- ਨਿਰਮਲ ਸਿੰਘ ਮਹਿਰੋਂ ਅਤੇ ਵੀਰ ਸਿੰਘ ਸੰਧੂ ਨੇ ਮੋਗਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ : ਲੂੰਬਾ

ਕੈਪਸ਼ਨ : ਅੰਤਰਰਾਸ਼ਟਰੀ ਵ੍ਹੀਲ ਚੇਅਰ ਕਿ੍ਕਟ ਖਿਡਾਰੀ ਨੂੰ ਸਨਮਾਨਿਤ ਕਰਦੇ ਹੋਏ ਰੂਰਲ ਐੱਨਜੀਓ ਦੇ ਨੁਮਾਇੰਦੇ।

ਨੰਬਰ : 12 ਮੋਗਾ 6 ਪੀ

ਮਨਪ੍ਰਰੀਤ ਸਿੰਘ ਮੱਲੇਆਣਾ, ਮੋਗਾ : ਵ੍ਹੀਲ ਚੇਅਰ ਕਿ੍ਕਟ 'ਚ ਮੋਗਾ ਜ਼ਿਲ੍ਹੇ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਕਰਨ ਵਾਲੇ ਪਿੰਡ ਮਹਿਰੋਂ ਨਿਵਾਸੀ ਖਿਡਾਰੀ ਨਿਰਮਲ ਸਿੰਘ ਨੂੰ ਉਹਨਾਂ ਦੀਆਂ ਮਾਣਮੱਤੀਆਂ ਪ੍ਰਰਾਪਤੀਆਂ ਲਈ ਅੱਜ ਰੂਰਲ ਐੱਨਜੀਓ ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਸੰਸਥਾ ਦੇ ਬਸਤੀ ਗੋਬਿਦਗੜ੍ਹ ਮੋਗਾ ਸਥਿਤ ਦਫਤਰ ਵਿੱਚ ਇੱਕ ਉਚੇਚਾ ਸਮਾਗਮ ਕੀਤਾ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਰੂਰਲ ਐਨ.ਜੀ.ਓ. ਮੋਗਾ ਦੇ ਪ੍ਰਧਾਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਨਿਰਮਲ ਸਿੰਘ ਨੇ ਹੁਣ ਤਕ ਅਨੇਕਾਂ ਰਾਸ਼ਟਰੀ ਤੇ ਅੰਤਰਰਾਸਤਟਰੀ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ ਤੇ ਬਹੁਤ ਵਾਰ ਮੈਨ ਆਫ ਮੈਚ ਦਾ ਖਿਤਾਬ ਹਾਸਲ ਕੀਤਾ ਹੈ ਤੇ ਦਸੰਬਰ ਵਿੱਚ ਉਹ ਏਸ਼ੀਆ ਕੱਪ 'ਚ ਹਿੱਸਾ ਲੈਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਿਰਮਲ ਸਿੰਘ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਿਲ ਹੈ ਜੋ ਸਾਧਨਾਂ ਦੀ ਘਾਟ ਕਾਰਨ ਗੁੰਮਨਾਮੀ ਦੀ ਜਿੰਦਗੀ ਜੀਅ ਰਹੇ ਹਨ ਪਰ ਫਿਰ ਵੀ ਉਨ੍ਹਾਂ ਦੀਆਂ ਪ੍ਰਰਾਪਤੀਆਂ ਮੋਗਾ ਜ਼ਿਲ੍ਹੇ ਦਾ ਨਾਮ ਦੁਨੀਆ ਭਰ ਵਿੱਚ ਰੋਸ਼ਨ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਨਿਰਮਲ ਸਿੰਘ ਦਾ ਪਿਤਾ 14 ਸਾਲ ਤੋਂ ਬਹਿਰੀਨ ਦੀ ਜੇਲ੍ਹ ਵਿੱਚ ਬੰਦ ਹੈ ਤੇ ਇਹ ਨੌਜਵਾਨ ਅੰਗਹੀਣ ਹੋਣ ਦੇ ਬਾਵਜੂਦ ਅਤਿ ਗਰੀਬੀ ਦੀ ਹਾਲਤ ਵਿੱਚ ਆਪਣੀ ਬਜੁਰਗ ਮਾਤਾ, ਭੈਣ ਅਤੇ ਛੋਟੇ ਭਰਾ ਦੀ ਦੇਖਭਾਲ ਦੇ ਨਾਲ ਵ੍ਹੀਲ ਚੇਅਰ ਕਿ੍ਕਟ ਵਿੱਚ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਖਿਡਾਰੀ ਕੋਲ ਹਾਲੇ ਤਕ ਸਪੋਰਟਸ ਵ੍ਹੀਲ ਚੇਅਰ ਨਹੀਂ ਹੈ ਤੇ ਇਹ ਵ੍ਹੀਲ ਚੇਅਰ ਮੰਗ ਕੇ ਗੁਜਾਰਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵ੍ਹੀਲ ਚੇਅਰ ਕਿ੍ਰਕਟ ਦੇ ਕਪਤਾਨ ਵੀਰ ਸਿੰਘ ਸੰਧੂ ਵੀ ਮੋਗਾ ਜਿਲ੍ਹੇ ਨਾਲ ਸਬੰਧਿਤ ਹਨ, ਜਿਨ੍ਹਾਂ ਨੂੰ ਵੀ ਸਾਡੀ ਸੰਸਥਾ ਵੱਲੋਂ ਛੇ ਮਹੀਨੇ ਪਹਿਲਾਂ ਸਨਮਾਨਿਤ ਕੀਤਾ ਗਿਆ ਸੀ ਤੇ ਇਨ੍ਹਾਂ ਦੋਨਾਂ ਖਿਡਾਰੀਆਂ ਨੇ ਮੋਗਾ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਹਰਜਿੰਦਰ ਸਿੰਘ ਚੁਗਾਵਾਂ ਨੇ ਵੀ ਉਨ੍ਹਾਂ ਦੀਆਂ ਪ੍ਰਰਾਪਤੀਆਂ ਲਈ ਤਾਰੀਫ ਕੀਤੀ ਅਤੇ ਬਿਹਤਰ ਭਵਿੱਖ ਦੀ ਅਰਦਾਸ ਕੀਤੀ। ਇਸ ਮੌਕੇ ਨਿਰਮਲ ਸਿੰਘ ਨੇ ਮਾਨ ਸਨਮਾਨ ਕਰਨ ਲਈ ਰੂਰਲ ਐਨ.ਜੀ.ਓ. ਮੋਗਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਨੀਆਂ ਪ੍ਰਾਪਤੀਆਂ ਦੇ ਬਾਵਜੂਦ ਸਰਕਾਰ ਨੇ ਮੈਨੂੰ ਹਾਲੇ ਤਕ ਕੋਈ ਸਹੂਲਤ ਨਹੀਂ ਦਿੱਤੀ ਤੇ ਮੈਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣ ਲਈ ਵੀ ਕਿਸੇ ਤੇ ਨਿਰਭਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੇਰੇ ਕੋਲ ਤਿਨ ਪਹੀਆ ਸਕੂਟਰੀ ਹੋਵੇ ਤਾਂ ਮੇਰੀ ਨਿਰਭਰਤਾ ਘਟ ਜਾਵੇਗੀ ਤੇ ਮੈਂ ਆਪਣੇ ਪਰਿਵਾਰ ਦੀ ਦੇਖਭਾਲ ਦੇ ਨਾਲ ਨਾਲ ਆਪਣਾ ਵੀ ਰੁਜਗਾਰ ਚਲਾ ਸਕਦਾ ਹਾਂ। ਉਨ੍ਹਾਂ ਟੀਮ ਦੇ ਕਪਤਾਨ ਵੀਰ ਸਿੰਘ ਸੰਧੂ ਦਾ ਹਰ ਕਦਮ ਤੇ ਸਹਿਯੋਗ ਦੇਣ ਅਤੇ ਮੈਨੂੰ ਇਸ ਪੱਧਰ 'ਤੇ ਪਹੁੰਚਾਉਣ ਲਈ ਬਹੁਤ ਬਹੁਤ ਧੰਨਵਾਦ ਕੀਤਾ। ਇਸ ਮੌਕੇ ਰੂਰਲ ਐੱਨਜੀਓ ਮੈਂਬਰਾਂ ਨੇ ਨਿਰਮਲ ਸਿੰਘ ਨਾਲ ਵਾਅਦਾ ਕੀਤਾ ਕਿ ਦਾਨੀ ਸੱਜਣਾਂ ਦਾ ਸਹਿਯੋਗ ਲੈ ਕੇ ਉਸ ਲਈ ਤਿੰਨ ਪਹੀਆ ਸਕੂਟਰੀ ਦਾ ਪ੍ਰਬੰਧ ਕੀਤਾ ਜਾਵੇਗਾ ਅਤੇ ਸਪੋਰਟਸ ਵ੍ਹੀਲ ਚੇਅਰ ਵੀ ਲੈ ਕੇ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਟਰੱਸਟ ਦੇ ਪ੍ਰਧਾਨ ਹਰਜਿੰਦਰ ਚੁਗਾਵਾਂ, ਸਰਪ੍ਰਸਤ ਗੋਕਲ ਚੰਦ ਬੁੱਘੀਪੁਰਾ, ਮੈਂਬਰ ਸੁਖਦੇਵ ਸਿੰਘ ਬਰਾੜ, ਗੁਰਨਾਮ ਸਿੰਘ ਲਵਲੀ, ਜਸਵੰਤ ਸਿੰਘ ਪੁਰਾਣੇਵਾਲਾ, ਹੀਰੋ ਗਿੱਲ ਤੇ ਤਰਸੇਮ ਸਿੰਘ ਮਹਿਰੋਂ ਆਦਿ ਹਾਜ਼ਰ ਸਨ।