਿਆਰੀਆਂ ਤਹਿਤ ਅਤੇ ਮਾਈਕਰੋ ਫਾਈਨਾਂਸ ਕੰਪਨੀਆਂ ਦੀਆਂ ਧੱਕੇਸ਼ਾਹੀ ਖਿਲਾਫ਼ ਲੋਕਾਂ ਨੰੂ ਲਾਮਬੰਦ ਕੀਤਾ ਗਿਆ।

ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਮਾਣੂੰਕੇ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਵੱਖ ਵੱਖ ਮਾਈਕ੍ਰੋ ਫਾਈਨਾਂਸਰ ਕੰਪਨੀਆਂ ਨੇ ਅੌਰਤਾਂ ਦੇ ਗਰੁੱਪ ਬਣਾ ਕੇ ਕਰਜ਼ਾ ਦਿੱਤਾ ਹੋਇਆ ਹੈ ਜਿਸ ਦਾ ਭੁਗਤਾਨ ਕਿਸ਼ਤਾਂ ਰਾਹੀਂ ਕੀਤਾ ਜਾਂਦਾ ਹੈ। ਇਹ ਕੰਪਨੀਆਂ ਲਾਕਡਾਊਨ ਦੇ ਦੌਰਾਨ ਵੀ ਜਬਰੀ ਕਿਸ਼ਤਾਂ ਭਰਾ ਰਹੀਆਂ ਹਨ ਜਦੋਂ ਕਿ ਅਜਿਹੇ ਸਮੇਂ ਵਿੱਚ ਲੋਕਾਂ ਦੇ ਰੋਜ਼ਮਰਾ ਦੇ ਖਰਚੇ ਪੂਰੇ ਕਰਨੇ ਅੌਖੇ ਹੋਏ ਪਏ ਹਨ।

ਜਿਸ ਤਹਿਤ ਤਖਾਣਵੱਧ ਦੀਆਂ ਅੌਰਤਾਂ ਨੇ ਇਕੱਠੇ ਹੋ ਕੇ ਲਾਕਡਾਊਨ ਦੇ ਦੌਰਾਨ ਕਿਸ਼ਤਾਂ ਨਾ ਭਰਨ ਦਾ ਐਲਾਨ ਕੀਤਾ ਹੈ ਉਨ੍ਹਾਂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਕੰਮ ਧੰਦੇ ਚੱਲ ਪਏ ਉਦੋਂ ਕਿਸ਼ਤਾਂ ਭਰਾਂਗੇ ਅਤੇ ਵਾਧੂ ਵਿਆਜ ਵੀ ਨਹੀਂ ਭਰਾਂਗੇ।

ਪਿਛਲੇ ਦਿਨੀਂ ਐਡਵੋਕੇਟ ਅਸ਼ੋਕ ਸਰੀਨ ਜਿਸ ਨੇ ਡਾਕਟਰਾਂ ਖਿਲਾਫ਼ ਭੱਦੀ ਸ਼ਬਦਾਵਲੀ ਬੋਲੀ ਸੀ। ਜਦੋਂ ਕਿ ਕੋਵਿਡ -19 ਦੇ ਸੰਕਟ ਦੌਰਾਨ ਇਲਾਜ ਲਈ ਜ਼ਰੂਰੀ ਸਮੱਗਰੀ ਤੋਂ ਵਾਂਝੇ ਡਾਕਟਰਾਂ ਨੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਲੋਕਾਂ ਦੀ ਸੇਵਾ ਕੀਤੀ। ਪਰ ਅਸ਼ੋਕ ਸਰੀਨ ਨੇ ਡਾਕਟਰਾਂ ਖਿਲਾਫ਼ ਘਟੀਆ ਸ਼ਬਦਾਵਲੀ ਵਰਤ ਕੇ ਉਨ੍ਹਾਂ ਦਾ ਮਨੋਬਲ ਨੀਵਾਂ ਕੀਤਾ ਹੈ।

ਖੱਬੇਪੱਖੀ ਜਥੇਬੰਦੀਆਂ ਵੱਲੋਂ ਐਡਵੋਕੇਟ ਅਸ਼ੋਕ ਸਰੀਨ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ, ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।

ਇਸੇ ਕਰਕੇ ਜਥੇਬੰਦੀਆਂ ਨੇ 1 ਜੂਨ ਨੂੰ ਪੁਲਿਸ ਥਾਣਾ ਨਿਹਾਲ ਸਿੰਘ ਵਾਲਾ ਧਰਨਾ ਲਾਉਣ ਦਾ ਨਿਰਣਾ ਲਿਆ ਹੈ। ਇਸ ਸਮੇਂ ਪੇਂਡੂ ਮਜ਼ਦੂਰ ਯੂਨੀਅਨ ਦੇ ਨਛੱਤਰ ਸਿੰਘ ਤਖਾਣਵੱਧ, ਰਾਜ ਕੌਰ, ਸਿਮਰਜੀਤ ਕੌਰ, ਗੁਰਮੀਤ ਕੌਰ, ਕੁਲਵਿੰਦਰ ਕੌਰ, ਚਰਨਜੀਤ ਕੌਰ ਅਤੇ ਹੋਰ ਅੌਰਤਾਂ ਸ਼ਾਮਲ ਸਨ।