ਸਵਰਨ ਗੁਲਾਟੀ, ਮੋਗਾ : ਪੁਲਿਸ ਨੇ ਗਸ਼ਤ ਦੌਰਾਨ ਇਕ ਵਿਅਕਤੀ ਨੂੰ ਕਾਬੂ ਕਰਕੇ ਕੋਲੋਂ 50 ਕਿੱਲੋ ਲਾਹਣ ਅਤੇ ਇਕ ਕੁਇੰਟਲ ਭੰਗ ਜੜੀ ਬੂਟੀ ਬਰਾਮਦ ਕੀਤੀ ਗਈ ਹੈ।

ਥਾਣਾ ਫਤਿਹਗੜ੍ਹ ਪੰਜਤੂਰ ਦੇ ਸਹਾਇਕ ਥਾਣੇਦਾਰ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਗ਼ਸਤ ਦੌਰਾਨ ਪਿੰਡ ਸੰਘੇੜਾ ਦੇ ਕੋਲ ਜਸਵੰਤ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਪਿੰਡ ਸੰਘੇੜਾ ਨੂੰ ਕਾਬੂ ਕਰਕੇ ਉਸ ਕੋਲੋਂ 50 ਕਿੱਲੋ ਲਾਹਣ ਅਤੇ ਇਕ ਕੁਵਿੰਟਲ ਭੰਗ ਜੜੀ ਬੂਟੀ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਕਾਬੂ ਕੀਤੇ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।