ਪੱਤਰ ਪ੍ਰਰੇਰਕ, ਬੱਧਨੀ ਕਲਾਂ : ਸੰਤ ਸੁਆਮੀ ਦਰਬਾਰਾ ਸਿੰਘ ਲੋਪੋਂ ਵਾਲਿਆਂ ਦੀ 43ਵੀਂ ਬਰਸੀ ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋਂ ਵਿਖੇ (ਮੋਗਾ) ਇਲਾਕੇ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਮਿਲ ਕੇ ਸ਼ਰਧਾਭਾਵਨਾ ਨਾਲ ਮਨਾਈ ਜਾ ਰਹੀ ਹੈ। ਇਸ ਬਰਸੀ ਸਮਾਗਮ ਨੂੰ ਸਮਰਪਿਤ ਦਰਬਾਰ ਸੰਤ ਆਸ਼ਰਮ ਲੋਪੋਂ ਦੇ ਮੌਜ਼ੂਦਾ ਗੱਦੀ ਨਸ਼ੀਨ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਵੱਲੋਂ ਦਰਬਾਰ ਸੰਪਰਦਾਇ ਮਰਯਾਦਾ ਅਨੁਸਾਰ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪ੍ਰਕਾਸ਼ ਕਰਵਾਏ ਗਏ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੀ ਬਾਣੀ ਦੇ ਗਿਆਰਵੀਂ ਲੜੀ ਦੇ 35 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਬਾਰਵੀਂ ਲੜੀ ਦੇ 35 ਸ੍ਰੀ ਅਖੰਡ ਪਾਠ ਪ੍ਰਕਾਸ਼ ਕੀਤੇ ਗਏ, ਜਿਨਾਂ੍ਹ ਦੇ ਭੋਗ 20 ਅਕਤਬੂਰ ਦਿਨ ਬੁੱਧਵਾਰ ਨੂੰ ਪਾਏ ਜਾਣਗੇ। ਅੱਜ ਦੀ ਗਿਆਰਵੀਂ ਲੜੀ ਦੇ ਸ਼ੁਰੂਆਤ ਮੌਕੇ ਸੰਤ ਜਗਜੀਤ ਸਿੰਘ ਲੋਪੋਂ ਨੇ ਦਰਬਾਰ ਸੰਪ੍ਰਦਾਇ ਲੋਪੋਂ ਦੇ ਬਾਨੀ ਸੰਤ ਦਰਬਾਰਾ ਸਿੰਘ ਮਹਾਰਾਜ ਲੋਪੋਂ ਵਾਲਿਆਂ ਦੀ ਸਾਲਾਨਾ 43ਵੀਂ ਬਰਸੀ ਵਿੱਚ ਸੰਗਤਾਂ ਨੂੰ ਹੁਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਲਖਵੀਰ ਸਿੰਘ ਅਮਰੀਕਾ, ਸੁਖਰਾਜ ਸਿੰਘ ਅਮਰੀਕਾ, ਰਵੀਇੰਦਰ ਸਿੰਘ ਇੰਗਲੈਂਡ, ਸਿਮਰਨਪ੍ਰਰੀਤ ਕੌਰ ਅਮਰੀਕਾ, ਅਮਨਪ੍ਰਰੀਤ ਸਿੰਘ ਧਾਲੀਵਾਲ ਅਮਰੀਕਾ, ਜਗਰੂਪ ਸਿੰਘ ਢੋਲਣ, ਜਗਰਾਜ ਸਿੰਘ ਘੋਲੀਆ ਕਲਾਂ, ਬੰਤ ਸਿੰਘ ਲੋਪੋ, ਜੱਸਾ ਸਿੰਘ ਬੱਧਨੀ ਕਲਾਂ, ਅਮਨਪ੍ਰਰੀਤ ਸਿੰਘ ਸੇਖਾ ਖੁਰਦ, ਸੂਬੇਦਾਰ ਮੁਖਤਿਆਰ ਸਿੰਘ ਕੁੱਸਾ, ਧਰਮਪਾਲ ਸਿੰਘ ਕੈਨੇਡਾ, ਰਾਜਦਵਿੰਦਰ ਸਿੰਘ ਰਾਮਗੜ, ਹਰਜਿੰਦਰ ਸਿੰਘ ਰਾਮਗੜ, ਗੁਰਪ੍ਰਰੀਤ ਕੌਰ ਕਨੇਡਾ, ਸ਼ਾਰਦਾ ਮਾਤਾਨੀ ਭੋਪਾਲ, ਸੰਗੀਤਾ ਮਾਤਾਨੀ ਭੋਪਾਲ, ਧਰਮਿੰਦਰ ਮਾਤਾਨੀ ਭੋਪਾਲ, ਰਜਨੀ ਕਪੂਰ ਭੋਪਾਲ, ਅਵਤਾਰ ਸਿੰਘ ਰਸੂਲਪੁਰ, ਭੋਲਾ ਸਿੰਘ ਭਦੌੜ, ਮਨਜੀਤ ਸਿੰਘ ਸੀਚੇਵਾਲ, ਨਿਰਮਲ ਸਿੰਘ ਕੈਨੇਡਾ, ਸੰਤ ਆਸ਼ਰਮ ਫਰਿਜਨੋ ਅਮਰੀਕਾ, ਸੰਤ ਆਸ਼ਰਮ ਲੋਪੋ ਸਮੂਹ ਸੇਵਾਦਾਰ, ਦਰਬਾਰ ਗਊਸ਼ਾਲਾ ਲੋਪੋਂ ਦੀ ਸਮੂਹ ਗੁਰਸੰਗਤ, ਸ਼ੰਤ ਆਸ਼ਰਮ ਲੋਪੋਂ ਦੀਆਂ ਸਮੂਹ ਮਾਈਆਂ, ਬਰਮੀ ਨਗਰ ਦੀ ਸਮੂਹ ਗੁਰਸੰਗਤ, ਮੱਦੋਕੇ ਨਗਰ ਦੀ ਸਮੂਹ ਗੁਰਸੰਗਤ, ਦੇਤਵਾਲ ਦੀ ਸਮੂਹ ਗੁਰਸੰਗਤ, ਮਾਣੂੰਕੇ ਨਗਰ ਦੀ ਸਮੂਹ ਗੁਰਸੰਗਤ, ਦੋਲੋਂ ਕਲਾਂ ਦੀ ਸਮੂਹ ਗੁਰਸੰਗਤ, ਬੀੜ ਰਾਊਕੇ ਨਗਰ ਦੀ ਸਮੂਹ ਗੁਰਸੰਗਤ, ਦੇਹੜਕੇ ਨਗਰ ਦੀ ਸਮੂਹ ਗੁਰਸੰਗਤ ਤੋਂ ਇਲਾਵਾ ਦੇਸ਼ ਵਿਦੇਸ਼ ਸਮੇਤ ਇਲਾਕੇ ਦੀਆਂ ਸੰਗਤਾਂ ਵੱਡੀ ਗਿਣਤੀ 'ਚ ਹਾਜ਼ਰ ਸਨ।