ਵਕੀਲ ਮਹਿਰੋਂ, ਮੋਗਾ : ਸੂਬੇ ਦੀ ਪ੍ਰਮੁੱਖ ਵਿਦਿਅਕ ਸੰਸਥਾ ਆਈ.ਐਸ.ਐਫ ਕਾਲਜ ਆਫ ਫਾਰਮੇਸੀ ਮੋਗਾ ਅਤੇ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਸੰਸਥਾ ਵੱਲੋਂ ਫਾਰਮਾ ਮੈਗਾ ਜਾਬ ਫੈਸਟ 2020 ਦਾ ਆਯੋਜਨ ਕੀਤਾ ਗਿਆ। ਸੰਸਥਾ ਦੇ ਡਾਇਰੈਕਟਰ ਡਾ.ਜੀ.ਡੀ. ਗੁਪਤਾ ਨੇ ਦੱਸਿਆ ਕਿ ਮੈਗਾ ਜਾਬ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਡਾ. ਬੀ.ਸੁਰੇਸ਼ ਪ੍ਰਧਾਨ ਫਰਾਮੇਸੀ ਕੌਸਲ ਆਫ ਇੰਡੀਆ, ਵਿਸ਼ੇਸ਼ ਮਹਿਮਾਨ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ, ਜਗਜੋਤ ਸਿੰਘ ਸਿੱਧੂ ਮੈਂਬਰ ਫਾਰਮੇਸੀ ਕੌਸਲ ਆਫ ਇੰਡੀਆ, ਅਨਿਲ ਖਰੀਆ ਪ੍ਰਧਾਨ ਮਾਡਰਨ ਤੇ ਨੰਦਨੀ ਲੈਬ, ਗੋਪਾਲ ਸ਼ਰਮਾ ਪ੍ਰਧਾਨ ਮੈਕਲਾਇਡ ਫਾਰਮਾਸਿਉਟਿਕਲ ਨੇ ਆਨਲਾਈਨ ਤੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ, ਪਲੇਸਮੈਂਟ ਅਧਿਕਾਰੀ ਪੰਜਾਬ ਸਰਕਾਰ ਸੋਨੀਆ ਬਾਜਵਾ, ਡਾ. ਵੀਰ ਵਿਕਰਮ, ਡਾ. ਹੇਮਰਾਜ ਤੇ ਡਾ. ਭੂਪਿੰਦਰ ਕੁਮਾਰ ਨੇ ਸਾਂਝੇ ਤੌਰ ਤੇ ਜੋਯਤੀ ਜਗਾ ਕੇ ਕੀਤਾ।

ਵਿਸ਼ੇਸ਼ ਮਹਿਮਾਨ ਅਨਿਲ ਖਰਿਆ, ਗੋਪਾਲ ਸ਼ਰਮਾ, ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਜਗਜੋਤ ਸਿੰਘ ਸਿੱਧੂ ਨੇ ਆਪਣੇ ਸੰਬੋਧਨ ਵਿਚ ਸੰਸਥਾ ਦੇ ਵੱਲੋਂ ਕੀਤੇ ਜਾ ਰਹੇ ਅਨੂਠੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਫਾਰਮਾ ਮੈਗਾ ਜਾਬ ਫੈਸਟ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਮੁੱਖ ਮਹਿਮਾਨ ਡਾ. ਬੀ.ਸੁਰੇਸ਼ ਨੇ ਆਪਣੇ ਸੰਬੋਧਨ ਵਿਚ ਆਈ.ਐਸ.ਐਫ ਕਾਲਜ ਆਫ ਫਾਰਮੇਸੀ ਵੱਲੋਂ ਫਾਰਮੇਸੀ ਦੇ ਖੇਤਰ ਵਿਚ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕੀਤੀ ਅਤੇ ਫਾਰਮੇਸੀ ਪ੍ਰਰੋਫੈਸ਼ਨਲ ਵਿਚ ਚੱਲ ਰਹੀ ਰਾਸ਼ਟਰੀ ਪੱਧਰ ਦੀ ਗਤੀਵਿਧੀਆਂ ਤੇ ਚਰਚਾ ਕਰਦੇ ਹੋਏ ਅੱਜ ਦੇ ਮੈਗਾ ਜਾਬ ਫੈਸਟ ਲਈ ਆਈ.ਐਸ.ਐਫ ਕਾਲਜ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਜਾਹਿਰ ਕੀਤੀ ਕਿ ਆਨਲਾਈਨ 64 ਫਾਰਮਾਸਿਉਟਿਕਲ ਕੰਪਨੀਆ ਦੇ ਵੱਲੋਂ 360 ਵਿਦਿਆਰਥੀਆਂ ਦੀ ਚੋਣ ਵੱਖ-ਵੱਖ ਅਹੁਦਿਆਂ ਤੇ ਕੀਤਾ ਜਾਵੇਗਾ, ਜੋ ਕਿ ਇਕ ਬਹੁਤ ਵੱਡੀ ਇਸ ਕੋਵਿਡ-19 ਦੀ ਮਿਸਾਲ ਹੈ।

ਡਾਇਰੈਕਟਰ ਡਾ.ਜੀ.ਡੀ. ਗੁਪਤਾ ਨੇ ਆਈ.ਐਸ.ਐਫ ਕਾਲਜ ਵੱਲੋਂ ਅਕੈਡਮੀ ਤੇ ਰਿਸਰਚ ਵਿਚ ਚੱਲ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਸਾਰੇ ਮਹਿਮਾਨਾਂ ਦਾ ਸੁਆਗਤ ਕੀਤਾ। ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਨੇ ਕਿਹਾ ਕਿ ਇਸ ਮੈਗਾ ਜਾਬ ਮੇਲੇ ਵਿਚ 950 ਵਿਦਿਆਰਥੀਆਂ ਨੇ ਅਪਲਾਈ ਕੀਤਾ ਤੇ 65 ਫਾਰਮਾਸਿਉਟਿਕਲ ਕੰਪਨੀਆਂ ਤੇ ਹਸਪਤਾਲ 360 ਵੱਖ-ਵੱਖ ਅਹੁਦੇ ਤੇ ਚੋਣ ਕਰਨਗੇ। ਇਸ ਪੂਰੀ ਪ੍ਰਕ੍ਰਿਆ ਨੂੰ ਸਫਲ ਬਣਾਉਣ ਲਈ ਆਈ.ਐਸ.ਐਫ ਦੀ 31 ਟੀਮਾਂ ਕੰਮ ਕਰ ਰਹੀਆਂ ਹਨ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਸੰਸਥਾ ਦੇ ਪਹਿਲੇ ਬੈਚ ਦੇ ਵਿਦਿਆਰਥੀ ਰਹੇ ਤੇ ਫਾਰਮੇਸੀ ਕੌਸਲ ਆਫ ਇੰਡੀਆ ਦੇ ਮੈਂਬਰ ਜਗਜੋਤ ਸਿੰਘ ਸਿੱਧੂ ਨੇ ਕੀਤਾ। ਇਸ ਮੈਗਾ ਜਾਬ ਮੇਲੇ ਵਿਚ ਸਟੇਜ ਦੀ ਕਾਰਵਾਈ ਡਾ.ਡੇਜੀ ਅਰੋੜਾ, ਪ੍ਰਰੋ. ਅਮਿਤ ਸ਼ਰਮਾ, ਵਿਸ਼ਵ ਪ੍ਰਭਜੋਤ ਕੌਰ ਤੇ ਇੰਜੀ. ਪਰਨੀਤ ਕੁਮਾਰ ਨੇ ਬਹੁਤ ਹੀ ਬਕੂਬੀ ਢੰਗ ਨਾਲ ਨਿਭਾਈ।