ਹਰਿੰਦਰ ਭੱਲਾ, ਬਾਘਾਪੁਰਾਣਾ : ਬੀਤੀ ਰਾਤ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ। ਪਰ ਸ਼ਟਰ ਪੂਰੀ ਤਰ੍ਹਾਂ ਨਾ ਟੁੱਟਣ ਕਾਰਨ ਦੁਕਾਨਦਾਰ ਦਾ ਕੋਈ ਨੁਕਸਾਨ ਨਹੀਂ ਹੋਇਆ। ਜਾਣਕਾਰੀ ਅਨੁਸਾਰ ਮੁੱਦਕੀ ਰੋਡ ਸਾਹਮਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਦੇ ਸਾਹਮਣੇ ਜੋੜਾ ਜਿਊਲਰਜ਼ ਦੀ ਦੁਕਾਨ ਹੈ ਜਿਸ ਨੂੰ ਜਸਪਾਲ ਸਿੰਘ ਪੁੱਤਰ ਮਦਨ ਸਿੰਘ ਚਲਾ ਰਿਹਾ ਹੈ। ਬੀਤੀ ਰਾਤ ਚੋਰਾਂ ਨੇ ਉਸ ਦੀ ਦੁਕਾਨ ਦਾ ਸ਼ਟਰ ਭੰਨ ਲਿਆ ਪਰ ਕੋਈ ਨੁਕਸਾਨ ਨਹੀਂ ਹੋਇਆ। ਜਸਪਾਲ ਸਿੰਘ ਨੂੰ ਸੁਭਾ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਐੱਸਐੱਚਓ ਹਰਮਨਜੀਤ ਸਿੰਘ ਅਤੇ ਡੀ ਐੱਸ ਪੀ ਜਸਬਿੰਦਰ ਸਿੰਘ ਘਟਨਾ ਸਥਲ ਤੇ ਪਹੁੰਚੇ ਅਤੇ ਆਸ ਪਾਸ ਲੱਗੇ ਸੀ ਸੀ ਟੀ ਵੀ ਕੈਮਰੇ ਚੈੱਕ ਕੀਤੇ ਗਏ। ਲੋਕਾਂ ਮੁਤਾਬਿਕ ਚੋਰਾਂ ਤੋਂ ਸ਼ਟਰ ਪੂਰੀ ਤਰ੍ਹਾਂ ਟੁੱਟ ਨਹੀਂ ਸਕਿਆ ਜਾਂ ਤਾਂ ਪੁਲਿਸ ਪਾਰਟੀ ਜਾਂ ਕੋਈ ਹੋਰ ਵਿਅਕਤੀ ਉੱਥੋਂ ਲੰਘ ਰਿਹਾ ਸੀ ਜਿਸ ਦੇ ਡਰੋਂ ਚੋਰ ਭੱਜ ਗਏ।